ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੁਆਰਾ ਹੁਨਰ ਵਿਕਾਸ ਵਰਕਸ਼ਾਪ ਦਾ ਆਯੋਜਨ 

ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੁਆਰਾ ਹੁਨਰ ਵਿਕਾਸ ਵਰਕਸ਼ਾਪ ਦਾ ਆਯੋਜਨ

ਵਿਦਿਆਰਥੀਆਂ ਦੇ ਸਮੇਂ ਦੇ ਪ੍ਰਬੰਧਨ, ਲੀਡਰਸ਼ਿਪ ਅਤੇ ਲਿਖਣ ਦੇ ਹੁਨਰ ਨੂੰ ਵਧਾਉਣ ਲਈ, ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿੱਖੇ “ਹੁਨਰ ਵਿਕਾਸ ਵਰਕਸ਼ਾਪ” ਦਾ ਆਯੋਜਨ ਕੀਤਾ ਗਿਆ । ਵਰਕਸ਼ਾਪ ਵਿੱਚ ਦੋ ਗਤੀਵਿਧੀਆਂ “ਰਿਜ਼ਿਊਮ ਪ੍ਰੈਪਰੇਸ਼ਨ” ਅਤੇ ” ਕਰੀਏਟਿਵ ਪ੍ਰੇਸੇੰਟਸ਼ਨ ” ਕਰਵਾਈਆਂ ਗਈਆਂ।

ਡਾ. ਗਗਨਦੀਪ ਕੌਰ ਧੰਜੂ ਨੇ ਰਿਜ਼ਿਊਮ ਪ੍ਰੈਪਰੇਸ਼ਨ ਗਤੀਵਿਧੀ ਨੂੰ ਸੰਬੋਧਨ ਕਰਦੇ ਹੋਏ, ਰੈਜ਼ਿਊਮ ਬਣਾਉਣ ਦੀ ਮਹੱਤਤਾ ‘ਤੇ ਧਿਆਨ ਕੇਂਦਰਿਤ ਕਰਕੇ ਵਿਦਿਆਰਥੀਆਂ ਦੇ ਮਨਾਂ ਨੂੰ ਮੋਹ ਲਿਆ। ਉਹਨਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਕੰਪਨੀ ਦੀ ਲੋੜ ਅਨੁਸਾਰ ਰੈਜ਼ਿਊਮ ਤਿਆਰ ਕਰਨਾ ਚਾਹੀਦਾ ਹੈ ਅਤੇ ਉਸ ਅਨੁਸਾਰ ਆਪਣੇ ਹੁਨਰ ਨੂੰ ਉਜਾਗਰ ਕਰਨਾ ਚਾਹੀਦਾ ਹੈ। ਸੈਸ਼ਨ ਦੇ ਦੌਰਾਨ, ਵਿਦਿਆਰਥੀਆਂ ਨੇ ਸੀਵੀ, ਰਿਜ਼ਿਊਮ, ਅਤੇ ਬਾਇਓ ਡੇਟਾ ਵਿਚਕਾਰ ਅੰਤਰ ਦੇ ਨਾਲ-ਨਾਲ ਸੀਵੀ /ਰਿਜ਼ਿਊਮ ਦੀ ਤਿਆਰੀ ਲਈ ਬੁਨਿਆਦੀ ਲੋੜਾਂ, ਫਾਰਮੈਟ ਅਤੇ ਮੌਜੂਦਾ ਰੁਝਾਨਾਂ ਦੀ ਜਾਣਕਾਰੀ ਹਾਸਿਲ ਕੀਤੀ।

ਕਰੀਏਟਿਵ ਪ੍ਰੇਸੇੰਟਸ਼ਨ ਗਤੀਵਿਧੀ ਵਿੱਚ, ਵਿਦਿਆਰਥੀਆਂ ਨੇ “ਨਵੀਨਤਮ ਆਈ.ਟੀ. ਗੈਜੇਟਸ”, “ਨੈੱਟਵਰਕ ਟੋਪੋਲੋਜੀਜ਼” ਅਤੇ “ਵੈੱਬ ਟਿਊਟੋਰਿਅਲ” ਵਿਸ਼ਿਆਂ ਉੱਤੇ ਪਾਵਰਪੁਆਇੰਟ ਪ੍ਰੇਸੇੰਟਸ਼ਨਸ ਪੇਸ਼ ਕੀਤੀਆਂ। ਇਸ ਗਤੀਵਿਧੀ ਦਾ ਸੰਚਾਲਨ ਸਹਾਇਕ ਪ੍ਰੋ. ਪ੍ਰੀਤੀ ਸਿਡਾਨਾ ਨੇ ਕੀਤਾ।

ਗਰੁੱਪ ਡਾਇਰੈਕਟਰ ਡਾ. ਸ਼ੈਲੇਸ਼ ਤ੍ਰਿਪਾਠੀ ਨੇ ਵਿਦਿਆਰਥੀਆਂ ਅਤੇ ਫੈਕਲਿਟੀ ਮੈਂਬਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਹਨਾਂ ਨੇ  ਕਿਹਾ ਕਿ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਲੋੜਾਂ ਮੁਤਾਬਕ ਢਲਣ ਲਈ ਹੁਨਰਾਂ ਨਾਲ ਸਿਖਲਾਈ ਦੇਣ ਦੀ ਲੋੜ, ਪਹਿਲਾਂ ਨਾਲੋਂ ਕਿਤੇ ਵੱਧ ਮਹੱਤਵਪੂਰਨ ਹੋ ਗਈ ਹੈ ਤਾਂ ਕਿ ਵਿਦਿਆਰਥੀ ਕੈਰੀਅਰ ਦੇ ਵਾਧੇ ‘ਤੇ ਆਪਣੀ ਯੋਗਤਾ ਨੂੰ ਸਾਬਤ  ਕਰ ਸਕਣ।

error: Content is protected !!