ਕੇਂਦਰ ਸਰਕਾਰ ਵੱਲੋਂ ਆਈ ਫਰੀ ਕਣਕ ਡਿਪੂ ਹੋਲਡਰਾਂ ਨੂੰ ਨਾ ਦਿੱਤੇ ਜਾਣ ਦੇ ਸੰਬੰਧ ਵਿਚ ਦਿੱਤਾ ਡੀਸੀ ਨੂੰ ਮੰਗ ਪੱਤਰ

ਕੇਂਦਰ ਸਰਕਾਰ ਵੱਲੋਂ ਆਈ ਫਰੀ ਕਣਕ ਡਿਪੂ ਹੋਲਡਰਾਂ ਨੂੰ ਨਾ ਦਿੱਤੇ ਜਾਣ ਦੇ ਸੰਬੰਧ ਵਿਚ ਦਿੱਤਾ ਡੀਸੀ ਨੂੰ ਮੰਗ ਪੱਤਰ

ਫਿਰੋਜ਼ਪੁਰ (ਜਤਿੰਦਰ ਪਿੰਕਲ):ਕੇਂਦਰ ਸਰਕਾਰ ਵੱਲੋਂ ਆਈ ਫਰੀ ਵਾਲੀ ਕਣਕ ਡਿਪੂ ਹੋਲਡਰਾਂ ਨੂੰ ਨਾ ਦਿੱਤੇ ਜਾਣ ਦੇ ਸਬੰਧ ਵਿਚ ਇਕ ਮੰਗ ਪੱਤਰ ਡਿਪਟੀ ਕਮਿਸ਼ਨਰ ਨੂੰ ਜਗਤਾਰ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਅਤੇ ਸਮੂਹ ਬਲਾਕ ਪ੍ਰਧਾਨ ਫਿਰੋਜ਼ਪੁਰ ਦੀ ਅਗਵਾਈ ਵਿਚ ਦਿੱਤਾ ਗਿਆ। ਉਨ੍ਹਾਂ ਆਖਿਆ ਕਿ ਪ੍ਰਧਾਨ ਮੰਤਰੀ ਯੋਜਨਾ ਅਧੀਨ ਜੋ 30 ਕਿਲੋ ਪਰ ਵਿਅਕਤੀ ਦੇ ਹਿਸਾਬ ਨਾਲ ਕਣਕ ਕੇਂਦਰ ਸਰਕਾਰ ਵੱਲੋਂ ਜਾਰੀ ਹੋਈ ਹੈ। ਪਰ ਫੂਡ ਸਪਲਾਈ ਮਹਿਕਮਾ ਸਾਡੇ ਜ਼ਿਲ੍ਹਾ ਫਿਰੋਜ਼ਪੁਰ ਵਿਚ ਕਣਕ ਦੇਣ ਤੋਂ ਆਨਾ ਕਾਨੀ ਕਰ ਰਿਹਾ ਹੈ ਅਤੇ ਮਹਿਕਮੇ ਦੇ ਉਚ ਅਧਿਕਾਰੀ ਕਹਿ ਰਹੇ ਹਨ ਕਿ ਸਾਡੇ 6 ਇੰਸਪੈਕਟਰਾਂ ਨੇ ਘਪਲਾ ਕੀਤਾ ਹੈ। ਉਨ੍ਹਾਂ ਦੇ ਖਿਲਾਫ ਪਰਚਾ ਦਰਜ ਹੋਇਆ ਹੈ, ਜਿਸ ਦੀ ਕਾਰਵਾਈ ਚੱਲ ਰਹੀ ਹੈ। ਉਨ੍ਹਾਂ ਨੇ ਆਖਿਆ ਕਿ ਅਸੀਂ ਉਨ੍ਹਾਂ ਚਿਰ ਤੁਹਾਨੂੰ ਪ੍ਰਧਾਨ ਮੰਤਰੀ ਯੋਜਨਾ ਅਧੀਨ ਆਈ ਕਣਕ ਨਹੀਂ ਦੇਣੀ।

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਜੋ ਇੰਸਪੈਕਟਰ ਸਸਪੈਂਡ ਹੋਏ ਹਨ ਉਨ੍ਹਾਂ ਨੇ ਪਿੰਡਾਂ ਅਤੇ ਸ਼ਹਿਰਾਂ ਵਿਚ ਡਿਪੂ ਹੋਲਡਰਾਂ ਨੂੰ ਕਹਿ ਕੇ ਪਰਚੀਆਂ ਕਟਵਾ ਦਿੱਤੀਆਂ ਸਨ, ਪਰ ਕਣਕ ਅੱਜ ਤੱਕ ਨਹੀਂ ਭੇਜੀ ਹੈ, ਪਰ ਹੁਣ ਮਹਿਕਮਾ ਕਹਿ ਰਿਹਾ ਹੈ ਕਿ ਪਰਚੀਆਂ ਨਿਕਲਣ ਨਾਲ ਤੁਹਾਡੀ ਕਣਕ ਨਿੱਲ ਹੋ ਗਈ ਹੈ। ਹੁਣ ਤੁਸੀਂ ਕਣਕ ਦੇ ਹੱਕਦਾਰ ਨਹੀਂ। ਉਨ੍ਹਾਂ ਨੇ ਕਿਹਾ ਕਿ ਜ੍ਹਿਨਾਂ ਡਿਪੂ ਹੋਲਡਰਾਂ ਨੇ ਪਰਚੀਆਂ ਕੱਟੀਆਂ ਹਨ ਉਨ੍ਹਾਂ ਦੀ ਕਣਕ ਜਾਰੀ ਕੀਤੀ ਜਾਵੇ ਅਤੇ ਜੋ ਬਾਕੀ ਪ੍ਰਧਾਨ ਮੰਤਰੀ ਯੋਜਨਾ ਦੀ ਕਣਕ ਡਿਪੂ ਤੇ ਨਹੀਂ ਪਹੁੰਚੀ ਉਹ ਕਣਕ ਜਲਦੀ ਤੋਂ ਜਲਦੀ ਦੁਆਈ ਜਾਵੇ। ਜੇਕਰ 25 ਅਗਸਤ 2022 ਤੱਕ ਸਾਨੂੰ ਪ੍ਰਧਾਨ ਮੰਤਰੀ ਯੋਜਨਾ ਕਣਕ ਨਾ ਦਿੱਤੀ ਗਈ ਤਾਂ ਅਸੀਂ ਦਫਤਰ ਅੱਗੇ ਧਰਨਾ ਲਵਾਂਗੇ। ਇਸ ਮੌਕੇ ਤਿਲਕ ਰਾਜ, ਮਲਕੀਤ ਸਿੰਘ ਰੱਖੜੀ ਪ੍ਰਧਾਨ , ਮਹਿਤਾਬ ਸਿੰਘ, , ਸੋਨੂ ਸਰਪੰਚ , ਬਲਵਿੰਦਰ ਸਿੰਘ , ਗੁਰਦੀਪ ਸਿੰਘ , ਗੁਰਬਚਨ ਸਿੰਘ ,ਵਜ਼ੀਰ ਸਿੰਘ , ਨਿਰਮਲ ਸਿੰਘ ਆਦਿ ਡਿੱਪੂ ਹੋਲਡਰ ਹਾਜ਼ਰ ਸਨ।

error: Content is protected !!