Skip to content
Saturday, May 16, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
September
9
ਦਿੱਲੀ ਪਹੁੰਚੇ ਕੈਪਟਨ ਪੰਜਾਬ ਦੀ ਸਿਆਸਤ ‘ਚ ਕਰਨਗੇ ਵੱਡਾ ਧਮਾਕਾ, ਭਾਜਪਾ ‘ਚ ਮਰਜ਼ ਹੋਵੇਗੀ ਕੈਪਟਨ ਦੀ ਪਾਰਟੀ, ਅੱਜ ਸ਼ਾਹ ਤੇ ਨੱਢਾ ਨੂੰ ਮਿਲਣਗੇ…
Latest News
National
Politics
Punjab
ਦਿੱਲੀ ਪਹੁੰਚੇ ਕੈਪਟਨ ਪੰਜਾਬ ਦੀ ਸਿਆਸਤ ‘ਚ ਕਰਨਗੇ ਵੱਡਾ ਧਮਾਕਾ, ਭਾਜਪਾ ‘ਚ ਮਰਜ਼ ਹੋਵੇਗੀ ਕੈਪਟਨ ਦੀ ਪਾਰਟੀ, ਅੱਜ ਸ਼ਾਹ ਤੇ ਨੱਢਾ ਨੂੰ ਮਿਲਣਗੇ…
September 9, 2022
Voice of Punjab
ਦਿੱਲੀ ਪਹੁੰਚੇ ਕੈਪਟਨ ਪੰਜਾਬ ਦੀ ਸਿਆਸਤ ‘ਚ ਕਰਨਗੇ ਵੱਡਾ ਧਮਾਕਾ, ਭਾਜਪਾ ‘ਚ ਮਰਜ਼ ਹੋਵੇਗੀ ਕੈਪਟਨ ਦੀ ਪਾਰਟੀ, ਅੱਜ ਸ਼ਾਹ ਤੇ ਨੱਢਾ ਨੂੰ ਮਿਲਣਗੇ…
ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬ ਦੀ ਸਿਆਸਤ ਵਿੱਚ ਆਉਣ ਵਾਲੇ ਦਿਨਾਂ ਵਿੱਚ ਵੱਡਾ ਫੇਰਬਦਲ ਦੇਖਣ ਨੂੰ ਮਿਲ ਸਕਦਾ ਹੈ। ਇਸ ਵਿੱਚ ਸਭ ਤੋਂ ਵੱਡਾ ਰੋਲ ਅਦਾ ਕਰਨ ਜਾ ਰਹੇ ਹਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ। ਇਸ ਸਾਰੇ ਫੇਰਬਦਲ ਵਿਚਕਾਰ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨਾਲ ਮੁਲਾਕਾਤ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਵਿੱਚੋਂ ਕੱਢੇ ਜਾਣ ਤੋਂ ਬਾਅਦ ਆਪਣੀ ਵੱਖਰੀ ਪਾਰਟੀ ਪੰਜਾਬ ਲੋਕ ਕਾਂਗਰਸ (ਪੀਐੱਲਸੀ) ਦਾ ਗਠਨ ਕੀਤਾ ਸੀ।
ਵਿਧਾਨ ਸਭਾ ਚੋਣਾਂ ਦੌਰਾਨ ਵੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗਠਿਤ ਪੰਜਾਬ ਲੋਕ ਕਾਂਗਰਸ (ਪੀਐੱਲਸੀ) ਨੇ ਭਾਜਪਾ ਦੇ ਨਾਲ ਮਿਲ ਕੇ ਚੋਣਾਂ ਲੜੀਆਂ ਸਨ ਪਰ ਇਸ ਦੌਰਾਨ ਉਹਨਾਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਦੌਰਾਨ ਭਾਜਪਾ ਨੇ ਵੀ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਪਹਿਲਾਂ ਇਕੱਲੇ ਹੀ ਚੋਣਾਂ ਲੜਨ ਦਾ ਫੈਸਲਾ ਕੀਤਾ ਸੀ ਪਰ ਬਾਅਦ ਵਿੱਚ ਭਾਜਪਾ ਤੇ ਪੰਜਾਬ ਲੋਕ ਕਾਂਗਰਸ (ਪੀਐੱਲਸੀ) ਨੇ ਮਿਲ ਕੇ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਆਪਣੀ ਕਿਸਮਤ ਅਜ਼ਮਾਈ ਪਰ ਇਸ ਦੌਰਾਨ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਨਾਕਾਰ ਦਿੱਤਾ।
ਜੇਕਰ ਪੰਜਾਬ ਲੋਕ ਕਾਂਗਰਸ ਭਾਜਪਾ ਵਿੱਚ ਰਲੇਵਾਂ ਹੋ ਜਾਂਦੀ ਹੈ ਤਾਂ ਉਨ੍ਹਾਂ ਨੂੰ ਪੰਜਾਬ ਭਾਜਪਾ ਵਿੱਚ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ। ਕੈਪਟਨ ਦਾ ਪੰਜਾਬ ਵਿੱਚ 3 ਦਹਾਕਿਆਂ ਤੋਂ ਵੱਧ ਦਾ ਸਿਆਸੀ ਕੈਰੀਅਰ ਹੈ। ਉਨ੍ਹਾਂ ਨੇ ਕਾਂਗਰਸ ਦੇ ਸੰਗਠਨ ਨੂੰ ਸੰਭਾਲਿਆ ਹੈ। ਕਾਂਗਰਸ ਨੂੰ ਦੋ ਵਾਰ ਸੱਤਾ ਵਿਚ ਲਿਆਂਦਾ। ਫਿਰ ਦੋ ਵਾਰ ਮੁੱਖ ਮੰਤਰੀ ਬਣੇ। ਕੈਪਟਨ ਦੇ ਇਸ ਤਜ਼ਰਬੇ ਦਾ ਲਾਹਾ ਲੈਂਦਿਆਂ ਭਾਜਪਾ ਪੰਜਾਬ ਵਿੱਚ ਪੈਰ ਜਮਾਉਣ ਦੀ ਕੋਸ਼ਿਸ਼ ਕਰੇਗੀ। ਖਾਸ ਤੌਰ ‘ਤੇ ਜੇਕਰ ਕੈਪਟਨ ਸਿੱਧੇ ਭਾਜਪਾ ‘ਚ ਚਲੇ ਜਾਂਦੇ ਹਨ ਤਾਂ ਉਹ ਪੰਜਾਬ ‘ਚ ਪਾਰਟੀ ਦਾ ਵੱਡਾ ਸਿੱਖ ਚਿਹਰਾ ਬਣ ਸਕਦੇ ਹਨ। ਜਿਸ ਦੀ ਕਮੀ ਭਾਜਪਾ ਲਗਾਤਾਰ ਮਹਿਸੂਸ ਕਰ ਰਹੀ ਹੈ।
Post navigation
ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਗਵਾਹਾਂ ਨੂੰ ਦਿੱਤੀਆਂ ਧਮਕੀਆਂ, ਕਿਹਾ ਅਦਾਲਤ ਪਹੁੰਚੇ ਤਾਂ ਬਾਹਰ ਨਹੀਂ ਆਵੋਗੇ…
ਸਿੱਖ ਲੜਕੀ ਦਾ ਜ਼ਬਰਦਸਤੀ ਕਰਵਾ ਦਿੱਤਾ ਧਰਮ ਪਰਿਵਰਤਨ, ਗੁਰਦੁਆਰਾ ਸਾਹਿਬ ਜਾ ਕੇ ਲੰਗਰ ਖਾਣ ਤੋਂ ਮਨ੍ਹਾ ਕੀਤਾ ਤਾਂ ਮਾਪਿਆਂ ਨੂੰ ਲੱਗਾ ਪਤਾ…
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us