ਬਾਪੂ ਘਬਰਾ ਨਾ ਤੇਰੇ ਨਾਲ ਹੀ ਆ, ਜ਼ਰੂਰ ਲਵਾਂਗੇ ਬਦਲਾ; ਬੰਬੀਹਾ ਗਰੁੱਪ ਨੇ ਪੋਸਟ ਪਾ ਕੇ ਮਨਕੀਰਤ ਔਲਖ, ਬਿਸ਼ਨੋਈ, ਬਰਾੜ ਤੇ ਜੱਗੂ ਨੂੰ ਦਿੱਤੀ ਇਹ ਚਿਤਾਵਨੀ…

ਬਾਪੂ ਘਬਰਾ ਨਾ ਤੇਰੇ ਨਾਲ ਹੀ ਆ, ਜ਼ਰੂਰ ਲਵਾਂਗੇ ਬਦਲਾ; ਬੰਬੀਹਾ ਗਰੁੱਪ ਨੇ ਪੋਸਟ ਪਾ ਕੇ ਮਨਕੀਰਤ ਔਲਖ, ਬਿਸ਼ਨੋਈ, ਬਰਾੜ ਤੇ ਜੱਗੂ ਨੂੰ ਦਿੱਤੀ ਇਹ ਚਿਤਾਵਨੀ…

ਜਲੰਧਰ (ਵੀਓਪੀ ਬਿਊਰੋ) ਸਿੱਧੂ ਮੂਸੇਵਾਲਾ ਦੇ ਕਤਲ ਨੂੰ 3 ਮਹੀਨੇ ਬੀਤ ਗਏ ਹਨ ਪਰ ਅਸਲ ਦੋਸ਼ੀਆਂ ਅਤੇ ਅਸਲ ਕਾਰਨਾਂ ਬਾਰੇ ਅਜੇ ਤਕ ਕੁਝ ਵੀ ਪਤਾ ਨਹੀਂ ਚੱਲ ਸਕਿਆ। ਇਸੇ ਤੋਂ ਤੰਗ ਆ ਕੇ ਬੀਤੇ ਦਿਨੀਂ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੇ ਪੰਜਾਬ ਸਰਕਾਰ ਖਿਲਾਫ ਸੰਘਰਸ਼ ਦਾ ਐਲ਼ਾਨ ਕੀਤਾ ਸੀ ਅਤੇ ਕਿਹਾ ਸੀ ਕਿ ਉਹ ਆਪਣੇ ਪੁੱਤਰ ਦੇ ਕਾਤਲਾਂ ਨੂੰ ਸਜਾ ਦਿਵਾਉਣ ਅਤੇ ਇਨਸਾਫ ਲਈ ਧਰਨਾ ਦੇਣਗੇ, ਚਾਹੇ ਇਸ ਲਈ ਉਹਨਾਂ ਨੂੰ ਇਕੱਲੇ ਹੀ ਸੜਕ ਉੱਪਰ ਉਤਰਨਾ ਪਵੇ, ਉਹ ਆਪਣੇ ਪੁੱਤ ਲਈ ਲੜਾਈ ਲੜਨਗੇ। ਇਸ ਸਬੰਧੀ ਉਹਨਾਂ ਨੇ ਪੰਜਾਬ ਸਰਕਾਰ ਨੂੰ 7 ਦਿਨ ਦਾ ਅਲਟੀਮੇਟਮ ਦਿੱਤਾ ਹੈ।

ਇਸ ਦੌਰਾਨ ਹੀ ਬੀਤੇ ਦਿਨੀਂ ਸਵੇਰ ਦੇ ਸਮੇਂ ਸੁਲਤਾਨ ਦਵਿੰਦਰ ਬੰਬੀਹਾ ਨਾਂ ਦੇ ਫੇਸਬੁੱਕ ਪੇਜ ਤੋਂ ਇਕ ਪੋਸਟ ਪਾਈ ਗਈ ਹੈ। ਇਸ ਪੋਸਟ ਵਿਚ ਲਿਖਿਆ ਗਿਆ ਹੈ ਕਿ  ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬ ਸ਼ੇਰ ਭਰਵਾਂ ਨੂੰ, ਦਵਿੰਦਰ ਬੰਬੀਹਾ ਫ੍ਰਾਂਸ ਵਾਲੀ ਆਈਡੀ ਬੰਦ ਹੋ ਗਈ ਹੈ ਕੁਝ ਕਾਰਨ ਕਰਕੇ ਤਾਂ ਫਰਜ਼ੀ ਆਈਡੀਜ਼ ਤੋਂ ਸੁਚੇਤ ਰਹੋ। ਸਿੱਧੂ ਮੂਸੇਵਾਲੇ ਦੇ ਪਿਤਾ ਨੇ ਜੋ ਕਿਹਾ ਅਸੀ ਉਹਨਾਂ ਦਾ ਹਰ ਹਾਲ ਵਿਚ ਸਮਰਥਨ ਕਰਦੇ ਹਾਂ ਕੀ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਨਸੇ ਦੇ ਪੈਸੇ ਨਾਲ ਲੋਕਾਂ ਨੂੰ ਮਾਦੇ ਹਨ। ਤੁਸੀ ਸਭ ਨੇ ਨੋਟ ਕੀਤਾ ਹੋਵੇਗਾ, ਜਿਸ ਦਿਨ ਦਾ ਸਿੱਧੂ ਦੇ ਕਤਲ ਕਾਂਡ ਵਿੱਚ ਗਾਇਕਾਂ ਦਾ ਨਾ (ਜੋ ਕਿ ਗੁਪਤ ਰੱਖ ਲਿਆ ਗਿਆ ਹੈ) ਆਇਆ ਓਸ ਦਿਨ ਤੋਂ ਗੋਲਡੀ ਬਰਾੜ ਦੇ ਸਾਰਿਆਂ ਸਾਹਮਣੇ ਝੂਠ ਬੋਲ ਰਹੇ ਹਨ। ਇਹਨਾਂ ਨੂੰ ਪਤਾ ਕਿ ਇਹਨਾਂ ਨੇ ਵੱਡਾ ਪਾਪਾ ਕੀਤਾ ਹੈ। ਜਿਸ ਦੀ ਮਾਫੀ ਇਹਨਾਂ ਦੀ ਮੌਤ ਤੋਂ ਬਾਅਦ ਵੀ ਇਹਨਾਂ ਨੂੰ ਨਹੀਂ ਮਿਲਣੀ। ਅਸੀ ਵੀ ਸਾਫ ਕਰਦੇ ਹਾਂ ਕਿ ਸਿੱਧੂ ਦੇ ਕਤਲਾਂ ਤੋਂ ਬਦਲਾ ਜ਼ਰੂਰ ਲਵਾਂਗੇ ਭਾਂਵੇ ਟਾਈਮ ਜਿਨਾ ਮਰਜੀ ਲੱਗ ਜਾਵੇ। ਜੋ ਵੀ ਬੰਦਾ ਜੱਗੂ, ਲਾਰੈਂਸ, ਤੇ ਗੋਲਡੀ ਬਰਾੜ ਦਾ ਸਾਥ ਦੇਵਗੇ, ਉਸ ਨੂੰ ਵੀ ਗੱਡੀ ਜ਼ਰੂਰ ਚੜ੍ਹਾ ਦਿੱਤਾ ਜਾਵੇਗਾ। ਗੋਲਡੀ ਬਰਾੜ ਨੂੰ ਦੱਸਦਾ ਹੈ ਕਿ ਸੰਤ ਜੀ ਦੇ ਨਾਂ ‘ਤੇ ਗੱਲ ਕਰਨ ਵਾਲਾ ਕਦੇ ਵੀ ਕਮਜ਼ੋਰ ਅਤੇ ਨਿਹੱਥੇ ‘ਤੇ ਹਮਲਾ ਨਹੀਂ ਕਰਦਾ। ਨਾ ਹੀ ਪੈਸੇ ਨਾਲ ਮਾਰਦੇ ਹਨ। ਗੋਲਡੀ ਬਰਾੜ ਨੂੰ ਇਸ ਦਾ ਭਾਰੀ ਹਰਜਾਨਾ ਭੁਗਤਣਾ ਪਵੇਗਾ। ਮਨਕੀਰਤ ਔਲਖ ਵੀ ਦੋਸ਼ੀ ਹੈ। ਉਹ ਸਾਡੀ ਸੂਚੀ ਵਿੱਚ ਸਿਖਰ ‘ਤੇ ਹੈ। ਸਭ ਨੂੰ ਮਿਲੋ, ਉਡੀਕ ਕਰੋ ਅਤੇ ਡਰਪੋਕ ਦੇਖੋ।
ਇਕ ਪਾਸੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਵੱਲੋਂ ਪੰਜਾਬ ਸਰਕਾਰ ਖਿਲਾਫ ਸੰਘਰਸ਼ ਦੇ ਕੀਤੇ ਐਲਾਨ ਅਤੇ ਦੂਜੇ ਪਾਸੇ ਗੈਂਗਸਟਰਾਂ ਦੀ ਇਸ ਤਰਹਾਂ ਇਕ-ਦੂਜੇ ਨੂੰ ਧਮਕੀ ਦੇਣ ਵਿਤ ਪੰਜਾਬ ਸਰਕਾਰ ਇਸ ਮਾਮਲੇ ਨੂੰ ਜਿੰਨੀ ਜਲਦੀ ਸੁਲਝਾ ਸਕਦੀ ਹੈ, ਉਨਾ ਹੀ ਬਿਹਤਰ ਹੋਵੇਗਾ। ਨਹੀਂ ਤਾਂ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਲਈ ਕਿਤੇ ਪੰਜਾਬ ਵਿਚ ਗੈਂਗਵਾਰ ਕੋਈ ਪੰਜਾਬ ਦਾ ਮਾਹੌਲ ਨਾ ਖਰਾਬ ਕਰ ਦੇਵੇ। ਇਕ ਪਾਸੇ ਪਹਿਲਾਂ ਹੀ ਪੰਜਾਬ ਵਿਚ ਵਿਚ ਨਿੱਤ ਅਪਰਾਧ ਦੀਆਂ ਘਟਨਾਵਾਂ ਵੱਧ ਰਹੀਆਂ ਹਨ ਇਸ ਸਮੇਂ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੂੰ ਸਮੱਸਿਆਵਾਂ ਦੇ ਹੱਲ ਲਈ ਢੁੱਕਵੇਂ ਹੱਲ ਲੱਭਣੇ ਚਾਹੀਦੇ ਹਨ ਅਤੇ ਨਿਰਦੋਸ਼ ਮਾ-ਬਾਪ ਨੂੰ ਇਨਸਾਫ ਦਿਵਾਉਣਾ ਚਾਹੀਦਾ ਹੈ।
error: Content is protected !!