ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਮਾਮਲਾ : ਪੰਜਾਬ ਪੁਲਿਸ ਨੇ ਅਸਾਮ ਤੋਂ ਫੌਜ ਦਾ ਜਵਾਨ ਕੀਤਾ ਗ੍ਰਿਫਤਾਰ

ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਮਾਮਲਾ : ਪੰਜਾਬ ਪੁਲਿਸ ਨੇ ਅਸਾਮ ਤੋਂ ਫੌਜ ਦਾ ਜਵਾਨ ਕੀਤਾ ਗ੍ਰਿਫਤਾਰ

ਵੀਓਪੀ ਬਿਊਰੋ – ਚੰਡੀਗੜ੍ਹ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਦੀਆਂ ਵੀਡੀਓ ਵਾਇਰਲ ਕਰਨ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਅਸਾਮ ਤੋਂ ਸੰਜੀਵ ਕੁਮਾਰ ਨਾਮ ਦੇ ਇੱਕ ਫੌਜੀ ਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ਰਾਹੀਂ ਜਾਣਕਾਰੀ ਸਾਂਝੀ ਕੀਤੀ ਹੈ। ਐਸਆਈਟੀ ਨੇ ਜਵਾਨ ਕੋਲੋਂ ਕਈ ਘੰਟੇ ਪੁੱਛਗਿੱਛ ਕੀਤੀ ਹੈ ਤੇ ਟੀਮ ਨੂੰ ਕਈ ਅਹਿਮ ਸੁਰਾਗ ਮਿਲੇ ਹਨ।

ਐਸਆਈਟੀ ਨੇ ਆਰੋਪੀ ਜਵਾਨ ਕੋਲੋਂ ਕੀਤੇ ਸਵਾਲਾਂ ਵਿਚ ਮੁਖ ਰੂਪ ਵਿਚ ਇਹ ਸਵਾਲ ਸੀ ਕਿ ਉਨ੍ਹਾਂ ਨੇ ਇਨ੍ਹਾਂ ਵੀਡੀਓਜ਼ ਦਾ ਕੀ ਕੀਤਾ। ਲੜਕੀ ‘ਤੇ ਵੀਡੀਓ ਬਣਾਉਣ ਲਈ ਕਿਉਂ ਦਬਾਅ ਪਾਇਆ ਜਾ ਰਿਹਾ ਸੀ। ਇਹ ਵੀਡੀਓ ਅੱਗੇ ਕਿਸ ਨੂੰ ਭੇਜਿਆ ਗਿਆ ਸੀ? ਉਨ੍ਹਾਂ ਦੇ ਸੰਪਰਕ ਕਿੰਨੇ ਦੂਰ ਹਨ? ਜੇਕਰ ਸਭ ਕੁਝ ਸਹੀ ਸੀ ਤਾਂ ਉਸ ਨੇ ਆਪਣੇ ਮੋਬਾਈਲ ਤੋਂ ਚੈਟ ਅਤੇ ਵੀਡੀਓ ਨੂੰ ਡਿਲੀਟ ਕਿਉਂ ਕੀਤਾ। ਇਸ ਤੋਂ ਇਲਾਵਾ ਉਸ ਨੇ ਹੋਰ ਨੰਬਰਾਂ ‘ਤੇ ਵੀ ਇਤਰਾਜ਼ਯੋਗ ਵੀਡੀਓਜ਼ ਸ਼ੇਅਰ ਕੀਤੀਆਂ ਸਨ। ਐਸਆਈਟੀ ਅਧਿਕਾਰੀਆਂ ਨੇ ਮੁਲਜ਼ਮ ਨੂੰ ਕਿਹਾ ਕਿ ਜੇਕਰ ਉਹ ਖ਼ੁਦ ਪੀੜਤ ਹੈ ਅਤੇ ਕੋਈ ਉਸ ਨੂੰ ਬਲੈਕਮੇਲ ਕਰਕੇ ਪ੍ਰੇਸ਼ਾਨ ਕਰ ਰਿਹਾ ਹੈ ਤਾਂ ਉਹ ਵੀ ਦੱਸ ਸਕਦਾ ਹੈ।

ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੁਲਸ ਨੇ ਇਸ ਮਾਮਲੇ ‘ਚ ਇਕ ਹੋਰ ਨੌਜਵਾਨ ਨੂੰ ਰਾਊਂਡਅੱਪ ਕੀਤਾ ਹੈ ਹਾਲਾਂਕਿ ਇਸ ਦੀ ਅਧਿਕਾਰਿਕ ਪੁਸ਼ਟੀ ਨਹੀਂ ਹੋਈ ਹੈ। ਐਸਆਈਟੀ ਜਲਦ ਹੀ ਇਸ ਬਾਰੇ ਮੀਡੀਆ ਨਾਲ ਗੱਲਬਾਤ ਕਰੇਗੀ। ਇਹ ਵੀ ਸਾਹਮਣੇ ਆਇਆ ਹੈ ਕਿ ਪੁਲਿਸ ਨੇ ਸ਼ਨੀਵਾਰ ਰਾਤ ਨੂੰ ਹੀ ਦੋਸ਼ੀ ਲੜਕੀ ਦੇ ਮੋਬਾਈਲ ਤੋਂ ਇਤਰਾਜ਼ਯੋਗ ਵੀਡੀਓ ਬਰਾਮਦ ਕੀਤੇ ਸਨ।

error: Content is protected !!