ਵਹੀਲ ਓ ਸਿਟੀ ਅਤੇ ਐਂਟੀ ਕ੍ਰਾਈਮ ਵੱਲੋਂ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਰੈਲੀ ਕੱਢੀ

ਫਿਰੋਜ਼ਪੁਰ ( ਜਤਿੰਦਰ ਪਿੰਕਲ ) ਵਹੀਲ ਓ ਸਿਟੀ ਅਤੇ ਐਂਟੀ ਕ੍ਰਾਈਮ ਐਂਟੀ ਡਰੱਗਜ਼ ਵਿੰਗ ਵੱਲੋਂ 75 ਵੇ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਰੈਲੀ ਕੱਢੀ ਗਈ। ਰੈਲੀ ਨੂੰ ਥਾਣਾ ਸਿਟੀ ਦੇ ਇੰਚਾਰਜ ਮੋਹਿਤ ਧਵਨ ਵੱਲੋਂ ਦਿੱਲੀ ਗੇਟ ਵਿਖੇ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਰਾਸ਼ਟਰੀ ਝੰਡੇ ਨਾਲ ਸਜੀਆਂ ਹੋਈਆਂ ਸੈਂਕੜਿਆਂ ਦੀ ਗਿਣਤੀ ਚ ਸਾਈਕਲ ਮੋਟਰਸਾਈਕਲ ਅਤੇ ਕਾਰਾਂ ਨੇ ਰੈਲੀ ਨੂੰ ਚਾਰ ਚੰਨ ਲਗਾ ਦਿੱਤੇ।
ਸਮੀਰ ਮਿੱਤਲ , ਮਨੋਜ ਗੁਪਤਾ , ਕਮਲ ਗਰਗ ਕੰਵਰਜੀਤ ਸਿੰਘ ਜੈਂਟੀ , ਨਿਰਮਲ ਅਰੋਡ਼ਾ ਅਤੇ ਤਰੁਣ ਅਗਰਵਾਲ ਸੀ ਏ ਦੀ ਅਗਵਾਈ ‘ਚ ਦਿੱਲੀ ਗੇਟ ਤੋਂ ਰਵਾਨਾ ਹੋ ਕੇ ਸ਼ਹੀਦ ਊਧਮ ਸਿੰਘ ਚੌਕ ਮੱਲਵਾਲ ਰੋਡ ਫਿਰੋਜ਼ਪੁਰ ਛਾਉਣੀ ਹੁੰਦੇ ਹੋਏ ਹੁਸੈਨੀਵਾਲਾ ਵਿਖੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਸ਼ਹੀਦ ਰਾਜਗੁਰੂ ਜੀ ਅਤੇ ਸ਼ਹੀਦ ਸੁਖਦੇਵ ਜੀ ਦੀ ਸਮਾਧ ਤੇ ਫੁੱਲ ਮਾਲਾ ਚੜ੍ਹਾ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਕੇ ਸਮਾਪਤ ਹੋਈ।

