ਭਾਜਪਾ ਮਹਿਲਾ ਆਗੂ ਤੇ ਟਿੱਕ-ਟਾਕ ਸਟਾਰ ਸੋਨਾਲੀ ਦੀ ਮੌਤ, ਅਧਿਕਾਰੀ ਨੂੰ ਚੱਪਲਾਂ ਨਾਲ ਕੁੱਟ-ਕੁੱਟ ਕੇ…

ਭਾਜਪਾ ਮਹਿਲਾ ਆਗੂ ਤੇ ਟਿੱਕ-ਟਾਕ ਸਟਾਰ ਸੋਨਾਲੀ ਦੀ ਮੌਤ, ਅਧਿਕਾਰੀ ਨੂੰ ਚੱਪਲਾਂ ਨਾਲ ਕੁੱਟ-ਕੁੱਟ ਕੇ…

ਵੀਓਪੀ ਬਿਊਰੋ – ਭਾਜਪਾ ਮਹਿਲਾ ਆਗੂ ਸੋਨਾਲੀ ਫੌਗਾਟ ਜੋ ਕਿ ਸਮੇਂ-ਸਮੇਂ ਉੱਤੇ ਕਈ ਕਾਰਨਾਂ ਕਰ ਕੇ ਸੁਰੱਖੀਆਂ ਵਿਚ ਰਹੀ ਹੈ ਦਾਂ ਅੱਜ ਅਚਾਨਕ ਦੇਹਾਂਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਸਮੇਂ ਸੋਨਾਲੀ ਫੋਗਾਟ ਗੋਆ ਵਿਚ ਸੀ ਅਤੇ ਉੱਥੇ ਉਸ ਨੂੰ ਦਿਲ ਦਾ ਦੌਰੀ ਪੈ ਗਿਆ ਅਤੇ ਉਸ ਦੀ ਮੌਤ ਹੋ ਗਈ। ਸੋਨਾਲੀ ਫੋਗਾਟ ਦੀ ਭੈਣ ਨੇ ਦੱਸਿਆ ਕਿ ਉਹ ਸ਼ੂਟਿੰਗ ਕਾਰਨ 2 ਦਿਨ ਲਈ ਗੋਆ ਗਈ ਹੋਈ ਸੀ ਅਤੇ ਇਸ ਦੌਰਾਨ ਉਸ ਦੀ ਮੌਤ ਹੋ ਗਈ। ਉਸ ਦੀ ਮੌਤ ਤੋਂ ਬਾਅਦ ਕਈ ਭਾਜਪਾ ਆਗੂਆਂ ਦੇ ਵਿਰੋਧੀਆਂ ਆਗੂਆਂ ਨੇ ਉਸ ਦੀ ਮੌਤ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ।

ਤੁਹਾਨੂੰ ਦੱਸ ਦੇਇਏ ਕਿ ਸੋਨਾਲੀ ਫੋਗਾਟ ਕਈ ਵਾਰ ਵਿਵਾਦਾਂ ਵਿਚ ਵੀ ਰਹੀ ਹੈ ਅਤੇ ਉਹ ਭਾਜਪਾ ਮਹਿਲਾ ਆਗੂ ਹੋਣ ਦੇ ਨਾਲ-ਨਾਲ ਕਈ ਵਾਰ ਟੀਵੀ ਤੇ ਸੋਸ਼ਲ ਮੀਡੀਆ ਉੱਪਰ ਵੀ ਕਾਫੀ ਸੁਰੱਖੀਆਂ ਬਟੋਰ ਚੁੱਕੀ ਹੈ। ਹਰਿਆਣਾ ਦੇ ਫਤਿਹਾਬਾਦ ਦੇ ਭੂਤਨ ਪਿੰਡ ਦੀ ਰਹਿਣ ਵਾਲੀ ਸੋਨਾਲੀ ਫੋਗਾਟ ਟਿੱਕ-ਟਾਕ ‘ਤੇ ਬਹੁਤ ਜ਼ਿਆਦਾ ਫੇਮਸ ਹੈ। ਟਿੱਕ ਟੌਕ ‘ਤੇ ਉਸ ਦੇ ਲੱਖਾਂ ਫਾਲੋਅਰਜ਼ ਹਨ ਪਰ ਉਸ ਦੀ ਪੋਪਲੈਰਟੀ ਚੋਣਾਂ ‘ਚ ਉਸਦੇ ਕੰਮ ਨਹੀਂ ਆਈ। ਇਸ ਤੋਂ ਇਲਾਵਾ ਸੋਨਾਲੀ ਨੇ ਕਈ ਟੀਵੀ ਸੀਰੀਜ਼ ਵੀ ਕੀਤੇ ਹਨ ਅਤੇ ਦੂਰਦਰਸ਼ਨ ‘ਤੇ ਵੀ ਉਨ੍ਹਾਂ ਨੇ ਹਰਿਆਣਵੀ ਐਂਕਰ ਵਜੋਂ ਕੰਮ ਕੀਤਾ ਹੈ।
ਇਸ ਤੋਂ ਇਲਾਵਾ ਉਸ ਨੇ ਰਿਐਲਿਟੀ ਟੀ. ਵੀ. ਸ਼ੋਅ ‘ਬਿੱਗ ਬੌਸ’ ਵਿਚ ਵੀ ਹਿੱਸਾ ਲਿਆ। ਇਸ ਤੋਂ ਇਲਾਵਾ ਉਹ ਇਕ ਵਾਰ ਹਿਸਾਰ ‘ਚ ਬਾਲਸਮੰਦ ਮੰਡੀ ਦੇ ਦੌਰੇ ਦੌਰਾਨ ਮਾਰਕੀਟ ਕਮੇਟੀ ਦੇ ਇਕ ਅਧਿਕਾਰੀ ਦੀ ਚੱਪਲ ਨਾਲ ਮਾਰਕੁੱਟ ਕਰਨ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੋਈ ਸੀ। ਭਾਜਪਾ ਨੇ 2019 ਦੀਆਂ ਵਿਧਾਨ ਸਭਾ ਚੋਣਾਂ ਲਈ ਭਜਨ ਲਾਲ ਦੇ ਪਰਿਵਾਰ ਦਾ ਗੜ੍ਹ ਮੰਨੇ ਜਾਣ ਵਾਲੇ ਹਲਕਾ ਆਦਮਪੁਰ ਤੋਂ ਉਮੀਦਵਾਰ ਐਲਾਨਿਆ ਸੀ ਪਰ ਉਹ ਕੁਲਦੀਪ ਬਿਸ਼ਨੋਈ ਕੋਲੋਂ ਚੋਣ ਹਾਰ ਗਈ।
error: Content is protected !!