ਬੁਆਏਫਰੈਂਡ ਨਾਲ ਫਲੈਟ ‘ਚ ਮਨਾ ਰਹੀ ਸੀ ਰੰਗਰਲੀਆਂ, ਉੱਪਰੋਂ ਆ ਗਿਆ ਮੰਗੇਤਰ, ਬੇਇੱਜ਼ਤੀ ਮਹਿਸੂਸ ਕਰਦੀਆਂ ਕੁੜੀ ਨੇ ਕੀਤਾ ਖੌਫਨਾਕ ਕਾਰਾ…

ਬੁਆਏਫਰੈਂਡ ਨਾਲ ਫਲੈਟ ‘ਚ ਮਨਾ ਰਹੀ ਸੀ ਰੰਗਰਲੀਆਂ, ਉੱਪਰੋਂ ਆ ਗਿਆ ਮੰਗੇਤਰ, ਬੇਇੱਜ਼ਤੀ ਮਹਿਸੂਸ ਕਰਦੀਆਂ ਕੁੜੀ ਨੇ ਕੀਤਾ ਖੌਫਨਾਕ ਕਾਰਾ…

ਖਰੜ (ਵੀਓਪੀ ਬਿਊਰੋ) ਚੰਡੀਗੜ੍ਹ ਨੇੜਲੇ ਖਰੜ ਤੋਂ ਇਕ ਬੇਹੱਦ ਹੀ ਖੌਫਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਲੜਕੇ ਨੇ ਜਦ ਆਪਣੀ ਮੰਗੇਤਰ ਨੂੰ ਉਸ ਦੇ ਬੁਆਏਫਰੈਂਡ ਨਾਲ ਰੰਗਰਲੀਆਂ ਮਨਾਉਂਦੇ ਹੋਏ ਫੜਿਆ ਤਾਂ ਲੜਕੀ ਨੇ ਇਸ ਘਟਨਾ ਤੋਂ ਬੇਇੱਜ਼ਤ ਹੁੰਦੇ ਹੋਏ ਫਲੈਟ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਘਟਨਾ ਤੋਂ ਬਾਅਦ ਲੜਕੀ ਦੀ ਹਾਲਾਤ ਗੰਭੀਰ ਹੈ ਅਤੇ ਉਸ ਨੂੰ ਪੀਜੀਆਈ ਰੈਪਰ ਕੀਤਾ ਗਿਆ ਹੈ। ਘਟਨਾ ਤੋਂ ਬਾਅਦ ਪੁਲਿਸ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਮੁਤਾਬਕ ਸ਼ਿਵਾਲਿਕ ਸਿਟੀ ਦਾ ਵਸਨੀਕ ਇਕ ਨੌਜਵਾਨ ਗੁੜਗਾਓਂ ਨੌਕਰੀ ਕਰਦਾ ਹੈ। ਉਹ ਸ਼ਨੀਵਾਰ ਤੇ ਐਤਵਾਰ ਆਪਣੇ ਘਰ ਆਉਂਦਾ ਹੈ। ਨੌਜਵਾਨ ਨੇ ਆਪਣੀ ਮੰਗੇਤਰ ਨੂੰ ਇਕ ਵੱਖਰਾ ਫਲੈਟ ਸ਼ਿਵਾਲਿਕ ਸਿਟੀ ‘ਚ ਹੀ ਲੈ ਕੇ ਦਿੱਤਾ ਹੋਇਆ ਹੈ। ਕੁੜੀ ਮੋਹਾਲੀ ਵਿਖੇ ਇਕ ਕੰਪਨੀ ‘ਚ ਨੌਕਰੀ ਕਰਦੀ ਹੈ, ਜਿੱਥੇ ਕਿ ਉਸ ਦਾ ਇਕ ਕਲਾਸਮੇਟ ਮੁੰਡਾ ਵੀ ਉਸ ਨਾਲ ਨੌਕਰੀ ਕਰਦਾ ਹੈ। ਇਸ ਗੱਲ ਉੱਤੇ ਮੰਗੇਤਰ ਕਈ ਵਾਰ ਉਨ੍ਹਾਂ ਦੋਹਾਂ ਦੇ ਰਿਸ਼ਤੇ ਬਾਰੇ ਵੀ ਪੁੱਛਦਾ ਸੀ ਪਰ ਲੜਕੀ ਹਰ ਵਾਰ ਕਹਿੰਦੀ ਸੀ ਕਿ ਅਜਿਹਾ ਕੁਝ ਨਹੀਂ ਹੈ।

ਬੀਤੇ ਦਿਨੀ ਜਦ ਨੌਜਵਾਨ ਨੂੰ ਸ਼ੱਕ ਹੋਇਆ ਤਾਂ ਉਹ ਨੌਜਵਾਨ ਆਪਣੀ ਸੱਸ ਅਤੇ ਆਪਣੀ ਭੈਣ ਨੂੰ ਨਾਲ ਲੈ ਕੇ ਸਵੇਰੇ 7.30 ਵਜੇ ਅਚਾਨਕ ਫਲੈਟ ’ਚ ਆ ਗਿਆ। ਇਸ ਦੌਰਾਨ ਉਨ੍ਹਾਂ ਦੇ ਪੈਰਾਂ ਹੇਠਾਂ ਤੋਂ ਜ਼ਮੀਨ ਨਿਕਲ ਗਈ ਜਦ ਉਨ੍ਹਾਂ ਦੇਖਿਆ ਕਿ ਉਸ ਦੀ ਮੰਗੇਤਰ ਉਸ ਕਲਾਸਮੇਟ ਲੜਕੇ ਨਾਲ ਰੰਗਰਲੀਆਂ ਮਨਾ ਰਹੀ ਸੀ। ਇਸ ਦੌਰਾਨ ਜਦ ਉਹ ਲੜਕਾ ਉੱਥੋ ਫਰਾਰ ਹੋਣ ਲੱਗਾ ਤਾਂ ਉਨ੍ਹਾਂ ਨੇ ਉਸ ਨੂੰ ਕਾਬੂ ਕਰ ਕੇ ਪੁਲਿਸ ਨੂੰ ਸੂਚਿਤ ਕਰ ਦਿੱਤਾ।
ਇਸ ਦੌਰਾਨ ਕੁੜੀ ਨੇ ਇਸ ਸਾਰੀ ਘਟਨਾ ਨੂੰ ਬੇਇੱਜ਼ਤੀ ਮੰਨਦੇ ਹੋਏ ਫਲੈਟ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਪੁਲਿਸ ਨੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਖਰੜ ਦਾਖ਼ਲ ਕਰਵਾਇਆ, ਜਿੱਥੇ ਉਸ ਦੀ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਰੈਫ਼ਰ ਕਰ ਦਿੱਤਾ ਗਿਆ ਹੈ। ਇਸ ਸਬੰਧ ਵਿਚ ਥਾਣਾ ਸਿਟੀ ਖਰੜ ਦੇ ਐੱਸ. ਐੱਚ. ਓ. ਇੰਸ. ਸੁਨੀਲ ਕੁਮਾਰ ਸ਼ਰਮਾ ਨੇ ਦੱਸਿਆ ਕਿ ਕੁੜੀ ਬਿਆਨ ਦੇਣ ਯੋਗ ਨਹੀਂ ਹੈ। ਜਦੋਂ ਵੀ ਕੁੜੀ ਬਿਆਨ ਦੇਣ ਯੋਗ ਹੋਵੇਗੀ ਤਾਂ ਉਸ ਦਾ ਬਿਆਨ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।

error: Content is protected !!