ਅਸਟ੍ਰੇਲੀਅਨ ਕਬੱਡੀ ਫੈਡਰੇਸ਼ਨ ਨੇ ਅਗਲੇ ਮਹੀਨੇ ਸ਼ੁਰੂ ਹੋਣ ਵਾਲੇ ਟੂਰਨਾਮੈਂਟਾਂ ਦਾ ਕੀਤਾ ਐਲਾਨ

ਅਸਟ੍ਰੇਲੀਅਨ ਕਬੱਡੀ ਫੈਡਰੇਸ਼ਨ ਨੇ ਅਗਲੇ ਮਹੀਨੇ ਸ਼ੁਰੂ ਹੋਣ ਵਾਲੇ ਟੂਰਨਾਮੈਂਟਾਂ ਦਾ ਕੀਤਾ ਐਲਾਨ

25 ਸਤੰਬਰ ਨੂੰ ਸਿਡਨੀ ਵਿੱਚ ਹੋਵੇਗਾ ਪਹਿਲਾ ਟੂਰਨਾਮੈਂਟ – ਕੁਲਦੀਪ ਸਿੰਘ ਬਾਸੀ ਭਲਵਾਨ

ਦਿੜ੍ਹਬਾ ਮੰਡੀ (ਸਤਪਾਲ ਖਡਿਆਲ) ਪੰਜਾਬੀਆਂ ਦੀ ਹਰਮਨਪਿਆਰੀ ਖੇਡ ਕਬੱਡੀ ਨੂੰ ਪ੍ਫੁਲਿਤ ਕਰਨ ਲਈ ਪਿਛਲੇ ਦੋ ਦਹਾਕਿਆਂ ਤੋਂ ਅਸਟ੍ਰੇਲੀਆ ਵਿੱਚ ਕੰਮ ਕਰ ਰਹੀ ਇਸ ਦੇਸ਼ ਦੀ ਪਹਿਲੀ ਅਸਟ੍ਰੇਲੀਅਨ ਕਬੱਡੀ ਫੈਡਰੇਸ਼ਨ ਨੇ ਆਪਣੀਆਂ ਗਤੀਵਿਧੀਆਂ ਵਿੱਚ ਵਾਧਾ ਕਰਦਿਆਂ ਆਪਣੀ ਸੰਸਥਾ ਦੇ ਅੰਤਰਗਤ ਹੋਣ ਵਾਲੇ ਟੂਰਨਾਮੈਂਟਾਂ ਦਾ ਐਲਾਨ ਕਰ ਦਿੱਤਾ ਹੈ।

ਕਬੱਡੀ ਅਤੇ ਕੁਸਤੀ ਨੂੰ ਕਈ ਦਹਾਕਿਆਂ ਤੋਂ ਬਹੁਤ ਹੀ ਸੰਚਾਰੂ ਢੰਗ ਨਾਲ ਅਸਟ੍ਰੇਲੀਆ ਵਿੱਚ ਪ੍ਮੋਟ ਕਰ ਰਹੇ ਭਲਵਾਨ ਕੁਲਦੀਪ ਸਿੰਘ ਬਾਸੀ ਨੇ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਸਟ੍ਰੇਲੀਅਨ ਕਬੱਡੀ ਫੈਡਰੇਸ਼ਨ ਸਾਡੇ ਦੇਸ਼ ਦੀ ਪਹਿਲੀ ਫੈਡਰੇਸ਼ਨ ਹੈ। ਜਿਸ ਨੇ ਅਸਟ੍ਰੇਲੀਆ ਵਿੱਚ ਕਬੱਡੀ ਦੀ ਜੜ ਲਾਉਣ ਦਾ ਕੰਮ ਕੀਤਾ ਹੈ। ਹੁਣ ਫੇਰ ਸਾਡੀ ਫੈਡਰੇਸ਼ਨ ਅਸਟ੍ਰੇਲੀਆ ਵਿੱਚ ਲੜੀਵਾਰ ਕਬੱਡੀ ਟੂਰਨਾਮੈਂਟ ਕਰਾ ਰਹੀ ਹੈ। ਜਿਸ ਵਿੱਚ ਸਥਾਨਕ ਖਿਡਾਰੀਆਂ ਤੋਂ ਇਲਾਵਾ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਦੂਜੇ ਦੇਸ਼ਾਂ ਤੋਂ ਵੀ ਭਾਗ ਲੈਣਗੇ।
ਉਨ੍ਹਾਂ ਕਿਹਾ ਕਿ ਪਹਿਲਾ ਟੂਰਨਾਮੈਂਟ 25 ਸਤੰਬਰ ਨੂੰ ਮੈਟਰੋ ਕਬੱਡੀ ਕਲੱਬ ਵਲੋਂ ਸਿਡਨੀ ਵਿੱਚ ਖੇਡਿਆ ਜਾਵੇਗਾ। ਇਸ ਤਰ੍ਹਾਂ 16 ਅਕਤੂਬਰ ਨੂੰ ਕੈਨਬਰਾ ਕੈਪੀਟਲ ਵਿੱਚ ਹੋਵੇਗਾ। 22 ਅਕਤੂਬਰ ਨੂੰ ਸਰਬੱਤ ਖਾਲਸਾ ਸਾਊਥ ਅਸਟ੍ਰੇਲੀਆ ਕਲੱਬ ਐਡੀਲੇਡ ਵਲੋਂ ਹੋਵੇਗਾ। 6 ਨਵੰਬਰ ਨੂੰ ਮੈਲਬੋਰਨ ਕਬੱਡੀ ਅਕੈਡਮੀ ਪੈਮਲਟਨ ਮੈਲਬੋਰਨ ਵਿਖੇ ਕਬੱਡੀ ਟੂਰਨਾਮੈਂਟ ਹੋਵੇਗਾ। ਇਸ ਤੋਂ ਇਲਾਵਾ ਕੁਝ ਟੂਰਨਾਮੈਂਟ ਦੀਆਂ ਤਾਰੀਖਾਂ ਹੋਰ ਵੀ ਸਾਹਮਣੇ ਆਉਣ ਦੀ ਸੰਭਾਵਨਾਵਾਂ ਹਨ।

ਭਲਵਾਨ ਕੁਲਦੀਪ ਸਿੰਘ ਬਾਸੀ ਨੇ ਦੱਸਿਆ ਕਿ ਸਾਡੇ ਸਾਰੇ ਪੋ੍ਗਰਾਮ ਬਹੁਤ ਹੀ ਅਨੁਸ਼ਸਨ ਅਤੇ ਫੈਡਰੇਸ਼ਨ ਦੇ ਨਿਯਮਾਂ ਅਨੁਸਾਰ ਹੋਣਗੇ।

ਇਸ ਸੰਸਥਾ ਨੂੰ ਹੋਰ ਵਧੀਆ ਤਰੀਕੇ ਨਾਲ ਚਲਾਉਣ ਲਈ ਸਾਡੇ ਨੌਜਵਾਨਾਂ ਨੇ ਵੱਡਾ ਹੰਭਲਾ ਮਾਰਦਿਆਂ ਨਵੀਂ ਕਮੇਟੀ ਦਾ ਗਠਨ ਕੀਤਾ ਹੈ ਜੋ ਸੀਜ਼ਨ, 2022-23 ਲਈ ਕਬੱਡੀ ਲਈ ਕੰਮ ਕਰੇਗੀ। ਇਸ ਨਵੀਂ ਕਾਰਜਕਾਰਨੀ ਕਮੇਟੀ ਵਲੋਂ ਅਸਟ੍ਰੇਲੀਅਨ ਕਬੱਡੀ ਫੈਡਰੇਸ਼ਨ ਦੇ ਅਹੁਦੇਦਾਰਾਂ ਵਿੱਚ ਪ੍ਧਾਨ ਸੁੱਖਾ ਗਰੇਵਾਲ, ਚੇਅਰਮੈਨ ਲਵਜੀਤ ਸੰਘਾ, ਵਾਇਸ ਪ੍ਧਾਨ ਭੋਲਾ ਸਿੰਘ, ਸੈਕਟਰੀ ਜੱਗੀ ਉਪਲ, ਖਜਾਨਚੀ ਸਵਰਨਜੀਤ ਸਿੰਘ, ਕੋਆਰਡੀਨੇਟਰ ਗੋਗੀ ਮੰਡ, ਕੋਆਰਡੀਨੇਟਰ ਪਿ੍ਤਾ ਧਾਲੀਵਾਲ, ਮੀਡੀਆ ਐਡਵਾਈਜ਼ਰ ਹਰਜਿੰਦਰ ਅਟਵਾਲ ਆਦਿ ਸ਼ਾਮਿਲ ਹਨ।
ਇਸ ਤੋਂ ਇਲਾਵਾ ਅਵਤਾਰ ਸਿੰਘ, ਗੁਰਦਰਸ਼ਨ ਸਿੰਘ, ਗੁਰਮਿੰਦਰ ਸਿੰਘ, ਜਰਨੈਲ ਸਿੰਘ ਵਿਰਾਸਤ ਫਿਲਮਜ਼, ਸੰਦੀਪ ਸਿੰਘ, ਸਿਮਰਜੀਤ ਸਿੰਘ, ਕਮਲਜੀਤ ਸਿੰਘ, ਤੇਜਿੰਦਰ ਸਿੰਘ ਨਾਗਰਾ, ਗੋਲਡੀ, ਗੁਰਸ਼ਰਨ ਸਿੰਘ, ਹਰਦੇਵ ਸਿੰਘ ਗਿੱਲ, ਹਰਦੀਪ ਸਿੰਘ ਬਾਸੀ, ਤੀਰਥ ਸਿੰਘ ਪੱਡਾ, ਹਰਜਿੰਦਰ ਸਿੰਘ ਅਟਵਾਲ, ਸੁਖਦੀਪ ਸਿੰਘ ਦਿਓਲ ਆਦਿ ਇਸ ਉਪਰਾਲੇ ਲਈ ਵਿਸੇਸ ਉੱਦਮ ਕਰ ਰਹੇ ਹਨ।

ਉਨ੍ਹਾਂ ਦੱਸਿਆ ਕਿ ਸਾਰੇ ਹੀ ਆਹੁਦੇਦਾਰ ਤੇ ਮੈਂਬਰਾਨ ਊਰਜਾ ਭਰਪੂਰ ਹਨ ਜੋ ਮਿਲ ਕੇ ਕਬੱਡੀ ਦੀ ਬੇਹਤਰੀ ਲਈ ਚੰਗਾ ਉਪਰਾਲਾ ਕਰ ਰਹੇ ਹਨ। ਉਨ੍ਹਾਂ ਸਮੁਚੀ ਅਸਟ੍ਰੇਲੀਆ ਕਬੱਡੀ ਫੈਡਰੇਸ਼ਨ ਨੂੰ ਵਧਾਈ ਦਿੰਦਿਆਂ ਇਨ੍ਹਾਂ ਟੂਰਨਾਮੈਂਟਾਂ ਵਿੱਚ ਸ਼ਾਨਦਾਰ ਭੂਮਿਕਾ ਨਿਭਾਉਣ ਲਈ ਆਪਣੀਆਂ ਸ਼ੁਭ ਕਾਮਨਾਵਾਂ ਦਿੱਤੀਆਂ।।

error: Content is protected !!