ਆਮ ਆਦਮੀ ਹੁਣ ‘ਖਾਸ’ ਹੋ ਗਿਆ ! ਚੜ੍ਹਨ ਲੱਗੀ ਵੀਵੀਆਈਪੀ ਦੀ ਰੰਗਤ

ਆਮ ਆਦਮੀ ਹੁਣ ‘ਖਾਸ’ ਹੋ ਗਿਆ ! ਚੜ੍ਹਨ ਲੱਗੀ ਵੀਵੀਆਈਪੀ ਦੀ ਰੰਗਤ

ਪੰਜਾਬ (ਵੀਓਪੀ ਬਿਊਰੋ) ਖੁਦ ਨੂੰ ਆਮ ਆਦਮੀ ਦੱਸ ਕੇ ਪੰਜਾਬ ਦੀ ਸੱਤਾ ਸੰਭਾਲਣ ਵਾਲੇ ਆਮ ਆਦਮੀ ਪਾਰਟੀ ਦੇ ਆਗੂ ਹੁਣ ‘ਖਾਸ’ ਬਣਦੇ ਜਾ ਰਹੇ ਹਨ। ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੀਆਂ ਲਗਜ਼ਰੀ ਸੇਵਾਵਾਂ ਉਤੇ ਸਵਾਲ ਉਠਾਉਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਤੇ ਵੀ ਵੀਵੀਆਈਪੀ ਦੀ ਰੰਗਤ ਚੜ੍ਹਨ ਲੱਗੀ ਹੈ। ਇਸ ਨੂੰ ਲੈ ਕੇ ਸਿਆਸਤ ਵੀ ਜ਼ੋਰਾਂ ਉਤੇ ਹੈ।
ਦੱਸਦੇਈਏ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਦੇ 33 ਗੱਡੀਆਂ ਦੇ ਕਾਫਲੇ ‘ਤੇ ਤੰਜ ਕੱਸਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ 42 ਗੱਡੀਆਂ ਦੇ ਕਾਫਲੇ ਨਾਲ ਚੱਲਣ ਲੱਗੇ ਹਨ। ਉਨ੍ਹਾਂ ਦੀ ਇਕ ਅਜਿਹੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ ਉਹ 42 ਗੱਡੀਆਂ ਦੇ ਕਾਫਲੇ ਨਾਲ ਚੱਲ ਰਹੇ ਹਨ। ਇਹ ਵੇਖ ਕੇ ਵਿਰੋਧੀ ਪਾਰਟੀਆਂ ਨੇ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਹਨ।

ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਟਵੀਟ ਕਰ ਕੇ ਦੋਸ਼ ਲਾਏ ਹਨ। ਸੁਖਪਾਲ ਖਹਿਰਾ ਨੇ ਆਪਣੇ ਟਵੀਟ ਨੂੰ ਰੀ-ਟਵੀਟ ਕਰਦੇ ਹੋਏ ਲਿਖਿਆ ਕਿ ਪਹਿਲਾਂ ਭਗਵੰਤ ਮਾਨ ਸਿਆਸਤਦਾਨਾਂ ਦਾ ਮਜ਼ਾਕ ਉਡਾਉਂਦੇ ਸਨ। ਹੁਣ ਉਹੀ ਆਮ ਆਦਮੀ 42 ਕਾਰਾਂ ਦੀ ਲੋੜ ਮਹਿਸੂਸ ਕਰਨ ਲੱਗਾ ਹੈ।


ਇਸ ਤੋਂ ਇਲਾਵਾ ਅਕਾਲੀ ਦਲ ਦੇ ਹਰਸਿਮਰਤ ਕੌਰ ਬਾਦਲ ਨੇ ਵੀ ਇਸ ਵੀਆਈਪੀ ਟਰੀਟਮੈਂਟ ਉਤੇ ਸਵਾਲ ਉਠਾਏ ਹਨ। ਉਨ੍ਹਾਂ ਟਵੀਟ ਜ਼ਰੀਏ ਮੁੱਖ ਮੰਤਰੀ ਭਗਵੰਤ ਮਾਨ ਦੀ ਵੀਡੀਓ ਸ਼ੇਅਰ ਕਰਦਿਆਂ ਕਿਹਾ ਕਿ ਹੁਣ ਆਮ ਆਦਮੀ ‘ਖਾਸ ਆਦਮੀ’ ਹੋ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਤੇ ਰਾਘਵ ਚੱਢਾ ਉਤੇ ਵੀ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਕੇਜਰੀਵਾਲ ਤੇ ਰਾਘਵ ਚੱਢਾ ਵੀ ਲਗਜ਼ਰੀ ਸੇਵਾਵਾਂ ਦਾ ਆਨੰਦ ਮਾਣ ਰਹੇ ਹਨ।

error: Content is protected !!