Skip to content
Saturday, May 16, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
October
10
ਜੇਲ੍ਹ ‘ਚ ਕੰਧ ਵਿਚ ਸਿਰ ਮਾਰਨ ਲੱਗਾ ਸਿੱਧੂ ਮੂਸੇਵਾਲਾ ਕਤਲਕਾਂਡ ਦਾ ਮੁਲਜ਼ਮ ਗੈਂਗਸਟਰ ਮੰਨਾ! ਮੋਬਾਈਲ ਹੋਇਆ ਬਰਾਮਦ
Latest News
Punjab
ਜੇਲ੍ਹ ‘ਚ ਕੰਧ ਵਿਚ ਸਿਰ ਮਾਰਨ ਲੱਗਾ ਸਿੱਧੂ ਮੂਸੇਵਾਲਾ ਕਤਲਕਾਂਡ ਦਾ ਮੁਲਜ਼ਮ ਗੈਂਗਸਟਰ ਮੰਨਾ! ਮੋਬਾਈਲ ਹੋਇਆ ਬਰਾਮਦ
October 10, 2022
Voice of Punjab
ਜੇਲ੍ਹ ‘ਚ ਕੰਧ ਵਿਚ ਸਿਰ ਮਾਰਨ ਲੱਗਾ ਸਿੱਧੂ ਮੂਸੇਵਾਲਾ ਕਤਲਕਾਂਡ ਦਾ ਮੁਲਜ਼ਮ ਗੈਂਗਸਟਰ ਮੰਨਾ! ਮੋਬਾਈਲ ਹੋਇਆ ਬਰਾਮਦ
ਫਿਰੋਜ਼ਪੁਰ (ਵੀਓਪੀ ਬਿਊਰੋ) : ਸਿੱਧੂ ਮੂਸੇਵਾਲਾ ਕਤਲਕਾਂਡ ਵਿਚ ਗ੍ਰਿਫਤਾਰ ਤੇ ਹਵਾਲਾਤ ਵਿਚ ਬੰਦ ਗੈਂਗਸਟਰ ਮਨਪ੍ਰੀਤ ਮੰਨਾ ਕੰਧ ਵਿਚ ਸਿਰ ਮਾਰ ਕੇ ਖੁਦ ਨੂੰ ਜ਼ਖ਼ਮੀ ਕਰਨ ਦੀ ਕੋਸ਼ਿਸ਼ ਕਰਦਾ ਫਿਰ ਰਿਹਾ ਹੈ। ਇਹ ਕੋਸ਼ਿਸ਼ਸ਼ ਗੈਂਗਸਟਰ ਨੇ ਉਸ ਵੇਲੇ ਕੀਤੀ ਜਦੋਂ ਉਸ ਕੋਲੋਂ ਜੇਲ੍ਹ ਵਿਚੋਂ ਮੋਬਾਈਲ ਫੜਿਆ ਗਿਆ।
ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ‘ਚ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ‘ਚ ਸ਼ਾਮਲ ਗੈਂਗਸਟਰ ਹਵਾਲਾਤੀ ਮਨਪ੍ਰੀਤ ਸਿੰਘ ਉਰਫ਼ ਮੰਨਾ ਕੋਲੋਂ ਮੋਬਾਈਲ ਬਰਾਮਦ ਹੋਇਆ ਹੈ।
ਜੇਲ੍ਹ ਦੇ ਸਹਾਇਕ ਸੁਪਰਡੈਂਟ ਗੁਰਤੇਜ ਸਿੰਘ ਮੁਤਾਬਕ ਜਦੋਂ ਉਨ੍ਹਾਂ ਦੀ ਟੀਮ ਨੇ ਬਲਾਕ ਨੰਬਰ 3 ਦੀ ਚੱਕੀ ਨੰਬਰ 1 ‘ਚ ਬੰਦ ਹਵਾਲਾਤੀ ਦੀ ਚੈਕਿੰਗ ਕੀਤਾ ਤਾਂ ਗੈਂਗਸਟਰ ਮਨਪ੍ਰੀਤ ਮੰਨਾ ਨੇ ਆਪਣਾ ਮੋਬਾਈਲ ਕੰਧ ਵਿੱਚ ਮਾਰ ਕੇ ਤੋੜਨ ਦੀ ਕੋਸ਼ਿਸ਼ ਕੀਤੀ।ਇਸ ਦੌਰਾਨ ਮੋਬਾਈਲ ਥੋੜਾ ਟੁੱਟ ਗਿਆ ਪਰ ਪੁਲਿਸ ਨੇ ਉਸ ਨੂੰ ਆਪਣੇ ਕਬਜ਼ੇ ‘ਚ ਲ਼ੈ ਲਿਆ ਹੈ । ਜਿਸ ਤੋਂ ਬਾਅਦ ਗੈਂਗਸਟਰ ਮੰਨਾ ਨੇ ਕੰਧ ਵਿੱਚ ਸਿਰ ਮਾਰ ਕੇ ਖ਼ੁਦ ਨੂੰ ਜ਼ਖ਼ਮੀ ਵੀ ਕਰਨਾ ਚਾਹਿਆ। ਉਨ੍ਹਾਂ ਦੱਸਿਆ ਕਿ ਇਸ ਸਾਰੇ ਮਾਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਇੰਸਪੈਕਟਰ ਅਜਮੇਰ ਸਿੰਘ ਨੂੰ ਸੌਂਪੀ ਗਈ ਹੈ ਅਤੇ ਪੁਲਸ ਕਾਰਵਾਈ ਕਰ ਰਹੀ ਹੈ ਕਿ ਇਸ ਮੋਬਾਇਲ ਕਿੱਥੋਂ ਅਤੇ ਰਾਹੀਂ ਆਇਆ ਹੈ।
ਥਾਣਾ ਸਦਰ ਫਿਰੋਜ਼ਪੁਰ ਦੇ ਐੱਸ. ਐੱਚ. ਓ. ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜੇਲ੍ਹ ਦੇ ਸਹਾਇਕ ਸੁਪਰਡੈਂਟ ਗੁਰਤੇਜ ਸਿੰਘ ਨੇ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਹੈ ਕਿ ਗੈਂਗਸਟਰ ਮਨਪ੍ਰੀਤ ਸਿੰਘ ਮੰਨਾ ਨੇ ਮੌਕੇ ’ਤੇ ਪੁੱਜੇ ਡਿਪਟੀ ਸੁਪਰਡੈਂਟ ਯੋਗੇਸ਼ ਜੈਨ ਦੀ ਹਾਜ਼ਰੀ ਵਿਚ ਜੇਲ੍ਹ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਖ਼ੁਦ ਨੂੰ ਜ਼ਖ਼ਮੀ ਕਰਨ ਦੀ ਵੀ ਕੋਸ਼ਿਸ਼ ਕੀਤੀ।
ਦੱਸ ਦੇਈਏ ਕਿ ਸਹਾਇਕ ਸੁਪਰਡੈਂਟਾਂ ਨਿਰਮਲ ਸਿੰਘ ਅਤੇ ਗੁਰਤੇਜ ਸਿੰਘ ਦੀ ਅਗਵਾਈ ‘ਚ ਤਲਾਸ਼ੀ ਮੁਹਿੰਮ ਦੌਰਾਨ ਹਵਾਲਾਤੀਆਂ ਕੋਲੋਂ 13 ਮੋਬਾਇਲ ਬਰਾਮਦ ਕੀਤੇ ਗਏ ਹਨ, ਜਿਸ ਵਿੱਚ ਗੈਂਗਸਟਰ ਮਨਪ੍ਰੀਤ ਮੰਨਾ ਦਾ ਨਾਮ ਵੀ ਸ਼ਾਮਲ ਹੈ। ਪੁਲਸ ਨੇ 4 ਹਵਾਲਾਤੀਆਂ ਸਮੇਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
Post navigation
ਡਾਕਟਰ ਦੇ ਘਰ ਅੰਦਰ ਖੂਨ ਹੀ ਖੂਨ ਵੇਖ ਗੁਆਂਢੀਆਂ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ, ਖੂਨੀ ਵਾਰਦਾਤ ਤੋਂ ਉਠਿਆ ਪਰਦਾ
ਰੌਲਾ ਪਿਆ ਤਾਂ ਸ਼ਮਸ਼ਾਨਘਾਟ ਵਿਚ ਚਿਖਾ ਤੋਂ ਚੁੱਕ ਲਈ ਲਾਸ਼
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us