ਦਿੱਲੀ ਵਿਖੇ ਸੀਯੂਈਟੀ ਪ੍ਰੀਖਿਆ ਦੌਰਾਨ ਸਿੱਖ ਬੱਚਿਆਂ ਦੇ ਕੜੇ ਉਤਰਵਾਏ ਗਏ

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):-ਸਿੱਖ ਕੌਮ ਨਾਲ ਬਾਰ ਬਾਰ ਧੱਕੇਸ਼ਾਹੀ ਕਰਦਿਆਂ ਉਸਨੂੰ ਦੂਜੇ ਦਰਜ਼ੇ ਦੇ ਸਹਿਰੀ ਹੋਣ ਦਾ ਅਹਿਸਾਸ ਦੇਸ਼ ਦੀ ਆਜ਼ਾਦੀ ਦੇ 75 ਸਾਲ ਹੋਣ ਮਗਰੋਂ ਹਾਲੇ ਵੀਂ ਕਰਵਾਇਆ ਜਾ ਰਿਹਾ ਹੈ । ਦਿੱਲੀ ਸਰਕਾਰ ਦੀ ਦਵਾਰਕਾ ਸਥਿਤ ‘ਨੇਤਾ ਜੀ ਸੁਭਾਸ਼ ਯੂਨੀਵਰਸਿਟੀ ਆਫ ਟੈਕਨਾਲੋਜੀ’ ਵਿਖੇ ਅੱਜ ਸੀਯੂਈਟੀ (CUET) ਪ੍ਰੀਖਿਆ ਦੌਰਾਨ ਸਿੱਖ ਬੱਚਿਆਂ ਦੇ ਕੜੇ ਉਤਰਵਾਉਣ ਦੀ ਖ਼ਬਰ ਮਿਲ਼ੀ ਹੈ।
ਪੇਪਰ ਦੇਣ ਗਏ ਇੱਕ ਗੁਰਸਿੱਖ ਬੱਚੇ ਦੇ ਪਿਤਾ ਨੇ ਬੜੇ ਦੁਖੀ ਹਿਰਦੇ ਨਾਲ ਆਪਣੀ ਬੇਟੀ ਦਾ ਕੜਾ ਉਤਾਰ ਕੇ ਉਸ ਨੂੰ ਪ੍ਰੀਖਿਆ ਕੇਂਦਰ ਵਿੱਚ ਅੰਦਰ ਭੇਜਣ ਤੋਂ ਬਾਅਦ ਕੁਝ ਫੋਟੋਆਂ ਸਾਂਝੀਆਂ ਕੀਤੀਆਂ ਹਨ । ਉਨ੍ਹਾਂ ਦਸਿਆ ਕਿ ਜਿਹੜੇ ਸਿੱਖ ਬੱਚੇ ਆਪਣੇ ਮਾਂ-ਪਿਓ ਦੇ ਨਾਲ ਪ੍ਰੀਖਿਆਂ ਦੇਣ ਆਏ ਸਨ, ਉਨ੍ਹਾਂ ਦੇ ਕੜੇ ਤਾਂ ਮਾਤਾ-ਪਿਤਾ ਨੇ ਸੰਭਾਲ ਲਏ। ਪਰ ਜਿਹੜੇ ਬੱਚੇ ਇਕੱਲੇ ਆਏ ਸਨ, ਉਹ ਬਾਹਰ ਆਪਣੇ ਕੜੇ ਰੱਖ ਕੇ ਪ੍ਰੀਖਿਆ ਕੇਂਦਰ ਵਿੱਚ ਦਾਖਲ ਹੋ ਗਏ ।

