ਹਵਸੀ ਦਾ ਕਾਰਾ; ਪਹਿਲਾਂ ਭੈਣ ਨੂੰ ਪ੍ਰੇਮ ਜਾਲ ‘ਚ ਫਸਾ ਕੇ ਮਰਨ ਲਈ ਮਜਬੂਰ ਕੀਤਾ, ਤੇ ਹੁਣ ਚੌਧਰਪੁਣੇ ‘ਚ ਸਾਥੀਆਂ ਨਾਲ ਮਿਲ ਕੇ ਸਰੇਬਾਜ਼ਾਰ ਮਾਰ’ਤਾ ਭਰਾ…

ਹਵਸੀ ਦਾ ਕਾਰਾ; ਪਹਿਲਾਂ ਭੈਣ ਨੂੰ ਪ੍ਰੇਮ ਜਾਲ ‘ਚ ਫਸਾ ਕੇ ਮਰਨ ਲਈ ਮਜਬੂਰ ਕੀਤਾ, ਤੇ ਹੁਣ ਚੌਧਰਪੁਣੇ ‘ਚ ਸਾਥੀਆਂ ਨਾਲ ਮਿਲ ਕੇ ਸਰੇਬਾਜ਼ਾਰ ਮਾਰ’ਤਾ ਭਰਾ…

ਅੰਮ੍ਰਿਤਸਰ (ਵੀਓਪੀ ਬਿਊਰੋ) ਸਥਾਨਕ ਜਿਲ੍ਹੇ ਤੋਂ ਇਕ ਬੇਹੱਦ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇਕ ਨੌਜਵਾਨ ਦਾ ਰੰਜਿਸ਼ਨ ਕਤਲ ਕਰ ਦਿੱਤਾ ਗਿਆ ਹੈ। ਪਰਿਵਾਰ ਦੇ ਮੈਂਬਰਾਂ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਕੇ ਮੁਲਜਮਾਂ ਦੀ ਤਲਾਸ਼ ‘ਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਏਸੀਪੀ ਮਨਿੰਦਰ ਸਿੰਘ ਨੇ ਦੱਸਿਆ ਕਿ 15 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਜਿਨ੍ਹਾਂ ਵਿੱਚੋਂ 3 ਦੀ ਪਛਾਣ ਹੋ ਗਈ ਹੈ ਅਤੇ ਬਾਕੀਆਂ ਦੀ ਤਲਾਸ਼ ਜਾਰੀ ਹੈ। ਮੁੱਖ ਮੁਲਜ਼ਮਾਂ ਦੀ ਪਛਾਣ ਲੱਕੀ, ਆਸ਼ੂ ਅਤੇ ਨਿਸ਼ਾਨ ਵਜੋਂ ਹੋਈ ਹੈ।

ਜਾਣਕਾਰੀ ਮੁਤਾਬਕ ਥਾਣਾ ਸੁਲਤਾਨਵਿੰਡ ਅਧੀਨ ਪੈਂਦੇ ਤਰਨਤਾਰਨ ਰੋਡ ‘ਤੇ ਸਥਿਤ ਖਾਲਸਾ ਨਗਰ ‘ਚ ਰਹਿਣ ਵਾਲੇ ਮੰਨੂ ਨੇ ਦੱਸਿਆ ਕਿ ਕਰੀਬ ਦੋ ਸਾਲ ਪਹਿਲਾਂ ਲੱਕੀ ਨਾਂ ਦਾ ਨੌਜਵਾਨ ਉਸ ਦੀ ਛੋਟੀ ਭੈਣ ਨੂੰ ਆਪਣੇ ਪ੍ਰੇਮ ਜਾਲ ‘ਚ ਫਸਾ ਕੇ ਰਾਜਸਥਾਨ ਲੈ ਗਿਆ ਸੀ ਅਤੇ ਬਾਅਦ ਵਿਚ ਲੱਕੀ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ।ਪਰਿਵਾਰ ਦੀ ਬਦਨਾਮੀ ਦੇਖ ਕੇ ਉਸ ਦੀ ਭੈਣ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਖ਼ੁਦਕੁਸ਼ੀ ਕਰ ਲਈ।
ਇਸ ਦੌਰਾਨ ਉਸ ਦਾ ਭਰਾ ਸ਼ਿਵ ਕੁਮਾਰ ਨੇ ਲੱਕੀ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਲੱਕੀ ਨੇ ਉਸ ਨਾਲ ਦੁਸ਼ਮਣੀ ਕੱਢ ਲਈ। ਕੁਝ ਦਿਨ ਪਹਿਲਾਂ ਲੱਕੀ ਨੇ ਉਸ ਦੇ ਭਰਾ ਆਸ਼ੂ ਨੂੰ ਕੁੱਟਮਾਰ ਦੇ ਝੂਠੇ ਕੇਸ ‘ਚ ਫਸਾਇਆ ਸੀ।

ਪੁਲਿਸ ਨੇ ਸ਼ਿਵ ਨੂੰ ਗ੍ਰਿਫਤਾਰ ਕਰ ਕੇ ਜੇਲ੍ਹ ਭੇਜ ਦਿੱਤਾ। ਕਰੀਬ 20 ਦਿਨ ਪਹਿਲਾਂ ਪਰਿਵਾਰ ਨੇ ਅਦਾਲਤ ਰਾਹੀਂ ਸ਼ਿਵ ਦੀ ਜ਼ਮਾਨਤ ਕਰਵਾਈ ਸੀ। ਇਸ ਦੌਰਾਨ ਜਦ ਉਹ ਜ਼ਮਾਨਤ ‘ਤੇ ਜੇਲ੍ਹ ਵਿੱਚੋਂ ਬਾਹਰ ਆਇਆ ਤਾਂ ਲੱਕੀ ਤੇ ਉਸ ਦੇ 15-18 ਸਾਥੀਆਂ ਨੇ ੁਸ ਦੇ ਭਰਾ ਨੂੰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਗੁਆਂਢੀਆਂ ਨੇ ਉਨ੍ਹਾਂ ਨੂੰ ਘਟਨਾ ਦੀ ਸੂਚਨਾ ਦਿੱਤੀ। ਮੌਕੇ ‘ਤੇ ਪਹੁੰਚ ਕੇ ਉਨ੍ਹਾਂ ਨੇ ਸ਼ਿਵ ਨੂੰ ਗੁਰੂ ਨਾਨਕ ਦੇਵ ਹਸਪਤਾਲ ‘ਚ ਦਾਖਲ ਕਰਵਾਇਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

error: Content is protected !!