ਹੁਣ ਲੋਨ ਲੈਣਾ ਪਵੇਗਾ ਹੋਰ ਮਹਿੰਗਾ, ਵਧੇਗੀ ਈਐਮਆਈ, ਆਰਬੀਆਈ ਦਾ ਵੱਡਾ ਫ਼ੈਸਲਾ

ਹੁਣ ਲੋਨ ਲੈਣਾ ਪਵੇਗਾ ਹੋਰ ਮਹਿੰਗਾ, ਵਧੇਗੀ ਈਐਮਆਈ, ਆਰਬੀਆਈ ਦਾ ਵੱਡਾ ਫ਼ੈਸਲਾ


ਨਵੀਂ ਦਿੱਲੀ (ਵੀਓਪੀ ਬਿਊਰੋ) ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ ਨੂੰ ਆਰਬੀਆਈ ਨੇ ਝਟਕਾ ਦਿੱਤਾ ਹੈ। ਹੁਣ ਲੋਨ ਲੈਣਾ ਹੋਰ ਵੀ ਮਹਿੰਗਾ ਪਵੇਗਾ। ਤਿਉਹਾਰੀ ਸੀਜ਼ਨ ਦੌਰਾਨ EMI ਹੋਰ ਮਹਿੰਗੀ ਹੋ ਗਈ ਹੈ।
ਆਰਬੀਆਈ ਨੇ ਲਗਾਤਾਰ ਚੌਥੀ ਵਾਰ ਰੈਪੋ ਰੇਟ ਵਧਾਉਣ ਦਾ ਫੈਸਲਾ ਕੀਤਾ ਹੈ। ਆਰਬੀਆਈ ਨੇ ਰੈਪੋ ਰੇਟ 5.40 ਫੀਸਦੀ ਤੋਂ ਵਧਾ ਕੇ 5.90 ਫੀਸਦੀ ਕਰ ਦਿੱਤਾ ਹੈ, ਜਿਸ ਨਾਲ ਰੈਪੋ ਰੇਟ ‘ਚ 50 ਬੇਸਿਸ ਪੁਆਇੰਟ ਦਾ ਵਾਧਾ ਕੀਤਾ ਗਿਆ ਹੈ।

ਗਵਰਨਰ ਸ਼ਕਤੀਕਾਂਤ ਦਾਸ ਨੇ ਆਰਬੀਆਈ ਦੀ ਮੁਦਰਾ ਨੀਤੀ ਦੀ ਬੈਠਕ ਤੋਂ ਬਾਅਦ ਇਹ ਐਲਾਨ ਕੀਤਾ ਹੈ। ਯਾਨੀ ਹੁਣ ਪੰਜ ਮਹੀਨਿਆਂ ‘ਚ 1.90 ਫੀਸਦੀ ਦਾ ਵਾਧਾ ਹੋ ਚੁੱਕਾ ਹੈ। ਗਵਰਨਰ ਦਾਸ ਮੁਤਾਬਕ ਇਹ ਫ਼ੈਸਲਾ ਵਧਦੀ ਮਹਿੰਗਾਈ ਕਾਰਨ ਲਿਆ ਗਿਆ ਹੈ।
RBI ਦੇ ਇਸ ਫੈਸਲੇ ਤੋਂ ਬਾਅਦ ਹੋਮ ਲੋਨ ਤੋਂ ਲੈ ਕੇ ਕਾਰ ਲੋਨ ਅਤੇ ਐਜੂਕੇਸ਼ਨ ਲੋਨ ਮਹਿੰਗਾ ਹੋਣਾ ਤੈਅ ਹੈ। ਦੂਜੇ ਪਾਸੇ ਜਿਨ੍ਹਾਂ ਨੇ ਪਹਿਲਾਂ ਹੀ ਹੋਮ ਲੋਨ ਲਿਆ ਹੈ, ਉਨ੍ਹਾਂ ਦੀ EMI ਹੋਰ ਮਹਿੰਗੀ ਹੋ ਜਾਵੇਗੀ। ਰਿਜ਼ਰਵ ਬੈਂਕ ਦੇ ਗਵਰਨਰ ਨੇ ਮੁਦਰਾ ਨੀਤੀ ਕਮੇਟੀ ਦੀ ਬੈਠਕ ਦੇ ਤਿੰਨ ਦਿਨਾਂ ਬਾਅਦ ਰੈਪੋ ਰੇਟ ਵਧਾਉਣ ਦਾ ਫੈਸਲਾ ਲਿਆ ਹੈ।

error: Content is protected !!