Skip to content
Saturday, May 16, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
October
10
ਹੁਣ ਇਹ ਸ਼ਖਸੀਅਤ ਪੰਜਾਬ ਛੱਡਣ ਨੂੰ ਮਜਬੂਰ, ਜਾਨੋਂ ਮਾਰਨ ਦੀਆਂ ਮਿਲ ਰਹੀਆਂ ਧਮਕੀਆਂ
Latest News
Punjab
ਹੁਣ ਇਹ ਸ਼ਖਸੀਅਤ ਪੰਜਾਬ ਛੱਡਣ ਨੂੰ ਮਜਬੂਰ, ਜਾਨੋਂ ਮਾਰਨ ਦੀਆਂ ਮਿਲ ਰਹੀਆਂ ਧਮਕੀਆਂ
October 10, 2022
Voice of Punjab
ਹੁਣ ਇਹ ਸ਼ਖਸੀਅਤ ਪੰਜਾਬ ਛੱਡਣ ਨੂੰ ਮਜਬੂਰ, ਜਾਨੋਂ ਮਾਰਨ ਦੀਆਂ ਮਿਲ ਰਹੀਆਂ ਧਮਕੀਆਂ
ਪੰਜਾਬ (ਵੀਓਪੀ ਬਿਊਰੋ) ਬੀਤੇ ਕੁਝ ਦਿਨ ਪਹਿਲਾਂ ਗੈਂਗਸਟਰਾਂ ਵੱਲੋਂ ਜਾਨੋਂ ਮਾਰਨ ਦੀਆਂ ਮਿਲ ਰਹੀਆਂ ਧਮਕੀਆਂ ਕਾਰਨ ਨਾੀ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਪੰਜਾਬ ਛੱਡ ਕੇ ਵਿਦੇਸ਼ ਜਾਣਾ ਪਿਆ ਸੀ। ਇਸ ਤੋਂ ਬਾਅਦ ਵੀ ਪੰਜਾਬ ਵਿਚ ਨਾਮੀ ਲੋਕਾਂ ਧਮਕੀਆਂ ਮਿਲਣ ਦਾ ਸਿਲਸਿਲਾ ਖਤਮ ਨਹੀਂ ਹੋਇਆ ਹੈ। ਹੁਣ ਇਕ ਹੋਰ ਨਾਮੀ ਸ਼ਖਸੀਅਤ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਤੇ ਉਹ ਵੀ ਪੰਜਾਬ ਛੱਡਣ ਨੂੰ ਮਜਬੂਰ ਹੋ ਗਏ ਹਨ।
ਦੱਸਦੇਈਏ ਕਿ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਨੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਦੱਸਿਆ ਕਿ ਫੋਨ ਕਰਨ ਵਾਲੇ ਨੇ ਆਪਣਾ ਨਾਂ ‘ਹੈਪੀ’ ਦੱਸਿਆ ਹੈ ਅਤੇ ਦੀਵਾਲੀ ਤੋਂ ਪਹਿਲਾਂ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਮਾਮਲੇ ਦੀ ਜਾਂਚ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਗਿ੍ਫ਼ਤਾਰੀ ਨਾ ਕੀਤੀ ਗਈ ਤਾਂ ਉਹ ਜਲਦ ਹੀ ਪੰਜਾਬ ਛੱਡ ਕੇ ਕਿਤੇ ਹੋਰ ਰਹਿਣ ਲਈ ਮਜਬੂਰ ਹੋਣਗੇ।
ਸੰਤੋਖ ਸਿੰਘ ਦਾ ਕਹਿਣਾ ਹੈ, ‘ਮੈਂ ਸ਼ਨਿਚਰਵਾਰ ਨੂੰ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐੱਸਐੱਸਪੀ ਕੋਲ ਸ਼ਿਕਾਇਤ ਦਰਜ ਕਰਵਾਉਣ ਪਹੁੰਚਿਆ ਸੀ। ਕੱਲ੍ਹ ਮੈਨੂੰ ਹੈਪੀ ਨਾਂ ਦੇ ਵਿਅਕਤੀ ਦਾ ਫ਼ੋਨ ਆਇਆ। ਉਸ ਨੇ ਮੈਨੂੰ ਦੀਵਾਲੀ ਤੋਂ ਪਹਿਲਾਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਉਹ ਮੈਨੂੰ ਨਿਸ਼ਾਨਾ ਬਣਾਉਣਾ ਚਾਹੁੰਦੇ ਹਨ ਕਿਉਂਕਿ ਮੈਂ ਹਿੰਦੂ ਨੇਤਾ ਹਾਂ।
ਐਸਪੀ ਜਸਵੰਤ ਕੌਰ ਨੇ ਭਰੋਸਾ ਦਿੱਤਾ ਕਿ ਜਾਂਚ ਕਰਕੇ ਕਾਰਵਾਈ ਕੀਤੀ ਜਾਵੇਗੀ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸੰਤੋਖ ਸਿੰਘ ਨੂੰ ਧਮਕੀ ਦਿੱਤੀ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਦਸੰਬਰ 2021 ‘ਚ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋਣ ਤੋਂ ਬਾਅਦ ਸੰਤੋਖ ਸਿੰਘ ‘ਤੇ ਦੋ ਵਿਅਕਤੀਆਂ ਨੇ ਹਮਲਾ ਕੀਤਾ ਸੀ। ਹਮਲਾ ਉਸ ਸਮੇਂ ਹੋਇਆ ਜਦੋਂ ਉਹ ਆਪਣੀ ਕਾਰ ਦੇ ਅੰਦਰ ਬੈਠਾ ਸੀ। ਦੋ ਅਣਪਛਾਤੇ ਹਮਲਾਵਰ ਉਸ ਦੇ ਨੇੜੇ ਆਏ ਅਤੇ ਗੋਲੀਆਂ ਚਲਾ ਦਿੱਤੀਆਂ।
Post navigation
ਗੈਂਗਸਟਰ ਟੀਨੂੰ ਦੇ ਮਾਨਸਾ ਪੁਲਿਸ ਦੀ ਗ੍ਰਿਫਤ ਵਿਚੋਂ ਫਰਾਰ ਹੋਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੀ ਪ੍ਰੇਮਿਕਾ ਗ੍ਰਿਫਤਾਰ, ਕੀਤੇ ਅਹਿਮ ਖੁਲਾਸੇ
ਜੈਨੀ ਜੋਹਲ ਦੇ ਗੀਤ ‘ਲੈਟਰ ਟੂ ਸੀਐਮ’ ਨੂੰ ਬੈਨ ਕਰਨ ਉਤੇ ਘਿਰ ਗਈ ਮਾਨ ਸਰਕਾਰ, ਸਿਆਸਤ ਹੋਈ ਤੇਜ਼, ਮਜੀਠੀਆ, ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਬੋਲੇ, ਤਾਨਾਸ਼ਾਹੀ ਉਤੇ ਉਤਰ ਆਈ ਸਰਕਾਰ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us