ਸੁਤੰਤਰਤਾ ਦਿਵਸ ਮੌਕੇ ਵਪਾਰੀਆਂ ਨੇ ਬੇਇਨਸਾਫ਼ੀ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਦਾ ਪ੍ਰਣ ਲਿਆ

ਸੁਤੰਤਰਤਾ ਦਿਵਸ ਮੌਕੇ ਵਪਾਰੀਆਂ ਨੇ ਬੇਇਨਸਾਫ਼ੀ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਦਾ ਪ੍ਰਣ ਲਿਆ

ਨਵੀਂ ਦਿੱਲੀ 11 ਅਗਸਤ (ਮਨਪ੍ਰੀਤ ਸਿੰਘ ਖਾਲਸਾ):-ਦਿੱਲੀ ਦੇ ਸਦਰ ਬਾਜ਼ਾਰ ਵਿਚ ਪੈਂਦੇ ਬਰਤਨ ਮਾਰਕਿਟ ਦੇ ਵਪਾਰੀਆਂ ਵਲੋਂ ਅਜ਼ਾਦੀ ਦਿਵਸ ਦੇ 75 ਸਾਲਾਂ ਨੂੰ ਸਮਰਪਿਤ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਵਪਾਰੀ ਸੰਘ ਦੀ ਤਰਫੋਂ ਰਾਜੇਸ਼ ਜੈਨ, ਰਾਜ ਕੁਮਾਰ ਗੁਪਤਾ ਨੇ ਨਿਭਾਈ। ਇਸ ਮੌਕੇ ਪਰਮਜੀਤ ਸਿੰਘ ਪੰਮਾ ਅਤੇ ਰਾਕੇਸ਼ ਯਾਦਵ ਨੇ ਵਪਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਜ਼ਾਦੀ ਦਿਵਸ ਦੇ 75 ਸਾਲਾਂ ਦੇ ਮੌਕੇ ‘ਤੇ ਵਪਾਰੀ ਪ੍ਰਣ ਲੈਣ, ਅਸੀਂ ਹਮੇਸ਼ਾ ਬੇਇਨਸਾਫੀ ਦੇ ਖਿਲਾਫ ਆਵਾਜ਼ ਬੁਲੰਦ ਕਰਦੇ ਰਹਾਂਗੇ, ਸਦਰ ਬਜ਼ਾਰ ਨੂੰ ਜੇਬ ਕਤਰੀਆਂ, ਪਟਾਕੇ ਚਲਾਉਣ ਵਾਲੇ, ਟ੍ਰੈਕਮੈਨ ਅਤੇ ਦਲਾਲ ਤੋ ਮੁਕਤ ਕਰਵਾਵਾਂਗੇ, ਇਸ ਲਈ ਸਾਨੂੰ ਇਕਜੁੱਟ ਹੋ ਕੇ ਕੰਮ ਕਰਨਾ ਪਵੇਗਾ। ਪਰਮਜੀਤ ਸਿੰਘ ਪੰਮਾ ਅਤੇ ਰਾਕੇਸ਼ ਯਾਦਵ ਨੇ ਵਪਾਰੀਆਂ ਨੂੰ ਅਪੀਲ ਕੀਤੀ ਕਿ 13 ਅਗਸਤ ਨੂੰ ਪਹਾੜੀ ਧੀਰਜ ਵਿਖੇ ਵੱਧ ਤੋਂ ਵੱਧ ਗਿਣਤੀ ਵਿਚ ਇਕੱਠੇ ਹੋ ਕੇ ਤਿਰੰਗਾ ਮਾਰਚ ਵਿਚ ਸ਼ਮੂਲੀਅਤ ਕਰਨ, ਇਹ ਮਾਰਚ ਪਹਾੜੀ ਧੀਰਜ, ਬਾਰਾ ਟੁਟੀ ਚੌਕ, ਮੇਨ ਸਦਰ ਬਾਜ਼ਾਰ, ਕੁਤੁਬ ਰੋਡ ਚੌਕ, ਤੇਲੀਵਾੜਾ ਹੁੰਦਾ ਹੋਇਆ 12 ਵਜੇ ਬਾਰਾਂ ਟੁਟੀ ਚੌਕ ਵਿਖੇ ਸਮਾਪਤ ਹੋਵੇਗੀ।


ਇਸ ਮੌਕੇ ਰਾਜੇਸ਼ ਜੈਨ, ਰਾਜ ਕੁਮਾਰ ਗੁਪਤਾ, ਲੋਕੇਸ਼ ਭਾਟੀਆ, ਅਜੇ ਜੈਨ, ਸ਼ਕੀਲ ਅਹਿਮਦ, ਅਜੇ ਗੋਇਲ, ਸਤੀਸ਼ ਕੁਮਾਰ, ਗੁਰਮੀਤ ਸਿੰਘ, ਉਜ਼ਰ ਅਹਿਮਦ, ਸਤੀਸ਼ ਕੁਮਾਰ ਆਦਿ ਹਾਜ਼ਰ ਸਨ ।

error: Content is protected !!