ਮਹਿਲਾ ਵਕੀਲ ਨੂੰ ਤੰਗ ਕਰਨਾ ਪਿਆ ਮਹਿੰਗਾ, ਹੱਥੋਪਾਈ ਦੌਰਾਨ ਬਚਾਅ ਕਰਦਿਆਂ ਹਮਲਾਵਰ ਵਕੀਲ ਉਤੇ ਸੁੱਟੀ ਮਿਰਚਾਂ ਦੀ ਸਪਰੇਅ

ਮਹਿਲਾ ਵਕੀਲ ਨੂੰ ਤੰਗ ਕਰਨਾ ਪਿਆ ਮਹਿੰਗਾ, ਹੱਥੋਪਾਈ ਦੌਰਾਨ ਬਚਾਅ ਕਰਦਿਆਂ ਹਮਲਾਵਰ ਵਕੀਲ ਉਤੇ ਸੁੱਟੀ ਮਿਰਚਾਂ ਦੀ ਸਪਰੇਅ

ਚੰਡੀਗੜ੍ਹ (ਵੀਓਪੀ ਬਿਊਰੋ) ਕਿਸੇ ਗੱਲ ਨੂੰ ਲੈ ਕੇ ਤੰਗ ਕਰਨ ਉਤੇ ਮਹਿਲਾ ਵਕੀਲ ਹੱਥੋਪਾਈ ਹੋ ਗਈਆਂ।ਇੱਕ ਮਹਿਲਾ ਵਕੀਲ ਨੇ ਹੱਥੋਪਾਈ ਕਰ ਰਹੀ ਇੱਕ ਹੋਰ ਮਹਿਲਾ ਵਕੀਲ ਉੱਤੇ ਮਿਰਚਾਂ ਦੀ ਸਪਰੇਅ ਪਾ ਦਿੱਤੀ । ਇਸ ਤੋਂ ਬਾਅਦ ਮਾਮਲਾ ਥਾਣੇ ਪਹੁੰਚ ਗਿਆ। ਇਹ ਝਗੜਾ ਚੰਡੀਗੜ੍ਹ ਜ਼ਿਲ੍ਹਾ ਅਤੇ ਸੈਸ਼ਨ ਕੋਰਟ ਦੀ ਪਾਰਕਿੰਗ ਵਿੱਚ ਹੋਇਆ।

ਮਿਰਚਾਂ ਵਾਲੀ ਸਪਰੇਅ ਕਰਨ ਵਾਲੀ ਮਹਿਲਾ ਵਕੀਲ ਨੇ ਦੱਸਿਆ ਕਿ ਦੂਜੀ ਵਕੀਲ ਉਸ ਨੂੰ ਲਗਾਤਾਰ ਤੰਗ-ਪ੍ਰੇਸ਼ਾਨ ਕਰ ਰਿਹਾ ਸੀ। ਉਸ ਦੀ ਕਾਰ ਦੇ ਟਾਇਰ ਪਾੜ ਦਿੱਤੇ ਅਤੇ ਅਚਾਨਕ ਹਥੋਪਾਈ ਹੋ ਗਈ। ਆਪਣੀ ਸੁਰੱਖਿਆ ਲਈ, ਉਸ ਨੇ ਇਸ ‘ਤੇ ਮਿਰਚ ਦੀ ਸਪਰੇਅ ਪਾ ਦਿੱਤੀ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।

error: Content is protected !!