ਹੁਣ ਪਠਾਨਕੋਟ ਦੇ ਜੀਐੱਨਡੀਯੂ ਕਾਲਜ ਦੇ ਪ੍ਰੋਫੈਸਰ ਦੀ ਵੀਡੀਓ ਹੋਈ ਵਾਇਰਲ, ਚੰਡੀਗੜ੍ਹ ਯੂਨੀਵਰਸਿਟੀ ਤੇ ਐੱਲਪੀਯੂ ਕਾਰਨ ਪਹਿਲਾਂ ਹੀ ਹੋ ਰਿਹਾ ਵਿਵਾਦ…

ਹੁਣ ਪਠਾਨਕੋਟ ਦੇ ਜੀਐੱਨਡੀਯੂ ਕਾਲਜ ਦੇ ਪ੍ਰੋਫੈਸਰ ਦੀ ਵੀਡੀਓ ਹੋਈ ਵਾਇਰਲ, ਚੰਡੀਗੜ੍ਹ ਯੂਨੀਵਰਸਿਟੀ ਤੇ ਐੱਲਪੀਯੂ ਕਾਰਨ ਪਹਿਲਾਂ ਹੀ ਹੋ ਰਿਹਾ ਵਿਵਾਦ…

ਪਠਾਨਕੋਟ (ਵੀਓਪੀ ਬਿਊਰੋ) ਜਿੱਥੇ ਕੁਝ ਦਿਨ ਪਹਿਲਾਂ ਮੋਹਾਲੀ ਨੇੜੇ ਸਥਿਤ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਕਾਫੀ ਵਿਵਾਦ ਹੋਇਆ ਸੀ, ਉੱਥੇ ਅੱਜ ਜਲੰਧਰ-ਫਗਵਾੜਾ ਰੋਡ ਉੱਪਰ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਵੀ ਇਕ ਵਿਦਿਆਰਥੀਆਂ ਵੱਲੋਂ ਆਤਮ-ਹੱਤਿਆ ਤੋਂ ਬਾਅਦ ਕਾਫੀ ਹੰਗਾਮਾ ਹੋ ਰਿਹਾ ਹੈ। ਇਸ ਦੌਰਾਨ ਹੀ ਇਕ ਵੱਡੀ ਖਬਰ ਜੋ ਹੁਣ ਸਾਹਮਣੇ ਆਈ ਹੈ, ਉਹ ਹੈ ਪਠਾਨਕੋਟ ਤੋਂ ਜਿੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਦੇ ਇਕ ਪ੍ਰੋਫੈਸਰ ਦੀ ਵੀਡੀਓ ਕਾਫੀ ਵਾਈਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਉਕਤ ਪ੍ਰੋਫੈਸਰ ਸ਼ਰਾਬ ਦੇ ਨਸ਼ੇ ਵਿੱਚ ਪੂਰੀ ਤਰਹਾਂ ਦੇ ਨਾਲ ਮਸਤ ਨਜ਼ਰ ਆ ਰਿਹਾ ਹੈ, ਹਾਲਾਂਕਿ ਪ੍ਰੋਫੈਸਰ ਨੇ ਇਸ ਵੀਡੀਓ ਨੂੰ ਸਿਰਫ ਐਕਟਿੰਗ ਕਰਦੇ ਹੋਏ ਦੀ ਵੀਡੀਓ ਹੀ ਦੱਸਿਆ ਹੈ।

ਜਾਣਕਾਰੀ ਮੁਤਾਬਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪਠਾਨਕੋਟ ਵਿਖੇ ਇਕ ਪ੍ਰੋਫੈਸਰ ਸ਼ਰਾਬ ਦੇ ਨਸ਼ੇ ਵਿੱਚ ਐਕਟਿੰਗ ਕਰ ਰਿਹਾ ਹੈ ਅਤੇ ਇਹ ਵੀਡੀਓ ਵੀ ਉਸ ਦੇ ਕਾਲਜ ਦੇ ਹੀ ਕਲਾਸਰੂਮ ਦੀ ਹੈ। ਇਸ ਦੌਰਾਨ ਉਸ ਦੀ ਵੀਡੀਓ ਬਣਾਉਣ ਵਾਲੇ ਵੀ ਉਸ ਦੇ ਸਾਹਮਣੇ ਹੀ ਬੈਠੇ ਹਨ ਅਤੇ ਉਸ ਦੀਆਂ ਗੱਲਾਂ ਸੁਣ ਕੇ ਹੱਸ ਰਹੇ ਹਨ। ਇਸ ਦੌਰਾਨ ਜਦ ਉਹਨਾਂ ਕੋਲੋਂ ਇਸ ਵੀਡੀਓ ਬਾਰੇ ਪੁੱਛਿਆ ਤਾਂ ਉਨਹਾਂ ਨੇ ਕਿਹਾ ਕਿ ਉਹ ਤਾਂ ਸ਼ੁੱਧ ਵੈਸ਼ਨੋ ਹਨ ਅਤੇ ਕਦੇ ਵੀ ਨਸ਼ੇ ਨੂੰ ਹੱਥ ਨਹੀਂ ਲਾਇਆ। ਇਸ ਵੀਡੀਓ ਵਿੱਚ ਉਹ ਪਾਣੀ ਦੀ ਬੋਤਲ ਫੜ ਕੇ ਕਿਸੇ ਸ਼ਰਾਬੀ ਦੀ ਨਕਲ ਕਰ ਕੇ ਵਿਖਾ ਰਹੇ ਹਨ। ਉਹਨਾਂ ਨੇ ਕਿਹਾ ਕਿ ਇਸ ਵੀਡੀਓ ਵਿੱਚ ਕੁਝ ਵੀ ਅਜਿਹਾ ਨਹੀਂ ਹੈ ਕਿ ਉਹਨਾਂ ਦੇ ਚਰਿੱਤਰ ਉੱਪਰ ਸ਼ੱਕ ਕੀਤਾ ਜਾਵੇ।

ਇਸ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪਠਾਨਕੋਟ ਦੇ ਉਕਤ ਪ੍ਰੋਫੈਸਰ ਨੇ ਕਿਹਾ ਕਿ ਉਹ ਵਿਦਿਆਰਥੀਆਂ ਨੂੰ ਹਮੇਸ਼ਾ ਹੀ ਸਹੀ ਸੇਧ ਦਿੰਦੇ ਹਨ ਅਤੇ ਦੱਸ ਰਹੇ ਸਨ ਕਿ ਜੋ ਵੀ ਕਰੋਂ ਚਾਹੇ ਉਹ ਐਕਟਿੰਗ ਹੋਵੇ ਜਾਂ ਫਿਰ ਕੋਈ ਖੇਡ ਪੂਰੀ ਲਗਨ ਦੇ ਨਾਲ ਕਰੋ। ਇਸ ਵਾਇਰਲ ਵੀਡੀਓ ਬਾਰੇ ਪ੍ਰੋਫੇਸਰ ਦਾ ਕਹਿਣਾ ਹੈ ਕਿ ਮੈਂ ਸ਼ਰਾਬ ਨਹੀਂ ਪੀਤੀ ਸਗੋਂ ਸ਼ਰਾਬ ਪੀਣ ਦੀ ਐਕਟਿੰਗ ਕਰ ਰਿਹਾ ਸੀ, ਇਸ ਸਿਰਫ ਇੱਕ ਮਜ਼ਾਕ ਸੀ।

error: Content is protected !!