‘ਸੀਤਾਫੱਲ’ ਮੁੜ ਚਰਚਾ ‘ਚ, ਕੈਪਟਨ ਬਾਰੇ ਕੀ ਬੋਲੇ ਵਿਧਾਇਕ ਦੇਵ ਮਾਨ, ਜਾਣੋ ਪੂਰਾ ਮਾਮਲਾ

‘ਸੀਤਾਫੱਲ’ ਮੁੜ ਚਰਚਾ ‘ਚ, ਕੈਪਟਨ ਬਾਰੇ ਕੀ ਬੋਲੇ ਵਿਧਾਇਕ ਦੇਵ ਮਾਨ, ਜਾਣੋ ਪੂਰਾ ਮਾਮਲਾ


ਚੰਡੀਗੜ੍ਹ (ਵੀਓਪੀ ਬਿਊਰੋ) ਸਿਆਸਤ ਦੇ ਗਲਿਆਰਿਆਂ ਵਿਚ ‘ਸੀਤਾਫੱਲ’ ਨਾਂ ਦਾ ਫ਼ਲ਼ ਮੁੜ ਚਰਚਾ ਵਿਚ ਆ ਗਿਆ ਹੈ। ਇਹ ਫ਼ਲ਼ ਉਦੋਂ ਵੀ ਚਰਚਾ ਵਿਚ ਆਇਆ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ ਤੇ ਉਨ੍ਹਾਂ ਦੀ ਇਕ ਵੀਡੀਓ ਵਾਇਰਲ ਹੋਈ ਸੀ ।ਇਸ ਤੋਂ ਬਾਅਦ ਸੋਸ਼ਲ ਮੀਡੀਆ ਉਤੇ ਕੈਪਟਨ ਤੇ ਸੀਤਾਫੱਲ ਨੂੰ ਲੈ ਕੇ ਮੀਮਜ਼ ਵਾਇਰਲ ਹੋਏ ਸਨ।


ਭਾਜਪਾ ਵਿੱਚ ਸ਼ਾਮਿਲ ਹੋਏ ਕੈਪਟਨ ਅਮਰਿੰਦਰ ਸਿੰਘ ਦੇ ਬੀਤੇ ਦਿਨੀਂ ਗੈਂਗਸਟਰਾਂ ਨੂੰ ਗੋਲ਼ੀ ਮਾਰਨ ਦੇ ਦਿੱਤੇ ਬਿਆਨ ਤੋਂ ਬਾਅਦ ਹੁਣ ਹਲਕਾ ਨਾਭਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦੇਵ ਮਾਨ ਨੇ ਉਨ੍ਹਾਂ ਉਤੇ ਤਿੱਖਾ ਸ਼ਬਦੀ ਵਾਰ ਕੀਤਾ ਹੈ। ਵਿਧਾਇਕ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਿਆ ਕਿ ਜਦੋਂ ਤੁਸੀਂ ਮੁੱਖ ਮੰਤਰੀ ਸੀ ਉਸ ਵੇਲੇ ਤੁਸੀਂ ਸੀਤਾਫਲ ਖਾਂਦੇ ਰਹੇ। ਤੁਸੀਂ ਗੈਂਗਸਟਰਾਂ ਉਤੇ ਕਾਰਵਾਈ ਕਿਉਂ ਨਹੀਂ ਕੀਤੀ। ਵਿਧਾਇਕ ਮਾਨ ਨੇ ਕਿਹਾ ਕਿ ਗੈਂਗਸਟਰਾਂ ਨੂੰ ਗੋਲੀ ਨਹੀਂ ਮਾਰਣੀ ਚਾਹੀਦੀ। ਉਨ੍ਹਾਂ ਨੂੰ ਕਾਨੂੰਨ ਮੁਤਾਬਕ ਹੀ ਸਜ਼ਾ ਮਿਲਣੀ ਚਾਹੀਦੀ ਹੈ।

error: Content is protected !!