ਪੁਲਿਸ ਥਾਣੇ ਨੇੜੇ ਕੋਈ ਰੱਖ ਗਿਆ ਬੰਬਨੁਮਾ ਚੀਜ਼, ਤਾਂ ਪੁਲਿਸ ਮੁਲਾਜ਼ਮਾਂ ਨੇ ਨਿਆਣਿਆਂ ਵਾਂਗ ਇੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ…

ਪੁਲਿਸ ਥਾਣੇ ਨੇੜੇ ਕੋਈ ਰੱਖ ਗਿਆ ਬੰਬਨੁਮਾ ਚੀਜ਼, ਤਾਂ ਪੁਲਿਸ ਮੁਲਾਜ਼ਮਾਂ ਨੇ ਨਿਆਣਿਆਂ ਵਾਂਗ ਇੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ…

 ਫਿਰੋਜ਼ਪੁਰ (ਵੀਓਪੀ ਬਿਊਰੋ) ਫਿਰੋਜ਼ਪੁਰ ਜਿਲ੍ਹੇ ਤੋਂ ਇਸ ਸਮੇਂ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਇਕ ਬੰਬਨੁਮਾ ਚੀਜ਼ ਮਿਲਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ। ਦਰਅਸਲ ਅੱਜ ਸਵੇਰੇ ਥਾਣਾ ਸਿਟੀ ਫਿਰੋਜ਼ਪੁਰ ਦੀ ਦਿੱਲੀ ਗੇਟ ਵਾਲੇ ਪਾਸੇ ਵਾਲੀ ਕੰਧ ਵਿੱਚ ਬਣੇ ਇਕ ਆਲੇ ਵਿੱਚ ਇਕ ਇਲੈਕਟ੍ਰੋਨਿਕਸ ਡਿਵਾਇਸ ਵਾਂਗ ਬੰਬਨੁਮਾ ਵਸਤੂ ਕੋਈ ਸ਼ਰਾਰਤੀ ਅਨਸਰ ਰੱਖ ਗਿਆ। ਇਸ ਦੀ ਖਬਰ ਜਦ ਪੁਲਿਸ ਪ੍ਰਸ਼ਾਸਨ ਨੂੰ ਮਿਲੀ ਤਾਂ ਉਨ੍ਹਾਂ ਨੂੰ ਵੀ ਭਾਜੜਾਂ ਪੈ ਗਈਆਂ ਅਤੇ ਜਲਦੀ ਨਾਲ ਹੀ ਬੰਬ ਸਕੁਐਡ ਨੂੰ ਖਬਰ ਕੀਤੀ ਗਈ ਅਤੇ ਜਲਦੀ-ਜਲਦੀ ਰੇਤ ਨਾਲ ਬੋਰੀਆਂ ਭਰ ਕੇ ਘਟਨਾ ਸਥਾਨ ਉੱਪਰ ਲਿਜਾਈਆਂ ਗਈਆਂ।

ਹੱਦ ਤਾਂ ਉਸ ਸਮੇਂ ਹੋ ਗਈ ਜਦ ਪੁਲਿਸ ਮੁਲਾਜ਼ਮਾਂ ਨੇ ਇਸ ਸਬੰਧੀ ਕੋਈ ਗੰਭੀਰਤਾ ਨਾ ਦਿਖਾਉਂਦੇ ਹੋਏ ਲਾਪਰਵਾਹੀ ਨਾਲ ਉਸ ਬੰਬਨੂਮਾ ਵਸਤੂ ਉੱਪਰ ਇੱਟਾਂ-ਰੋੜੇ ਮਾਰਨੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਉਹਨਾਂ ਨੇ ਇੱਟਾਂ-ਰੋੜੇ ਮਾਰ-ਮਾਰ ਕੇ ਉਸ ਵਸਤੂ ਨੂੰ ਭੰਨ ਦਿੱਤਾ ਗਿਆ। ਪੁਲਿਸ ਮੁਲਾਜ਼ਮਾਂ ਨੇ ਤਾਂ ਕੋਈ ਸਬੂਤ ਰੱਖਣ ਦੀ ਵੀ ਕੋਸ਼ਿਸ਼ ਨਹੀਂ ਕੀਤੀ ਕਿ  ਫਿੰਗਰ ਪ੍ਰਿੰਟ ਦੀ ਮਦਦ ਨਲ ਕੁਝ ਪਤਾ ਲੱਗ ਸਕੇ। ਜੇਕਰ ਪੁਲਿਸ ਮੁਲਾਜ਼ਮ ਲਾਪਰਵਾਹੀ ਨਾ ਵਰਤਦੇ ਅਤੇ ਪੂਰੀ ਸੰਜੀਦਗੀ ਨਾਲ ਮਾਮਲੇ ਨੂੰ ਸਮਝਣਾ ਚਾਹੀਦਾ ਸੀ ਅਤੇ ਵਸਤੂ ਦੀ ਜਾਂਚ ਕਰਦੇ ਹੋਏ ਅਤੇ ਬੰਬ ਸਕੂਐਡ ਟੀਮ ਦਾ ਵੀ ਇੰਤਜਾਰ ਵੀ ਕਰਨਾ ਚਾਹੀਦਾ ਸੀ।

ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਵਸਤੂ ਕਿਸੇ ਮੰਗਤੇ ਵੱਲੋਂ ਰੱਖਿਆ ਗਿਆ ਰੇਡੀਓ ਹੀ ਸੀ ਜਾਂ ਦੇਸ਼ ਵਿਰੋਧੀ ਅਨਸਰਾਂ ਵੱਲੋਂ ਟਰਾਇਲ ਦੇ ਤੌਰ ‘ ਤੇ ਇਸ ਨੂੰ ਇੱਥੇ ਰੱਖ ਕੇ ਵੇਖਿਆ ਗਿਆ ਸੀ ਕਿ ਪੁਲਿਸ ਕਿੰਨੀ ਦੇਰ ਵਿੱਚ ਅਤੇ ਕਦੋਂ ਆਉਂਦੀ ਹੈ। ਵਿਭਾਗੀ ਮੁਲਾਜ਼ਮਾਂ ਵੱਲੋਂ ਵਰਤੀ ਗਈ ਲਾਪ੍ਰਵਾਹੀ ਜਿੱਥੇ ਵੱਡਾ ਜਾਨੀ ਨੁਕਸਾਨ ਕਰਵਾ ਸਕਦੀ ਸੀ, ਉੱਥੇ ਬਿਨਾਂ ਫਿੰਗਰ ਪ੍ਰਿੰਟਸ ਲਏ ਕਿਸੇ ਕੀ ਵਸਤੂ ਨਾਲ ਇੰਨੀ ਛੇੜ ਛਾੜ ਕਰਨੀ ਮੁਲਾਜ਼ਮਾਂ ਦੀ ਟ੍ਰੇਨਿੰਗ ਵਿਚ ਕਮੀ ਦੇ ਪੱਖ ਨੂੰ ਦਰਸਾਉਂਦੀ ਹੈ।

error: Content is protected !!