Skip to content
Saturday, May 16, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
September
9
ਸਿੱਖ ਲੜਕੀ ਦਾ ਜ਼ਬਰਦਸਤੀ ਕਰਵਾ ਦਿੱਤਾ ਧਰਮ ਪਰਿਵਰਤਨ, ਗੁਰਦੁਆਰਾ ਸਾਹਿਬ ਜਾ ਕੇ ਲੰਗਰ ਖਾਣ ਤੋਂ ਮਨ੍ਹਾ ਕੀਤਾ ਤਾਂ ਮਾਪਿਆਂ ਨੂੰ ਲੱਗਾ ਪਤਾ…
Latest News
Punjab
ਸਿੱਖ ਲੜਕੀ ਦਾ ਜ਼ਬਰਦਸਤੀ ਕਰਵਾ ਦਿੱਤਾ ਧਰਮ ਪਰਿਵਰਤਨ, ਗੁਰਦੁਆਰਾ ਸਾਹਿਬ ਜਾ ਕੇ ਲੰਗਰ ਖਾਣ ਤੋਂ ਮਨ੍ਹਾ ਕੀਤਾ ਤਾਂ ਮਾਪਿਆਂ ਨੂੰ ਲੱਗਾ ਪਤਾ…
September 9, 2022
Voice of Punjab
ਸਿੱਖ ਲੜਕੀ ਦਾ ਜ਼ਬਰਦਸਤੀ ਕਰਵਾ ਦਿੱਤਾ ਧਰਮ ਪਰਿਵਰਤਨ, ਗੁਰਦੁਆਰਾ ਸਾਹਿਬ ਜਾ ਕੇ ਲੰਗਰ ਖਾਣ ਤੋਂ ਮਨ੍ਹਾ ਕੀਤਾ ਤਾਂ ਮਾਪਿਆਂ ਨੂੰ ਲੱਗਾ ਪਤਾ…
ਪਠਾਨਕੋਟ (ਵੀਓਪੀ ਬਿਊਰੋ) ਪੰਜਾਬ ਵਿੱਚ ਇਸ ਸਮੇਂ ਧਰਮ ਪਰਿਵਰਤਨ ਨੂੰ ਲੈ ਕੇ ਕਾਫੀ ਹੰਗਾਮਾ ਹੋ ਰਿਹਾ ਹੈ। ਇਸੇ ਦੌਰਾਨ ਇਕ ਮਾਮਲਾ ਪਠਾਨਕੋਟ ਤੋਂ ਅਜਿਹਾ ਸਾਹਮਣੇ ਆਇਆ ਹੈ, ਜਿੱਥੇ ਇਕ 14 ਸਾਲ ਦੀ ਸਿੱਖ ਲੜਕੀ ਦਾ ਜਬਰਦਸਤੀ ਧਰਮ ਪਰਿਵਰਤਨ ਕਰਵਾ ਦਿੱਤਾ ਗਿਆ। ਉਕਤ ਮਾਮਲੇ ਤੋਂ ਹੰਗਾਮਾ ਹੋਣ ਦੇ ਆਸਾਰ ਬਣਨ ਲੱਗੇ ਅਤੇ ਇਸ ਦੌਰਾਨ ਪੁਲਿਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਕਾਰਵਾਈ ਕਰ ਦੇ ਹੋਏ ਦੋਸ਼ੀ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਜ਼ਿਲ੍ਹੇ ਦੇ ਪਿੰਡ ਜੈਨੀ ਵਿਖੇ ਪੁਲਿਸ ਨੂੰ ਸ਼ਿਕਾਇਤ ਦਿੰਦੇ ਹੋਏ ਪਰਮਜੀਤ ਕੌਰ ਨੇ ਕਿਹਾ ਹੈ ਕਿ ਉਸ ਦੀ 14 ਸਾਲਾ ਲੜਕੀ ਅਮਰਜੀਤ ਕੌਰ ਆਪਣੀ ਚਾਚੀ ਪੂਨਮ ਨਾਲ ਆਪਣੇ ਨਾਨਕੇ ਘਰ ਜਾਂਦੀ ਸੀ। ਇਸ ਦੌਰਾਨ ਪੂਨਮ ਉੱਥੇ ਉਸ ਨੂੰ ਆਪਣੇ ਨਾਲ ਚਰਚ ਲੈ ਕੇ ਜਾਣ ਲੱਗੀ ਅਤੇ ਇਕ ਦਿਨ ਉਸ ਨੇ ਜਬਰਦਸਤੀ ਦੇ ਨਾਲ ਅਮਰਜੀਤ ਕੌਰ ਦਾ ਸ੍ਰੀ ਸਾਹਿਬ ਉਤਾਰ ਕੇ ਉਸ ਦਾ ਧਰਮ ਪਰਿਵਰਤਨ ਕਰਵਾ ਦਿੱਤਾ। ਇਸ ਘਟਨਾ ਦਾ ਉਹਨਾਂ ਨੂੰ ਤਾਂ ਪਤਾ ਨਹੀਂ ਲੱਗਾ ਪਰ ਇਕ ਦਿਨ ਜਦ ਉਹ ਗੁਰਦੁਆਰਾ ਸਾਹਿਬ ਗਏ ਤਾਂ ਉੱਥੇ ਜਦ ਉਹ ਲੰਗਰ ਖਾਣ ਲਈ ਗਏ ਤਾਂ ਉਸ ਦੀ ਧੀ ਨੇ ਲੰਗਰ ਪ੍ਰਸ਼ਾਦ ਖਾਣ ਤੋਂ ਇਨਕਾਰ ਕਰ ਦਿੱਤਾ।
ਇਸ ਤੋਂ ਬਾਅਦ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਅਤੇ ਉਹਨਾਂ ਨੇ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਪੁਲਿਸ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਅਜਿਹੀਆਂ ਘਟਨਾਵਾਂ ’ਤੇ ਮੁਕੰਮਲ ਰੋਕ ਲਾਉਣ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਧਾਰ ਦੇ ਡੀਐਸਪੀ ਰਾਜੇਂਦਰ ਮਨਹਾਸ ਨੇ ਦੱਸਿਆ ਕਿ ਮੁਲਜ਼ਮ ਮਹਿਲਾ ਰਾਣੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।
Post navigation
ਦਿੱਲੀ ਪਹੁੰਚੇ ਕੈਪਟਨ ਪੰਜਾਬ ਦੀ ਸਿਆਸਤ ‘ਚ ਕਰਨਗੇ ਵੱਡਾ ਧਮਾਕਾ, ਭਾਜਪਾ ‘ਚ ਮਰਜ਼ ਹੋਵੇਗੀ ਕੈਪਟਨ ਦੀ ਪਾਰਟੀ, ਅੱਜ ਸ਼ਾਹ ਤੇ ਨੱਢਾ ਨੂੰ ਮਿਲਣਗੇ…
ਭ੍ਰਿਸ਼ਟਾਚਾਰ ਖਿਲਾਫ ਕਾਰਵਾਈ; ਐਕਸੀਅਨ, ਐੱਸਡੀਓ ਤੇ ਜੇਈ ਸਮੇਤ ਸਰਪੰਚ ਤੇ ਪੰਚਾਇਤ ਸਕੱਤਰ ਖਿਲਾਫ ਦਰਜ ਕੀਤਾ ਮਾਮਲਾ, ਕਰੀਬ 6 ਲੱਖ ਰੁਪਏ…
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us