ਕੈਦੀਆਂ ਦੀ ਦੇਖਰੇਖ ਲਈ ਤਾਇਨਾਤ ਏਐੱਸਆਈ ਹੀ ਉਨ੍ਹਾਂ ਨੂੰ ਦੇ ਰਿਹਾ ਸੀ ਨਸ਼ਾ, ਇੰਝ ਲੱਗਾ ਪਤਾ…

ਕੈਦੀਆਂ ਦੀ ਦੇਖਰੇਖ ਲਈ ਤਾਇਨਾਤ ਏਐੱਸਆਈ ਹੀ ਉਨ੍ਹਾਂ ਨੂੰ ਦੇ ਰਿਹਾ ਸੀ ਨਸ਼ਾ, ਇੰਝ ਕੀਤਾ ਕਾਬੂ…

ਲੁਧਿਆਣਾ (ਵੀਓਪੀ ਬਿਊਰੋ) ਸੁਧਾਰ ਘਰ ਕਹੀਆਂ ਜਾਣ ਵਾਲੀਆਂ ਪੰਜਾਬ ਦੀਆਂ ਜੇਲ੍ਹਾਂ ਦੇ ਹਾਲ ਵੀ ਮਾੜੇ ਹੀ ਹਨ। ਇੱਥੇ ਲਿਆਂਦੇ ਕੈਦੀ ਸੁਧਰਨ ਦੀ ਬਜਾਏ ਜੇਲ੍ਹ ਵਿੱਚੋਂ ਨਿਕਲਣ ਸਮੇਂ ਹੋਰ ਵੀ ਬਿਗੜ ਕੇ ਜਾਂਦੇ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ ਲੁਧਿਆਣਾ ਦੀ ਜੇਲ੍ਹ ਤੋਂ ਜਿੱਥੇ ਕੈਦੀਆਂ ਦੀ ਦੇਖਰੇਖ ਲਈ ਤਾਇਨਾਤ ਪੁਲਿਸ ਮੁਲਾਜ਼ਮ ਹੀ ਉਹਨਾਂ ਤਕ ਨਸ਼ਾ ਪਹੁੰਚਾ ਰਿਹਾ ਸੀ। ਹੁਣ ਪੰਜਾਬ ਪੁਲਿਸ ਨੇ ਕਾਰਵਾਈ ਕਰਦੇ ਹੋਏ ਲੁਧਿਆਣਾ ਕੈਦੀਆਂ ਨੂੰ ਨਸ਼ੇ ਦੀ ਸਪਲਾਈ ਕਰਨ ਵਾਲਾ ਏਐੱਸਆਈ ਕਾਬੂ ਕਰ ਲਿਆ ਹੈ।

ਜਾਣਕਾਰੀ ਮੁਤਾਬਕ ਇਹ ਏਐੱਸਆਈ ਬਲਵੀਰ ਕੁਮਾਰ, ਜਿਸ ਨੂੰ ਕਿ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ, ਪੇਸ਼ੀ ਦੌਰਾਨ ਕੈਦੀਆਂ ਨੂੰ ਨਸ਼ੇ ਦੀ ਸਪਲਾਈ ਦਿੰਦਾ ਸੀ। ਉਕਤ ਮੁਲਜ਼ਮ ਮੁਲਜ਼ਮ ਏਐਸਆਈ ਬਲਵੀਰ ਕੁਮਾਰ ਕੋਰਟ ਕੰਪਲੈਕਸ ਨਜ਼ਦੀਕ ਇੱਕ ਰਾਜੂ ਚਾਹ ਵਾਲੇ ਤੋਂ ਡਰੱਗ ਲੈ ਕੇ ਕੈਦੀਆਂ ਨੂੰ ਦੇ ਦਿੰਦਾ ਸੀ, ਜਿਸਦੀ 5 ਹਜ਼ਾਰ ਰੁਪਏ ਕੀਮਤ ਦੱਸੀ ਜਾ ਰਹੀ ਹੈ। ਇਸਦੇ ਨਾਲ ਹੀ ਉਹ ਇਨ੍ਹਾਂ ਕੈਦੀਆਂ ਰਾਹੀਂ ਅੱਗੇ ਜੇਲ੍ਹ ਵਿੱਚ ਵੀ ਨਸ਼ਾ ਪਹੁੰਚਾਉਂਦਾ ਸੀ। ਪੁਲਿਸ ਨੇ ਕਾਰਵਾਈ ਕਰਦੇ ਹੋਏ ਉਕਤ ਮੁਲਜ਼ ਏਐੱਸਆਈ ਬਲਵੀਰ ਕੁਮਾਰ ਨੂੰ ਗ੍ਰਿਫਤਾਰ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

error: Content is protected !!