ਕਰ ਲਓ ਗੱਲ ਸੁਰੱਖਿਆ ਪ੍ਰਬੰਧਾਂ ਦੀ; ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਤੋਂ ਪਹਿਲਾਂ ਏਅਰਫੋਰਸ ਦੀ ਕੰਧ ‘ਤੇ ਕੋਈ ਲਿਖ ਗਿਆ ਖਾਲਿਸਤਾਨੀ ਪੱਖੀ ਨਾਅਰੇ…

ਕਰ ਲਓ ਗੱਲ ਸੁਰੱਖਿਆ ਪ੍ਰਬੰਧਾਂ ਦੀ; ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਤੋਂ ਪਹਿਲਾਂ ਏਅਰਫੋਰਸ ਦੀ ਕੰਧ ‘ਤੇ ਕੋਈ ਲਿਖ ਗਿਆ ਖਾਲਿਸਤਾਨੀ ਪੱਖੀ ਨਾਅਰੇ…

ਚੰਡੀਗੜ੍ਹ (ਵੀਓਪੀ ਬਿਊਰੋ) ਕੱਲ੍ਹ ਚੰਡੀਗੜ੍ਹ-ਮੋਹਾਲੀ ਨੇੜੇ ਹੋਮੀ ਭਾਬਾ ਕੈਂਸਰ ਹਸਪਤਾਲ ਦਾ ਉਦਘਾਟਨ ਕਰਨ ਦੇ ਲਈ ਆ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਸਬੰਧੀ ਸਖਤ ਸੁਰੱਖਿਆ ਪ੍ਰਬੰਧਾਂ ਦੀ ਉਸ ਸਮੇਂ ਪੋਲ ਖੁੱਲ੍ਹ ਗਈ, ਜਦ ਕੋਈ ਸ਼ਰਾਰਤੀ ਅਨਸਰ ਸਿਸਵਾਂ ਮੁੱਲਾਂਪੁਰ ਮਾਰਗ ‘ਤੇ ਏਅਰਫੋਰਸ ਦੀ ਕੰਧ ‘ਤੇ ਖ਼ਾਲਿਸਤਾਨ ਦੇ ਨਾਅਰੇ ਲਿਖ ਗਿਆ। ਪਿਛਲੀ ਵਾਰ ਵੀ ਜਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਦੌਰੇ ਉੱਪਰ ਆਏ ਸਨ ਤਾਂ ਉਸ ਸਮੇਂ ਵੀ ਵਿਰੋਧ ਕਾਰਨ ਉਨ੍ਹਾਂ ਦਾ ਕਾਫਲਾ ਪਾਕਿਸਤਾਨ ਸਰਹੱਦ ਦੇ ਨੇੜੇ ਕਾਫੀ ਸਮਾਂ ਰੁਕਿਆ ਰਿਹਾ ਸੀ। ਅਜਿਹੇ ਵਿਚ ਇਸ ਵਾਰ ਸਖਤ ਸੁਰੱਖਿਆ ਪ੍ਰਬੰਧਾਂ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਅਜਿਹੀ ਹਰਕਤ ਕਾਰਨ ਫਿਰ ਸੁਰੱਖਿਆ ਪ੍ਰਬੰਧਾਂ ਉੱਪਰ ਸਵਾਲ ਖੜੇ ਹੋ ਰਹੇ ਹਨ।

ਪ੍ਰਧਾਨ ਮੰਤਰੀ ਦੇ ਇਸ ਦੌਰੇ ਤੋਂ ਪਹਿਲਾਂ ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪਨੂੰ ਨੇ ਵੀ ਇਕ ਵੀਡੀਓ ਜਾਰੀ ਕਰ ਕੇ ਕਿਹਾ ਸੀ ਕਿ ਉਹ ਪ੍ਰਧਾਨ ਮੰਤਰੀ ਮੋਦੀ ਨੂੰ ਜਿਦਾਂ ਪਹਿਲਾਂ ਮੋੜਿਆ ਸੀ ਇਸ ਵਾਰ ਵੀ ਉਸੇ ਤਰਹਾਂ ਹੀ ਮੋੜਨਗੇ। ਇਸ ਤੋਂ ਬਾਅਦ ਦੇਸ਼ ਦੀਆਂ ਸਾਰੀਆਂ ਸੁਰੱਖਿਆ ਏਜੰਸੀਆਂ ਹਰਕਤ ‘ਚ ਆ ਗਈਆਂ ਹਨ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਕੰਧ ਤੋਂ ਇਨ੍ਹਾਂ ਨਾਅਰਿਆਂ ਨੂੰ ਸਾਫ਼ ਕਰ ਦਿੱਤਾ ਗਿਆ ਹੈ। ਉਕਤ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

ਦੂਜੇ ਪਾਸੇ ਪਿੰਡ ਫਿਰੋਜ਼ਪੁਰ ਬੰਗਰ ‘ਚ ਹੋਮੀ ਭਾਬਾ ਕੈਂਸਰ ਹਸਪਤਾਲ ਅਤੇ ਰਿਸਰਚ ਸੈਂਟਰ ਦਾ ਰਸਮੀ ਉਦਘਾਟਨ ਕਰਨ ਤੋਂ ਬਾਅਦ ਰੈਲੀ ਕਰਨ ਲਈ ਹਰ ਸਹੂਲਤ ਵਾਲਾ ਆਲੀਸ਼ਾਨ ਪੰਡਾਲ ਬਣਾਇਆ ਗਿਆ ਹੈ। ਮੁੱਲਾਂਪੁਰ ਗਰੀਬਦਾਸ-ਮਾਜਰਾ 6 ਮਾਰਗੀ ਸੜਕ ਸਮੇਤ ਓਮੈਕਸ ਰਾਣੀਮਾਜਰਾ ਵੱਲ ਨੂੰ ਜਾਂਦੀ ਸੜਕ ਨੂੰ ਸਜਾਇਆ ਜਾ ਰਿਹਾ ਹੈ। ਸੜਕ ‘ਤੇ ਪਈ ਮਿੱਟੀ ਨੂੰ ਟਰੈਕਟਰ-ਟਰਾਲੀਆਂ ਰਾਹੀਂ ਚੁਕਵਾਇਆ ਜਾ ਰਿਹਾ ਹੈ।। ਜ਼ਿਲ੍ਹਾ ਪੁਲਸ ਮੁਖੀ ਵਿਵੇਕਸ਼ੀਲ ਸੋਨੀ, ਮੁੱਲਾਂਪੁਰ ਜ਼ੋਨ ਦੇ ਡੀ. ਐੱਸ. ਪੀ. ਧਰਮਵੀਰ ਸਿੰਘ ਤੇ ਥਾਣਾ ਮੁੱਲਾਂਪੁਰ ਗਰੀਬਦਾਸ ਦੇ ਐੱਸ. ਐੱਚ. ਓ. ਸਤਿੰਦਰ ਸਿੰਘ ਅਨੁਸਾਰ ਸੁਰੱਖਿਆ ਪੱਖੋਂ ਵੱਡੀ ਗਿਣਤੀ ‘ਚ ਪੁਲਸ ਮੁਲਾਜ਼ਮ ਥਾਂ-ਥਾਂ ਤਾਇਨਾਤ ਕੀਤੇ ਗਏ ਹਨ।

error: Content is protected !!