ਸੀਨੀਅਰ ਪੱਤਰਕਾਰ ਮੇਹਰ ਮਲਿਕ ਦੇ ਅਫ਼ਸਾਨਿਆਂ ਦੀਆਂ ਦੋ ਕਿਤਾਬਾਂ ਰਿਲੀਜ਼

ਸੀਨੀਅਰ ਪੱਤਰਕਾਰ ਮੇਹਰ ਮਲਿਕ ਦੇ ਅਫ਼ਸਾਨਿਆਂ ਦੀਆਂ ਦੋ ਕਿਤਾਬਾਂ ਰਿਲੀਜ਼

ਜਲੰਧਰ (ਕੋਮਲ ਸ਼ੇਰਗਿੱਲ) ਅੱਜ ਪੰਜਾਬ ਪ੍ਰੈਸ ਕਲੱਬ ਜਲੰਧਰ ਵਿਖੇ ਜਨਾਬ ਮੇਹਰ ਮਲਿਕ ਦੀਆਂ ਦੋ ਕਿਤਾਬਾਂ ‘ਭੋਲੀ ਦਾ ਕਰਵਾਚੌਥ’ ਅਤੇ ‘ਪੰਜੇਬਾਂ’ (ਕਹਾਣੀਆਂ) ਉਪਰ ਵਿਚਾਰ ਚਰਚਾ ਕੀਤੀ ਗਈ। ਇਸ ਸਮਾਗਮ ਦੀ ਪ੍ਰਧਾਨਗੀ ਐਡਵੋਕੇਟ ਨਈਮ ਖਾਨ ਵੱਲੋਂ ਕੀਤੀ ਗਈ, ਜਦਕਿ ਪ੍ਰੋ. ਜੀਸੀ ਕੌਲ ਅਤੇ ਸੋਹਣ ਸਹਿਜਲ ਵੀ ਮੌਜੂਦ ਰਹੇ। ਦੋਵੇਂ ਅਫ਼ਸਾਨਿਆਂ ਦੀਆਂ ਕਿਤਾਬਾਂ ਰਿਲੀਜ਼ ਕਰਨ ਤੋਂ ਪਹਿਲਾਂ ਮਲਿਕ ਦੀਆਂ ਕਿਤਾਬਾਂ ਬਾਰੇ ਬੋਲਦਿਆਂ ਪ੍ਰੋ. ਜੀਸੀ ਕੌਲ ਨੇ ਕਿਹਾ ਕਿ ਸਮਾਜਿਕ ਕੁਰੀਤੀਆਂ ਬਾਰੇ ਲਿਖਣਾ ਸਮੇਂ ਦੀ ਮੁੱਖ ਲੋਡ਼ ਹੈ, ਕਿਉਂਕਿ ਮਲਿਕ ਨੇ ਆਪਣੇ ਅਫ਼ਸਾਨਿਆਂ ਚ ਜਿਹੜੇ ਵਿਸ਼ਿਆਂ ਨੂੰ ਛੋਹਿਆ ਹੈ ਉਹ ਸਾਰੇ ਦੇ ਸਾਰੇ ਭੋਲੇ ਭਾਲੇ ਲੋਕਾਂ ਦੀ ਲੁੱਟ ਖਸੁੱਟ ਤੋਂ ਲੈ ਕੇ ਮੁੱਖ ਮਕਸਦ ਢੌਂਗੀਆਂ ਤੋਂ ਮਿਹਨਤਕਸ਼ ਲੋਕਾਂ ਨੂੰ ਬਚਾ ਕੇ ਨਵੇਂ ਦਿਸਹੱਦੇ ਸਿਰਜਣਾ ਮੁੱਖ ਮਕਸਦ ਹੈ।

ਐਡਵੋਕੇਟ ਨਈਮ ਖ਼ਾਨ ਨੇ ਕਿਹਾ ਕਿ ਭੋਲੀ ਦਾ ਕਰਵਾ ਚੌਥ ਵਿਚਲੀ ਮਲਿਕ ਦੀ ਕਹਾਣੀ ਅਜੋਕੇ ਸਮਾਜ ਤੇ ਨਿੱਗਰ ਪਰਹਾਰ ਕਰਦੀ ਦਿਖਾਈ ਦਿੰਦੀ ਹੈ। ਪਿੰਡਾਂ ਦੇ ਮੁੰਡੇ ਕੁੜੀਆਂ ਆਸੇ-ਪਾਸੇ ਨਹੀਂ ਸਗੋਂ ਭੈਣਾਂ ਵਰਗੀਆਂ ਕੁੜੀਆਂ ਨੂੰ ਕਈ ਤਰ੍ਹਾਂ ਦੇ ਹੋਛੇ ਸਬਜ਼ ਬਾਗ ਦਿਖਾ ਕੇ ਲਵ ਮੈਰਿਜਾਂ ਦੇ ਚੱਕਰ ਚ ਫਸਾ ਕੇ ਮਾਤਾ ਪਿਤਾ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਛੱਡਦੇ, ਨਿਰਸੰਦੇਹ ਮਲਿਕ ਦਾ ਇਹ ਉਪਰਾਲਾ ਸਮਾਜ ਨੂੰ ਨਵੀਂ ਸੇਧ ਦੇਵੇਗਾ। ਲੇਖਕ ਅਤੇ ਸ਼ਾਇਰ ਸੋਹਣ ਸਹਿਜਲ ਹੁਰਾਂ ਨੇ ਇਨਕਲਾਬੀ ਕਵਿਤਾ ਪੇਸ਼ ਕਰਨ ਤੋਂ ਬਾਅਦ ਕਿਹਾ ਮੈਂ ਮਲਿਕ ਦਾ ਪਿਛਲੇ 40-45 ਸਾਲਾਂ ਤੋਂ ਸਾਥੀ ਰਿਹਾ ਹਾਂ ਅਤੇ ਜੋ ਦੱਬੇ ਕੁਚਲੇ ਲੋਕਾਂ ਬਾਰੇ ਆਪਣੀਆਂ ਕਹਾਣੀਆਂ ਚ ਉਕੇਰੀਆਂ ਹੈ ਉਹ ਸਮਾਜ ਲਈ ਇੱਕ ਨਵੀਂ ਸੇਧ ਹੈ।

ਇਸ ਤੋਂ ਪਹਿਲਾ ਮੇਹਰ ਮਲਿਕ ਦੀਆਂ ਛੇ ਕਿਤਾਬਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ ਜੋ ਕਿ ਅਲੱਗ-ਅਲੱਗ ਵਿਸ਼ਿਆਂ ਉਪਰ ਹਨ। ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਕੇਨਰਾ ਬੈਂਕ ਦੇ ਅਧਿਕਾਰੀ ਮੈਡਮ ਅਰਾਧਨਾ, ਧਰਮਪਾਲ ਕਠਾਰ ਗੁਰਦਿਆਲ ਜੱਸਲ, ਜਸਪਾਲ ਸਿੰਘ, ਬਲਦੇਵ ਭਾਰਦਵਾਜ, ਹੁਕਮ ਸਿੰਘ ਉੱਪਲ, ਨਵੀਨ ਅਰੋੜਾ ਮੌਜੂਦ ਰਹੇ।

error: Content is protected !!