ਸਿਮਰਨਜੀਤ ਸਿੰਘ ਮਾਨ ਦਾ ਗੈਂਗਸਟਰਾਂ ਨੂੰ ਸੱਦਾ, ਸਾਡੇ ਨਾਲ ਆ ਕੇ ਕੰਮ ਕਰੋ

ਸਿਮਰਨਜੀਤ ਸਿੰਘ ਮਾਨ ਦਾ ਗੈਂਗਸਟਰਾਂ ਨੂੰ ਸੱਦਾ, ਸਾਡੇ ਨਾਲ ਆ ਕੇ ਕੰਮ ਕਰੋ


ਮੋਗਾ (ਵੀਓਪੀ ਬਿਊਰੋ) ਮੋਗੇ ਦੇ ਪਿੰਡ ਵਿਚ ਇਕ ਪ੍ਰੋਗਰਾਮ ਦੌਰਾਨ ਸੰਗਰੂਰ ਤੋਂ ਐਮਪੀ ਸਿਮਰਨਜੀਤ ਸਿੰਘ ਮਾਨ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਗੈਂਗਸਟਰਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਸਾਡੇ ਨਾਲ ਆ ਕੇ ਮਿਲ ਕੇ ਕੰਮ ਕਰੋ।ਦਰਅਸਲ ਮਾਮਲਾ ਇਹ ਹੈ ਕਿ ਅੱਜ ਮੋਗਾ ਦੇ ਪਿੰਡ ਰੋਡੇ ਵਿੱਚ ‘ਵਾਰਸ ਪੰਜਾਬ ਦੇ’ ਜਥੇਬੰਦੀ ਦੀ ਪਹਿਲੀ ਵਰ੍ਹੇਗੰਢ ਮਨਾਈ ਗਈ। ਇਸ ਮੌਕੇ ਸੰਗਰੂਰ ਤੋਂ ਐਮਪੀ ਸਿਮਰਨਜੀਤ ਸਿੰਘ ਮਾਨ ਵੀ ਹਾਜ਼ਰ ਹੋਏ।

ਐਮਪੀ ਮਾਨ ਨੇ ਸਟੇਜ ਤੋਂ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਗੈਂਗਸਟਰਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਸਾਡੇ ਨਾਲ ਆ ਕੇ ਕੰਮ ਕਰੋ। ਮਾਨ ਨੇ ਕਿਹਾ ਕਿ ਆਓ ਗੈਂਗਸਟਰਪੁਣਾ ਛੱਡ ਕੇ ਕੌਮ ਲਈ ਕੰਮ ਕਰੀਏ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਸਾਨੂੰ ਸਿੱਧੂ ਮੂਸੇਵਾਲਾ ਦੇ ਮਰਨ ਦਾ ਦੁੱਖ ਹੈ। ਗੈਂਗਸਟਰਾਂ ਸਿੱਧੂ ਨੂੰ ਮਾਰਿਆ ਸਾਨੂੰ ਉਸ ਦਾ ਵੀ ਦੱਖ ਹੈ ਤੇ ਪੁਲਿਸ ਗੈਂਗਸਟਰਾਂ ਨੂੰ ਮਾਰ ਰਹੀ ਹੈ, ਸਾਨੂੰ ਉਸ ਦਾ ਵੀ ਦੁੱਖ ਹੈ। ਇਸ ਸਮਾਗਮ ਵਿੱਚ ਹੋਰ ਸਿੱਖ ਜੱਥੇਬੰਦੀਆਂ ਵੀ ਸ਼ਾਮਿਲ ਸਨ।
ਸਮਾਗਮ ਵਿੱਚ ਸਿਮਰਨਜੀਤ ਸਿੰਘ ਮਾਨ ਨੇ ਅੰਮ੍ਰਿਤਪਾਲ ਦੀ ਹਮਾਇਤ ਕੀਤੀ। ਅੰਮ੍ਰਿਤਪਾਲ ਸਿੰਘ ਦੀ ਦਸਤਾਰਬੰਦੀ ਕਰਕੇ ਉਨ੍ਹਾਂ ਨੂੰ ਖੁਸ਼ੀ ਹੋਈ ਹੈ।


ਉਧਰ, ਐਸਪੀਜੀਪੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਅੰਮ੍ਰਿਤਪਾਲ ਦੀ ਹਮਾਇਤ ਕੀਤੀ।ਉਨ੍ਹਾਂ ਕਿਹਾ ਕਿ ਮੈਂ ਏਜੰਸੀ ਵਾਲੇ ਸਵਾਲ ਤੇ ਕੁਝ ਨਹੀਂ ਕਹਿਣਾ ਚਾਹੁੰਦਾ ਹਾਂ। ਸਿੱਖੀ ਦਾ ਪ੍ਰਚਾਰ ਕਰਨਾ ਕੋਈ ਮਾੜੀ ਗੱਲ ਨਹੀਂ ਹੈ।ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਦੇ ਕੰਮ ਸ਼ਲਾਘਾਯੋਗ ਹੈ।

error: Content is protected !!