ਇੰਟਰ ਕਾਲਜ ਦੇ ਵਿਦਿਆਰਥੀ ਨੇ ਪ੍ਰਿੰਸੀਪਲ ਨੂੰ ਗੋਲੀਆਂ ਨਾਲ ਭੁੰਨਿਆ ਹਾਲਤ ਗੰਭੀਰ…

ਇੰਟਰ ਕਾਲਜ ਦੇ ਵਿਦਿਆਰਥੀ ਨੇ ਪ੍ਰਿੰਸੀਪਲ ਨੂੰ ਗੋਲੀਆਂ ਨਾਲ ਭੁੰਨਿਆ ਹਾਲਤ ਗੰਭੀਰ…

ਇਹ ਘਟਨਾ ਸਦਰਪੁਰ ਥਾਣਾ ਖੇਤਰ ਦੇ ਆਦਰਸ਼ ਰਾਮ ਸਵਰੂਪ ਇੰਟਰ ਕਾਲਜ ਦੀ ਹੈ। ਜਿੱਥੇ ਸ਼ਨੀਵਾਰ ਨੂੰ ਪ੍ਰਿੰਸੀਪਲ ਰਾਮ ਸਿੰਘ ਵਰਮਾ ਸਵੇਰੇ 8.30 ਵਜੇ ਕਲਾਸਾਂ ਦਾ ਰਾਊਂਡ ਲੈ ਰਹੇ ਸਨ। ਉਦੋਂ ਅਚਾਨਕ ਉਸ ਦੇ ਸਾਹਮਣੇ ਇੰਟਰ ਕਾਲਜ ਦਾ ਵਿਦਿਆਰਥੀ ਗੁਰਵਿੰਦਰ ਸਿੰਘ ਆ ਗਿਆ। ਉਸ ਨੇ ਬੈਗ ਵਿੱਚੋਂ ਬੰਦੂਕ ਕੱਢ ਕੇ ਇੱਕੋ ਵਾਰ ਤਿੰਨ ਗੋਲੀਆਂ ਚਲਾਈਆਂ।

ਪੜੋ ਪੂਰਾ ਮਾਮਲਾ:
ਸੀਤਾਪੁਰ ‘ਚ ਪ੍ਰਿੰਸੀਪਲ ਦੀ ਝਿੜਕ ਤੋਂ ਗੁੱਸੇ ‘ਚ 12ਵੀਂ ਜਮਾਤ ਦੇ ਵਿਦਿਆਰਥੀ ਨੇ ਪ੍ਰਿੰਸੀਪਲ ਨੂੰ ਗੋਲੀ ਮਾਰ ਦਿੱਤੀ। ਉਸ ਨੂੰ ਗੰਭੀਰ ਹਾਲਤ ‘ਚ ਲਖਨਊ ਰੈਫਰ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਵਿਦਿਆਰਥੀ ਦੀ ਇਕ ਦਿਨ ਪਹਿਲਾਂ ਇਕ ਹੋਰ ਵਿਦਿਆਰਥੀ ਨਾਲ ਲੜਾਈ ਹੋਈ ਸੀ। ਇਸ ’ਤੇ ਪ੍ਰਿੰਸੀਪਲ ਨੇ ਉਸ ਨੂੰ ਝਿੜਕਿਆ। ਇਸ ਗੱਲ ਨੂੰ ਲੈ ਕੇ ਉਸ ਨੇ ਪ੍ਰਿੰਸੀਪਲ ਤੇ ਹਮਲਾ ਕਰ ਦਿੱਤਾ। ਪ੍ਰਿੰਸੀਪਲ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਸ਼ਿਕਾਇਤ ਦਰਜ ਕਰ ਲਈ ਹੈ ਅਤੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ ਦੋਸ਼ੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਨੂੰ ਸਕੂਲ ਵਿੱਚ ਵਾਪਰੀ ਘਟਨਾ ਬਾਰੇ ਉਨ੍ਹਾਂ ਨੇ ਘਰ ਵਿੱਚ ਚਰਚਾ ਕੀਤੀ ਸੀ। ਕਿਹਾ- ਪ੍ਰਿੰਸੀਪਲ ਨੇ ਮੈਨੂੰ ਮਾਰਿਆ ਹੈ, ਕੱਲ੍ਹ ਗੋਲੀ ਮਾਰਾਂਗਾ। ਹਾਲਾਂਕਿ ਪਰਿਵਾਰ ਵਾਲਿਆਂ ਨੇ ਉਸ ਨੂੰ ਗੰਭੀਰਤਾ ਨਾਲ ਨਹੀਂ ਲਿਆ।
ਦੋਸ਼ੀ ਵਿਦਿਆਰਥੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਿਆ।  ਪੁਲਿਸ ਉਸ ਦੀ ਭਾਲ ਕਰ ਰਹੀ ਹੈ। ਅਤੇ ਇਹ ਵੀ ਪਤਾ ਲੱਗਾ ਹੈ ਕਿ ਇਹ ਅਸਲਾ ਦੋਸ਼ੀ ਕੋਲ ਆਇਆ ਕਿੱਥੋਂ।ਵਿਦਿਆਰਥੀ ਦੇ ਪਰਿਵਾਰਿਕ ਮੈਬਰਾ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਪ੍ਰੰਤ ਪਰਿਵਾਰਿਕ ਮੈਬਰਾ ਨੂੰ ਵੀ ਇਸ ਬਾਰੇ ਕੁੱਝ ਪਤਾ ਨਹੀ ਹੈ।

error: Content is protected !!