ਆਪਣੇ ਦਮ ‘ਤੇ ਇਤਿਹਾਸ ਰਚਨ ਵਾਲੇ ਸਿੱਖ ਨੌਜਵਾਨ ਨੂੰ ਕਿਸਾਨਾਂ ਨੇ ਕੀਤਾ ਸਨਮਾਨਿਤ, ਰਚਿਆ ਹੈ ਇਹ ਇਤਿਹਾਸ…..

ਆਪਣੇ ਦਮ ‘ਤੇ ਇਤਿਹਾਸ ਰਚਨ ਵਾਲੇ ਸਿੱਖ ਨੌਜਵਾਨ ਨੂੰ ਕਿਸਾਨਾਂ ਨੇ ਕੀਤਾ ਸਨਮਾਨਿਤ, ਰਚਿਆ ਹੈ ਇਹ ਇਤਿਹਾਸ…..

ਬਟਾਲਾ (ਲੱਕੀ) ਕਹਿੰਦੇ ਹਨ ਕਿ “ਨਾਸ਼ੁਕਰੇ ਹਨ ਉਹ ਜੋ ਸ਼ਿਕਵਾ ਕਰਨ ਮੁਕਦਰਾਂ ਦਾ, ਉਗਣ ਵਾਲੇ ਉਗ ਪੈਂਦੇ ਹਨ ਸੀਨਾ ਪਾੜ ਕੇ ਪੱਥਰਾਂ ਦਾ| ਕੁਝ ਐਸਾ ਹੀ ਕਰ ਵਿਖਾਇਆ ਹੈ ਬਟਾਲਾ ਦੇ ਨਜਦੀਕੀ ਪਿੰਡ ਉਮਰਵਾਲ ਦੇ ਰਹਿਣ ਵਾਲੇ ਸਿੱਖ ਨੌਜਵਾਨ ਕੁੰਵਰ ਅਮ੍ਰਿਤਬੀਰ ਸਿੰਘ ਨੇ, ਜਿਸਨੇ ਛੋਟੀ ਉਮਰ ਵਿਚ ਹੀ ਆਪਣੇ ਦਮ ਤੇ ਇਕ ਮਿੰਟ ਵਿੱਚ 45 ਕਲੈਪ ਪੁਸ਼ਅਪ ਲਗਾ ਕੇ ਆਪਣਾ ਨਾਮ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਦਰਜ ਕਰਵਾਇਆ ਹੈ|

ਅਮ੍ਰਿਤਬੀਰ ਨੇ ਇਜੀਪਟ ਦੇਸ਼ ਦੇ ਨੌਜਵਾਨ ਦਾ ਰਿਕਾਰਡ ਤੋੜ ਕੇ ਇਹ ਰਿਕਾਰਡ ਆਪਣੇ ਨਾਮ ‘ਤੇ ਕਰਵਾਇਆ ਹੈ| ਇਸ ਨੌਜਵਾਨ ਦੀ ਇਸ ਉਪਲਬਧੀ ਨੂੰ ਲੈਕੇ ਕਿਸਾਨ ਜਥੇਬੰਦੀਆਂ ਦੇ ਕਿਸਾਨ ਆਗੂਆਂ ਨੇ ਇਸਦੇ ਘਰ ਜਾਕੇ ਇਸ ਨੌਜਵਾਨ ਨੂੰ ਸਨਮਾਨਿਤ ਕਰਦੇ ਹੋਏ ਇਸਦੀ ਹੌਂਸਲਾ ਅਫਜਾਈ ਕੀਤੀ| ਇਸ ਮੌਕੇ ਕੁੰਵਰ ਅਮ੍ਰਿਤਬੀਰ ਸਿੰਘ ਨੇ ਦੱਸਿਆ ਕਿ ਉਸਨੇ ਆਪਣੇ ਆਪ ਨੂੰ ਘਰ ਵਿੱਚ ਦੇਸੀ ਜਿੰਮ ਤਿਆਰ ਕੀਤਾ ਹੈ| ਉਸਨੇ ਕਿਹਾ ਕਿ ਪੁਰਾਣੇ ਸਮੇਂ ਵਿਚ ਵੀ ਸਾਡੇ ਪਹਿਲਵਾਨ ਦੇਸੀ ਤਰੀਕੇ ਨਾਲ ਖੁਲ੍ਹੇ ਮੈਦਾਨਾਂ ਵਿੱਚ ਕਸਰਤ ਕਰਕੇ ਆਪਣੇ ਆਪ ਨੂੰ ਤਿਆਰ ਕਰਦੇ ਸੀ ਅਤੇ ਉਸਨੇ ਵੀ ਇਸੇ ਰਸਤੇ ਨੂੰ ਚੁਣਿਆ ਅਤੇ ਗਿੰਨੀਜ਼ ਬੁੱਕ ਵਲਰਡ ਰਿਕਾਰਡ ਸਮੇਤ ਆਪਣੇ ਨਾਮ ਤਿੰਨ ਰਿਕਾਰਡ ਦਰਜ ਕੀਤੇ ਹਨ|

ਉਸਨੇ ਕਿਹਾ ਕਿ ਉਹ ਕਿਸਾਨ ਵੀਰਾਂ ਦਾ ਧੰਨਵਾਦ ਕਰਦਾ ਹੈ ਜਿਹਨਾਂ ਨੇ ਉਸਨੂੰ ਸਨਮਾਨਿਤ ਕਰਦੇ ਹੋਏ ਉਸਦਾ ਹੌਂਸਲਾ ਵਧਾਇਆ ਹੈ| ਉਸਨੇ ਨੌਜਵਾਨਾਂ ਨੂੰ ਕਿਹਾ ਕਿ ਉੱਠ ਖੜ ਕੇ ਅਗੇ ਵਧੋ ਮੇਹਨਤ ਕਰੋ, ਫਿਰ ਤੁਹਾਨੂੰ ਤੁਹਾਡੀ ਮੰਜਿਲ ਹਾਸਿਲ ਕਰਨ ਵਿਚ ਕੋਈ ਨਹੀਂ ਰੋਕ ਸਕਦਾ| ਕਿਸਾਨ ਜਥੇਬੰਦੀਆਂ ਦੇ ਕਿਸਾਨ ਆਗੂ ਸ਼ਮਸ਼ੇਰ ਸਿੰਘ ਅਤੇ ਕੰਵਲਜੀਤ ਸਿੰਘ ਨੇ ਕਿਹਾ ਕਿ ਕੁੰਵਰ ਅਮ੍ਰਿਤਬੀਰ ਸਿੰਘ ਨੇ ਆਪਣੇ ਪਰਿਵਾਰ ਸਮੇਤ ਪੰਜਾਬ ਅਤੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ| ਉਸਨੇ ਛੋਟੀ ਉਮਰ ਵਿਚ ਹੀ ਆਪਣੇ ਦਮ ‘ਤੇ ਇਹ ਮੰਜਿਲਾਂ ਹਾਸਿਲ ਕੀਟੀ ਹੈ| ਇਸੇ ਲਈ ਇਸਨੂੰ ਸਨਮਾਨਿਤ ਕਰਕੇ ਇਸਦਾ ਹੌਂਸਲਾ ਵਧਾਇਆ ਹੈ, ਤਾਂਕਿ ਇਹ ਅੱਗੇ ਚਲ ਕੇ ਹੋਰ ਉਚਾਈਆਂ ਛੂਹ ਸਕੇ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਸੇਧ ਦੇ ਸਕੇ|

error: Content is protected !!