ਟੈਂਡਰ ਘੁਟਾਲੇ ਨਾਲ ਸਬੰਧਿਤ ਫਾਈਲਾਂ ਹੋਈਆਂ ਗਾਈਬ, ਆਸ਼ੂ ਦਾ ਸਾਥੀ ਦਾਗੀ ਅਧਿਕਾਰੀ ਜਾਂਚ ਤੋਂ ਪਹਿਲਾਂ ਹੀ ਪਹੁੰਚ ਗਿਆ ਕੈਨੇਡਾ…

ਟੈਂਡਰ ਘੁਟਾਲੇ ਨਾਲ ਸਬੰਧਿਤ ਫਾਈਲਾਂ ਹੋਈਆਂ ਗਾਈਬ, ਆਸ਼ੂ ਦਾ ਸਾਥੀ ਦਾਗੀ ਅਧਿਕਾਰੀ ਜਾਂਚ ਤੋਂ ਪਹਿਲਾਂ ਹੀ ਪਹੁੰਚ ਗਿਆ ਕੈਨੇਡਾ…

ਲੁਧਿਆਣਾ (ਵੀਓਪੀ ਬਿਊਰੋ) ਰਾਕੇਸ਼ ਸਿੰਗਲਾ ਇਹ ਉਹ ਨਾਂ ਹੈ ਜੋ ਕਿ ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਸਬੰਧਤ ਟੈਂਡਰ ਘੁਟਾਲੇ ਵਿਚ ਸ਼ਾਮਲ ਹੈ। ਪਰ ਇਸ ਦੌਰਾਨ ਇਹ ਸ਼ਖਸ ਕੈਨੇਡਾ ਭੱਜ ਚੁੱਕਿਆ ਹੈ ਅਤੇ ਉੱਥੇ ਦੀ ਨਾਗਰਿਕਤਾ ਵੀ ਰਾਕੇਸ਼ ਸਿੰਗਲਾ ਦੇ ਕੋਲ ਹੈ। ਤੁਹਾਨੂੰ ਦੱਸ ਦੇਈਏ ਕਿ ਉਕਤ ਘੁਟਾਲਾ ਜਿਸ ਵਿਚ ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਵਿਜੀਲੈਂਸ ਵਿਭਾਗ ਵੱਲੋਂ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ, ਸਬੰਧੀ 2 ਫਾਈਲਾਂ ਵੀ ਗਾਈਬ ਹਨ।

ਉਕਤ ਘੁਟਾਲੇ ਨਾਲ ਸਬੰਧਿਤ ਗਾਈਬ ਹੋਈਆਂ ਫਾਈਲਾਂ ਉਕਤ ਮਾਮਲੇ ਨਾਲ ਸਬੰਧਤ ਹੀ ਦਾਗੀ ਅਧਿਕਾਰੀ ਰਾਕੇਸ਼ ਸਿੰਗਲਾ ਨੂੰ ਕੇਂਦਰੀ ਵਿਜੀਲੈਂਸ ਕਮੇਟੀ (ਸੀਵੀਸੀ) ਦਾ ਚੇਅਰਮੈਨ ਬਣਾਉਣ ਅਤੇ ਰਾਕੇਸ਼ ਸਿੰਗਲਾ ਨੂੰ ਟੈਂਡਰ ਅਲਾਟਮੈਂਟ ਕਮੇਟੀ ਦਾ ਚੇਅਰਮੈਨ ਬਣਾਉਣ ਨਾਲ ਹੀ ਸਬੰਧਤ ਹਨ। ਇਸ ਤੋਂ ਇਲਾਵਾ ਰਾਕੇਸ਼ ਸਿੰਗਲਾ ਕਰੋੜਾਂ ਰੁਪਏ ਦੇ ਟੈਂਡਰ ਘੁਟਾਲੇ ਦਾ ਵੀ ਮੁਲਜ਼ਮ ਹੈ। ਹਾਲਾਂਕਿ ਘੁਟਾਲੇ ਦੀ ਜਾਂਚ ਦਾ ਪਤਾ ਲੱਗਦਿਆਂ ਹੀ ਉਹ ਵਿਦੇਸ਼ ਭੱਜ ਗਿਆ। ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਸਿੰਗਲਾ ਨੂੰ ਡਿਪਟੀ ਡਾਇਰੈਕਟਰ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਸੀ।

ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਸਬੰਧਤ ਟੈਂਡਰ ਘੁਟਾਲੇ ਦੀ ਜਾਂਚ ਕਰ ਰਹੇ ਵਿਜੀਲੈਂਸ ਵਿਭਾਗ ਨੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਤੋਂ ਇਹ ਦੋਵੇਂ ਫਾਈਲਾਂ ਮੰਗੀਆਂ ਸਨ। ਇਸ ਤੋਂ ਬਾਅਦ ਕਰੀਬ ਇੱਕ ਹਫ਼ਤੇ ਤੱਕ ਫਾਈਲਾਂ ਦੀ ਤਲਾਸ਼ੀ ਲਈ ਗਈ ਪਰ ਫਿਰ ਵੀ ਫਾਈਲਾਂ ਨਹੀਂ ਮਿਲੀਆਂ। ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਇਹ ਫਾਈਲਾਂ ਨਾ ਮਿਲਣ ‘ਤੇ ਸਾਰੇ ਕਰਮਚਾਰੀਆਂ ਤੋਂ ਸਰਟੀਫਿਕੇਟ ਲਏ ਜਾ ਰਹੇ ਹਨ ਕਿ ਇਹ ਫਾਈਲਾਂ ਟਰੇਸ ਨਹੀਂ ਹੋ ਸਕਦੀਆਂ। ਇਸ ਤੋਂ ਬਾਅਦ ਚੰਡੀਗੜ੍ਹ ਪੁਲੀਸ ਨੂੰ ਕੇਸ ਦਰਜ ਕਰਨ ਦੀ ਸਿਫਾਰਸ਼ ਕੀਤੀ ਜਾਵੇਗੀ।

error: Content is protected !!