Skip to content
Friday, May 17, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
September
9
ਸਾਬਕਾ ਜੱਥੇਦਾਰ ਗਿਆਨੀ ਕੇਵਲ ਸਿੰਘ ਨੂੰ ਕਿਰਪਾਨ ਸਮੇਤ ਮੈਟਰੋ ‘ਚ ਸਫ਼ਰ ਕਰਨ ਤੋਂ ਰੋਕਿਆ ਗਿਆ
Latest News
National
Punjab
ਸਾਬਕਾ ਜੱਥੇਦਾਰ ਗਿਆਨੀ ਕੇਵਲ ਸਿੰਘ ਨੂੰ ਕਿਰਪਾਨ ਸਮੇਤ ਮੈਟਰੋ ‘ਚ ਸਫ਼ਰ ਕਰਨ ਤੋਂ ਰੋਕਿਆ ਗਿਆ
September 9, 2022
editor
ਸਾਬਕਾ ਜੱਥੇਦਾਰ ਗਿਆਨੀ ਕੇਵਲ ਸਿੰਘ ਨੂੰ ਕਿਰਪਾਨ ਸਮੇਤ ਮੈਟਰੋ ‘ਚ ਸਫ਼ਰ ਕਰਨ ਤੋਂ ਰੋਕਿਆ ਗਿਆ
ਮੈਟਰੋ ਕੋਈ ਹਵਾਈ ਜਹਾਜ਼ ਨਹੀਂ ਹੈ ਜਿੱਥੇ ਵੱਡੀ ਕਿਰਪਾਨ ਨਹੀਂ ਲਿਜਾਈ ਜਾ ਸਕਦੀ
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):-ਦੇਸ਼ ਅੰਦਰ ਸਿੱਖਾਂ ਨਾਲ ਕਕਾਰਾਂ ਮੁੱਦੇ ਤੇ ਵਿਤਕਰਾ ਜਾਰੀ ਹੈ ਤੇ ਇਸ ਬਾਰੇ ਆਏ ਦਿਨ ਕੋਈ ਨਾ ਕੋਈ ਸਿੱਖ ਸ਼ਿਕਾਰ ਬਣਦਾ ਹੈ । ਇਸ ਵਾਰੀ ਇਹ ਵਿਤਕਰਾ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨਾਲ ਵਾਪਰਿਆ ਹੈ ਜਿਨ੍ਹਾਂ ਨੂੰ ਬੀਤੇ ਦਿਨੀਂ ਮੈਟਰੋ ਦੇ ਸੁਰੱਖਿਆ ਅਮਲੇ ਨੇ ਤਿੰਨ ਫੁੱਟ ਲੰਮੀ ਕਿਰਪਾਨ ਨਾਲ ਸਫ਼ਰ ਕਰਨ ਤੋਂ ਰੋਕ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਸੁਰੱਖਿਆ ਅਧਿਕਾਰੀਆਂ ਨੇ ਸਾਬਕਾ ਜਥੇਦਾਰ ਵੱਲੋਂ ਪਹਿਨੀ ਤਿੰਨ ਫੁੱਟ ਲੰਬੀ ਕਿਰਪਾਨ ਪਾ ਕੇ ਉਨ੍ਹਾਂ ਨੂੰ ਮੈਟਰੋ ਵਿਚ ਨਹੀਂ ਚੜ੍ਹਨ ਦਿੱਤਾ। ਸਾਬਕਾ ਜਥੇਦਾਰ ਕੇਵਲ ਸਿੰਘ ਅਨੁਸਾਰ ਉਹ ਦੁਆਰਕਾ ਦੇ ਸੈਕਟਰ-21 ਤੋਂ ਤਿਲਕ ਨਗਰ ਵੱਲ ਮੈਟਰੋ ਰਾਹੀਂ ਜਾਣ ਲਈ ਜਿਉਂ ਹੀ ਮੈਟਰੋ ਸਟੇਸ਼ਨ ਅੰਦਰ ਜਾਣ ਲੱਗੇ ਤਾਂ ਸੁਰੱਖਿਆ ਅਮਲੇ ਨੇ ਉਨ੍ਹਾਂ ਨੂੰ ਰੋਕ ਦਿੱਤਾ ਤੇ ਕਿਹਾ ਕਿ ਉਹ ਛੋਟੇ ਆਕਾਰ ਦੀ 6 ਇੰਚ ਦੀ ਕਿਰਪਾਨ ਪਾ ਕੇ ਸਫ਼ਰ ਕਰ ਸਕਦੇ ਹਨ।
ਸਾਬਕਾ ਜਥੇਦਾਰ ਕੇਵਲ ਸਿੰਘ ਨੇ ਕਿਹਾ,”ਮੈਟਰੋ ਕੋਈ ਹਵਾਈ ਜਹਾਜ਼ ਨਹੀਂ ਹੈ ਜਿੱਥੇ ਵੱਡੀ ਕਿਰਪਾਨ ਨਹੀਂ ਲਿਜਾਈ ਜਾ ਸਕਦੀ ਹੈ। ਮੈਂ ਪਹਿਲਾਂ ਵੀ ਵੱਡੀ ਕਿਰਪਾਨ ਨਾਲ ਮੈਟਰੋ ਵਿਚ ਸਫ਼ਰ ਕਰਦਾ ਰਿਹਾ ਹਾਂ।” ਉਨ੍ਹਾਂ ਕਿਹਾ ਕਿ ਹਵਾਈ ਸਫ਼ਰ ਵਾਲੇ ਕਾਨੂੰਨਾਂ ਨੂੰ ਹੁਣ ਮੈਟਰੋ ਵਿਚ ਵੀ ਲਾਗੂ ਕਰਨਾ ਬਹੁਤ ਦੁੱਖ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਸਿੱਖ ਸੰਸਥਾਵਾਂ ਦੇ ਆਗੂ ਸਿਰਫ਼ ਕੁਰਸੀਆਂ ਦੇ ਸੁੱਖ ਨਾ ਭੋਗਣ ਅਤੇ ਸਿੱਖਾਂ ਦੇ ਮਸਲਿਆਂ ਵੱਲ ਧਿਆਨ ਦੇਣ। ਉਨ੍ਹਾਂ ਕਿਹਾ ਕਿ ਹਿੰਦੁਸਤਾਨੀ ਸੰਵਿਧਾਨ ਵਿਚ ਧਾਰਮਿਕ ਆਜ਼ਾਦੀ ਦੇ ਅਧਿਕਾਰ ਦਿੱਤੇ ਗਏ ਹਨ।
Post navigation
ਦਰੱਖਤ ‘ਤੇ ਲਟਕਦੀ ਲਾਸ਼ ਦੇਖ ਕੇ ਰਾਹਗੀਰਾਂ ‘ਚ ਦਹਿਸ਼ਤ, ਮ੍ਰਿਤਕ 3 ਬੱਚਿਆਂ ਦਾ ਸੀ ਬਾਪ…
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ “ਫਿਟ ਇੰਡੀਆ ਫਰੀਡਮ ਰਾਈਡਰ ਬਾਈਕਰ” ਰੈਲੀ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us