Skip to content
Saturday, May 16, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
September
9
ਦਰੱਖਤ ‘ਤੇ ਲਟਕਦੀ ਲਾਸ਼ ਦੇਖ ਕੇ ਰਾਹਗੀਰਾਂ ‘ਚ ਦਹਿਸ਼ਤ, ਮ੍ਰਿਤਕ 3 ਬੱਚਿਆਂ ਦਾ ਸੀ ਬਾਪ…
Latest News
Punjab
ਦਰੱਖਤ ‘ਤੇ ਲਟਕਦੀ ਲਾਸ਼ ਦੇਖ ਕੇ ਰਾਹਗੀਰਾਂ ‘ਚ ਦਹਿਸ਼ਤ, ਮ੍ਰਿਤਕ 3 ਬੱਚਿਆਂ ਦਾ ਸੀ ਬਾਪ…
September 9, 2022
Voice of Punjab
ਦਰੱਖਤ ‘ਤੇ ਲਟਕਦੀ ਲਾਸ਼ ਦੇਖ ਕੇ ਰਾਹਗੀਰਾਂ ‘ਚ ਦਹਿਸ਼ਤ, 3 ਬੱਚਿਆਂ ਦਾ ਸੀ ਬਾਪ…
ਚੰਡੀਗੜ੍ਹ (ਵੀਓਪੀ ਬਿਊਰੋ) ਚੰਡੀਗੜ੍ਹ ਦੇ ਪਿੰਡ ਪਲਸੌਰਾ ਵਿੱਚ ਅੱਜ ਇਕ ਵਿਅਕਤੀ ਦੀ ਲਾਸ਼ ਦਰੱਖਤ ਨਾਲ ਲਟਕਦੀ ਦੇਖ ਕੇ ਸਾਰੇ ਪਾਸੇ ਦਹਿਸ਼ਤ ਪੈਦਾ ਹੋ ਗਈ। ਇਸ ਦੌਰਾਨ ਉੱਥੋਂ ਨਿਕਲਣ ਵਾਲੇ ਰਾਹਗੀਰਾਂ ਨੇ ਇਸ ਦੀ ਜਾਣਕਾਰੀ ਸਥਾਨਕ ਪੁਲਿਸ ਨੂੰ ਦਿੱਤੀ। ਇਸ ਸਮੇਂ ਦਰ ਲੋਕਾਂ ਦੀ ਨਜ਼ਰ ਇਕਦਮ ਦੇ ਨਾਲ ਲਟਕਦੀ ਲਾਸ਼ ਉੱਪਰ ਗਈ ਤਾਂ ਪਹਿਲਾਂ ਤਾਂ ਕਿਸੇ ਨੂੰ ਸਮਝ ਹੀ ਨਹੀਂ ਆਈ ਕਿ ਉਹ ਕਿ ਕਰਨ। ਜਾਣਕਾਰੀ ਮਿਲਣ ਤੋਂ ਬਾਅਦ ਸਥਾਨਕ ਪੁਲਿਸ ਮੌਕੇ ਉੱਪਰ ਪਹੁੰਚੀ।
ਜਾਣਕਾਰੀ ਮੁਤਾਬਕ ਚੰਡੀਗੜ੍ਹ ਦੇ ਪਿੰਡ ਪਲਸੌਰਾ ਵਿੱਚ ਇੱਕ ਵਿਅਕਤੀ ਨੇ ਜੋ ਕਿ ਆਪਣੇ ਘਰ ਵਾਲਿਆਂ ਤੋਂ ਵੱਖ ਰਹਿੰਦਾ ਸੀ ਨੇ ਦਰੱਖਤ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਸ ਦੌਰਾਨ ਮੌਕੇ ‘ਤੇ ਪੁੱਜੀ ਪੁਲਿਸ ਨੇ ਉਸ ਨੂੰ ਫਾਹੇ ਤੋਂ ਹੇਠਾਂ ਉਤਾਰ ਕੇ ਜੀ.ਐੱਮ.ਸੀ.ਐੱਚ.-32 ‘ਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਅਧਿਕਾਰੀਆਂ ਨੇ ਮ੍ਰਿਤਕ ਦੀ ਪਛਾਣ ਸੰਜੇ (40) ਵਜੋਂ ਹੋਈ ਹੈ। ਸੰਜੇ ਪਰਿਵਾਰਕ ਝਗੜੇ ਕਾਰਨ ਪਰਿਵਾਰ ਤੋਂ ਦੂਰ ਰਹਿੰਦਾ ਸੀ। ਚਾਰ ਮਹੀਨੇ ਪਹਿਲਾਂ ਉਹ ਪਲਸੌਰਾ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿਣ ਲਈ ਆਇਆ ਸੀ। ਪੁਲਿਸ ਨੂੰ ਮੌਕੇ ਤੋਂ ਕੋਈ ਸੁਸਾਈਡ ਨੋਟ ਵੀ ਨਹੀਂ ਮਿਲਿਆ ਹੈ।
ਮੁੱਢਲੀ ਜਾਂਚ ‘ਚ ਮ੍ਰਿਤਕ ਦੇ ਸਰੀਰ ‘ਤੇ ਕੋਈ ਸੱਟ ਦੇ ਨਿਸ਼ਾਨ ਨਹੀਂ ਮਿਲੇ ਹਨ। ਸੈਕਟਰ-39 ਥਾਣੇ ਦੀ ਪੁਲਿਸ ਨੇ ਸੀਆਰਪੀਸੀ ਦੀ ਧਾਰਾ 174 ਤਹਿਤ ਕਾਰਵਾਈ ਕੀਤੀ ਹੈ। ਫਿਲਹਾਲ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾਣੇ ਬਾਕੀ ਹਨ। ਪੁਲਿਸ ਨੇ ਲਾਸ਼ ਨੂੰ ਜੀਐੱਮਸੀਐਚ-32 ਦੇ ਮੁਰਦਾਘਰ ਵਿੱਚ ਰਖਵਾਇਆ ਹੈ, ਜਿੱਥੇ ਅੱਜ ਉਸ ਦਾ ਪੋਸਟਮਾਰਟਮ ਕੀਤਾ ਜਾਵੇਗਾ।
Post navigation
ਭ੍ਰਿਸ਼ਟਾਚਾਰ ਖਿਲਾਫ ਕਾਰਵਾਈ; ਐਕਸੀਅਨ, ਐੱਸਡੀਓ ਤੇ ਜੇਈ ਸਮੇਤ ਸਰਪੰਚ ਤੇ ਪੰਚਾਇਤ ਸਕੱਤਰ ਖਿਲਾਫ ਦਰਜ ਕੀਤਾ ਮਾਮਲਾ, ਕਰੀਬ 6 ਲੱਖ ਰੁਪਏ…
ਸਾਬਕਾ ਜੱਥੇਦਾਰ ਗਿਆਨੀ ਕੇਵਲ ਸਿੰਘ ਨੂੰ ਕਿਰਪਾਨ ਸਮੇਤ ਮੈਟਰੋ ‘ਚ ਸਫ਼ਰ ਕਰਨ ਤੋਂ ਰੋਕਿਆ ਗਿਆ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us