27 ਨੂੰ ਸੈਸ਼ਨ ਬੁਲਾਉਣ ਦੇ ਮਾਮਲੇ ਵਿਚ ਰਾਜਪਾਲ ਤੇ ਮਾਨ ਸਰਕਾਰ ਮੁੜ ਆਹਮੋ ਸਾਹਮਣੇ, ਰਾਜਪਾਲ ਨੇ ਪੇਸ਼ ਹੋਣ ਵਾਲੇ ਕੰਮਕਾਜ ਦੀ ਮੰਗੀ ਜਾਣਕਾਰੀ, CM ਮਾਨ ਭੜਕੇ, ਕਿਹਾ- ਇਹ ਕੰਮ ਤੁਹਾਡਾ ਨਹੀਂ

27 ਨੂੰ ਸੈਸ਼ਨ ਬੁਲਾਉਣ ਦੇ ਮਾਮਲੇ ਵਿਚ ਰਾਜਪਾਲ ਤੇ ਮਾਨ ਸਰਕਾਰ ਮੁੜ ਆਹਮੋ ਸਾਹਮਣੇ, ਰਾਜਪਾਲ ਨੇ ਪੇਸ਼ ਹੋਣ ਵਾਲੇ ਕੰਮਕਾਜ ਦੀ ਮੰਗੀ ਜਾਣਕਾਰੀ, CM ਮਾਨ ਭੜਕੇ, ਕਿਹਾ- ਇਹ ਕੰਮ ਤੁਹਾਡਾ ਨਹੀਂ


ਚੰਡੀਗੜ੍ਹ (ਵੀਓਪੀ) ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਭਾਜਪਾ ਉਤੇ ਆਪ੍ਰੇਸ਼ਨ ਲੋਟਸ ਚਲਾਉਣ ਦਾ ਦੋਸ਼ ਲਾਉਂਦੇ ਹੋਏ 27 ਸਤੰਬਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੇ ਮਾਮਲਾ ਫਿਰ ਭੱਖਦਾ ਨਜ਼ਰ ਆ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਤੇ ਮਾਨ ਸਰਕਾਰ ਮੁਡ਼ ਆਹਮਣੇ ਸਾਹਮਣੇ ਆ ਗਏ ਹਨ। ਹੁਣ ਰਾਜਪਾਲ ਨੇ ਵਿਧਾਨ ਸਭਾ ਦੇ ਸੈਸ਼ਨ ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਪੰਜਾਬ ਦੇ ਸਕੱਤਰ ਨੂੰ ਪੱਤਰ ਲਿਖ ਕੇ 27 ਸਤੰਬਰ ਨੂੰ ਪੇਸ਼ ਹੋਣ ਵਾਲੇ ਕੰਮਕਾਜ ਦੀ ਜਾਣਕਾਰੀ ਮੰਗੀ ਹੈ। ਇਸ ਕਾਰਵਾਈ ਤੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਨਾਰਾਜ਼ਗੀ ਪ੍ਰਗਟਾਈ ਹੈ।

ਦੱਸ ਦੇਈਏ ਕਿਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪਹਿਲਾਂ ਭਗਵੰਤ ਮਾਨ ਸਰਕਾਰ ਵੱਲੋਂ 22 ਸਤੰਬਰ ਨੂੰ ਬੁਲਾਏ ਗਏ ਸਪੈਸ਼ਲ ਸੈਸ਼ਨ ਨੂੰ ਰੱਦ ਕਰਨ ਦਾ ਫਾਸਲਾ ਵਾਪਸ ਲੈ ਲਿਆ ਸੀ। ਜਿਸ ਦੇ ਬਾਅਦ ਮਾਨ ਸਰਕਾਰ ਨੇ ਕੈਬਨਿਟ ਮੀਟਿੰਗ ਵਿੱਚ ਸੈਸ਼ਨ ਦੇ ਲਈ ਮਿਤੀ 27 ਤੈਅ ਦੀ ਸੀ। ਹੁਣ ਰਾਜਪਾਲ ਵੱਲੋਂ ਜਾਣਕਾਰੀ ਮੰਗਣ ਨਾਲ ਇਕ ਵਾਰ ਫਿਰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਤੇ ਮਾਨ ਸਰਕਾਰ ਮੁਡ਼ ਆਹਮਣੇ ਸਾਹਮਣੇ ਆ ਗਏ ਹਨ। ਹੁਣ ਰਾਜਪਾਲ ਨੇ ਵਿਧਾਨ ਸਭਾ ਦੇ ਸੈਸ਼ਨ ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਪੰਜਾਬ ਦੇ ਸਕੱਤਰ ਨੂੰ ਪੱਤਰ ਲਿਖ ਕੇ 27 ਸਤੰਬਰ ਨੂੰ ਪੇਸ਼ ਹੋਣ ਵਾਲੇ ਕੰਮਕਾਜ ਦੀ ਜਾਣਕਾਰੀ ਮੰਗੀ ਹੈ। ਉਹਨਾਂ ਸਕੱਤਰ ਨੂੰ ਕਿਹਾ ਹੈ ਕਿ ਸੈਸ਼ਨ ਵਿਚ ਹੋਣ ਵਾਲੇ ਕੰਮਕਾਜ ਦੀ ਸੂਚਨਾ ਦਿੱਤੀ ਜਾਵੇ।


ਇਸ ਪੱਤਰ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਾਰਾਜ਼ਗੀ ਪ੍ਰਗਟਾਈ ਹੈ। ਉਹਨਾਂ ਕਿਹਾ ਕਿ ਇਹ ਤਾਂ ਹੱਦ ਹੋ ਗਈ। 75 ਸਾਲਾਂ ਵਿਚ ਪਹਿਲੀ ਵਾਰ ਰਾਜਪਾਲ ਨੇ ਸਭਾ ਦੇ ਕੰਮਕਾਜ ਦਾ ਵੇਰਵਾ ਮੰਗਿਆ ਹੈ।ਸੈਸ਼ਨ ਤੋਂ ਪਹਿਲਾਂ ਰਾਜਪਾਲ ਦੀ ਮਨਜ਼ੂਰੀ ਇੱਕ ਰਸਮ ਸੀ। ਸਦਨ ਵਿਚ ਹੋਣ ਵਾਲੇ ਕੰਮ ਦਾ ਫੈਸਲਾ ਬਿਜ਼ਨੈਸ ਐਡਵਾਇਜ਼ਰੀ ਕਮੇਟੀ ਅਤੇ ਸਪੀਕਰ ਕਰਦੇ ਹਨ।

error: Content is protected !!