ਗੈਂਗਸਟਰ ਸੰਦੀਪ ਬਿਸ਼ਨੋਈ ਨੂੰ ਅਦਾਲਤ ਦੇ ਬਾਹਰ ਮਾਰੀਆਂ ਗੋਲੀਆਂ, ਮੌਕੇ ‘ਤੇ ਹੋਈ ਮੌਤ…

ਗੈਂਗਸਟਰ ਸੰਦੀਪ ਬਿਸ਼ਨੋਈ ਨੂੰ ਅਦਾਲਤ ਦੇ ਬਾਹਰ ਮਾਰੀਆਂ ਗੋਲੀਆਂ, ਮੌਕੇ ‘ਤੇ ਹੋਈ ਮੌਤ…


ਨਾਗੌਰ (ਵੀਓਪੀ ਬਿਊਰੋ) ਰਾਜਸਥਾਨ ਦੇ ਨਾਗੌਰ ‘ਚ ਦਿਨ-ਦਿਹਾੜੇ ਅਦਾਲਤ ਦੇ ਬਾਹਰ ਗੋਲੀਬਾਰੀ ਹੋਈ। ਰਾਜਸਥਾਨ ਦੇ ਨਾਗੌਰ ਕੋਰਟ ਕੰਪਲੈਕਸ ‘ਚ ਸੋਮਵਾਰ ਨੂੰ ਦਿਨ ਦਿਹਾੜੇ ਗੈਂਗਵਾਰ ਸ਼ੁਰੂ ਹੋ ਗਿਆ। ਸ਼ੂਟਰਾਂ ਨੇ ਗੈਂਗਸਟਰ ਸੰਦੀਪ ਬਿਸ਼ਨੋਈ ਨੂੰ ਅਦਾਲਤ ਦੇ ਬਾਹਰ ਪੁਲਿਸ ਦੇ ਸਾਹਮਣੇ ਗੋਲੀ ਮਾਰ ਦਿੱਤੀ। ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸੰਦੀਪ ਨਾਗੌਰ ਜੇਲ੍ਹ ਵਿੱਚ ਹੀ ਬੰਦ ਸੀ।

ਜਾਣਕਾਰੀ ਮੁਤਾਬਕ ਨਗੌਰ ਪੁਲਸ ਗੈਂਗਸਟਰ ਸੰਦੀਪ ਨੂੰ ਦੁਪਹਿਰ ਸਮੇਂ ਪੇਸ਼ ਕਰਨ ਲਈ ਲੈ ਗਈ ਸੀ। ਇਸ ਦੌਰਾਨ ਕਾਰ ‘ਚ ਆਏ ਸ਼ੂਟਰ ਨੇ ਗੈਂਗਸਟਰ ਸੰਦੀਪ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਗੋਲੀ ਚਲਾਉਣ ਵਾਲੇ ਹਰਿਆਣਾ ਦੇ ਰਹਿਣ ਵਾਲੇ ਸਨ। 9 ਦੇ ਕਰੀਬ ਬਦਮਾਸ਼ਾਂ ਨੇ ਫਾਇਰਿੰਗ ਕੀਤੀ। ਸਾਰੇ ਸ਼ੂਟਰ ਕਾਲੇ ਰੰਗ ਦੀ ਸਕਾਰਪੀਓ ਗੱਡੀ ਵਿੱਚ ਆਏ ਸਨ।

ਬਦਮਾਸ਼ਾਂ ਨੂੰ ਫੜਨ ਲਈ ਪੁਲਸ ਨੇ ਨਾਗੌਰ ਦੇ ਆਲੇ-ਦੁਆਲੇ ਨਾਕਾਬੰਦੀ ਕਰ ਦਿੱਤੀ ਹੈ। ਸਾਰੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਘਟਨਾ ਤੋਂ ਬਾਅਦ ਅਦਾਲਤ ਦੇ ਬਾਹਰ ਭਾਰੀ ਭੀੜ ਇਕੱਠੀ ਹੋ ਗਈ। ਸੰਦੀਪ ਦੀ ਲਾਸ਼ ਨੂੰ ਹਸਪਤਾਲ ‘ਚ ਰਖਵਾਇਆ ਗਿਆ ਹੈ। ਸੰਦੀਪ ਹਰਿਆਣਾ ਦਾ ਇੱਕ ਬਦਨਾਮ ਗੈਂਗਸਟਰ ਅਤੇ ਸੁਪਾਰੀ ਕਿਲਰ ਸੀ। ਉਹ ਸੇਠੀ ਗੈਂਗ ਨਾਲ ਜੁੜਿਆ ਹੋਇਆ ਸੀ। ਪੁਲੀਸ ਅਧਿਕਾਰੀਆਂ ਅਨੁਸਾਰ ਉਹ ਸ਼ਰਾਬ ਦੀ ਤਸਕਰੀ ਦੇ ਨਾਲ-ਨਾਲ ਸੁਪਾਰੀ ਦਾ ਕੰਮ ਵੀ ਕਰਦਾ ਸੀ। ਉਸ ਨੇ ਨਾਗੌਰ ਵਿੱਚ ਇੱਕ ਵਪਾਰੀ ਦਾ ਕਤਲ ਵੀ ਕੀਤਾ ਸੀ। ਪੁਲਿਸ ਇਸ ਨੂੰ ਗੈਂਗ ਵਾਰ ਮੰਨ ਰਹੀ ਹੈ।

error: Content is protected !!