Skip to content
Saturday, May 16, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
October
10
ਡਾਕਟਰ ਦੇ ਘਰ ਅੰਦਰ ਖੂਨ ਹੀ ਖੂਨ ਵੇਖ ਗੁਆਂਢੀਆਂ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ, ਖੂਨੀ ਵਾਰਦਾਤ ਤੋਂ ਉਠਿਆ ਪਰਦਾ
Latest News
Punjab
ਡਾਕਟਰ ਦੇ ਘਰ ਅੰਦਰ ਖੂਨ ਹੀ ਖੂਨ ਵੇਖ ਗੁਆਂਢੀਆਂ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ, ਖੂਨੀ ਵਾਰਦਾਤ ਤੋਂ ਉਠਿਆ ਪਰਦਾ
October 10, 2022
Voice of Punjab
ਡਾਕਟਰ ਦੇ ਘਰ ਅੰਦਰ ਖੂਨ ਹੀ ਖੂਨ ਵੇਖ ਗੁਆਂਢੀਆਂ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ, ਖੂਨੀ ਵਾਰਦਾਤ ਤੋਂ ਉਠਿਆ ਪਰਦਾ
ਬਟਾਲਾ (ਵੀਓਪੀ ਬਿਊਰੋ): ਕਲੀਨਿਕ ਉਤੇ ਡਾਕਟਰ ਨਾ ਮਿਲਿਆ ਤਾਂ ਗੁਆਂਢੀ ਉਸ ਦੇ ਘਰ ਪਹੁੰਚੇ। ਘਰ ਅੰਦਰ ਜਾਣ ਉਤੇ ਖੂਨ ਹੀ ਖੂਨ ਵੇਖ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਨ੍ਹਾਂ ਨੂੰ ਉਥੇ ਖੂਨ ਨਾਲ ਲਥ-ਪਥ ਲਾਸ਼ ਮਿਲੀ।
ਜਾਣਕਾਰੀ ਅਨੁਸਾਰ ਬਟਾਲਾ ’ਚ ਇਕ ਬਜ਼ੁਰਗ ਆਰਐੱਮਪੀ ਡਾਕਟਰ ਦਾ ਕਿਰਚਾਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਡਾਕਟਰ ਉਤੇ ਕਿਰਚਾਂ ਨਾਲ 10 ਵਾਰ ਕੀਤੇ ਗਏ ਹਨ। ਮਾਮਲਾ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ। ਮ੍ਰਿਤਕ ਦੀ ਪਛਾਣ ਡਾ. ਗੁਰਮੀਤ ਸਿੰਘ ਪੁੱਤਰ ਜਵਲੰਦ ਸਿੰਘ ਵਜੋਂ ਹੋਈ ਹੈ। ਸੂਚਨਾ ਮਿਲਣ ’ਤੇ ਪੁੱਜੀ ਪੁਲਸ ਨੇ ਡਾਕਟਰ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਡੀਐੱਸਪੀ ਸਿਟੀ ਲਲਿਤ ਕੁਮਾਰ ਨੇ ਦੱਸਿਆ ਕਿ ਇਹ ਮਾਮਲਾ ਰੰਜਿਸ਼ ਦਾ ਲੱਗਦਾ ਹੈ। ਇਸ ਕਤਲ ਕਾਂਡ ’ਚ ਤਿੰਨ ਵਿਅਕਤੀ ਸ਼ਾਮਲ ਹਨ, ਜਦਕਿ ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਡਾਕਟਰ ਦੇ ਕਤਲ ਦੇ ਕਾਰਨਾਂ ਦਾ ਪਤਾ ਉਕਤ ਵਿਅਕਤੀ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਹੀ ਲੱਗੇਗਾ।
ਇਸ ਘਟਨਾ ਦੇ ਸਬੰਧ ’ਚ ਮ੍ਰਿਤਕ ਦੇ ਭਾਣਜੇ ਰਜਿੰਦਰ ਸਿੰਘ ਵਾਸੀ ਮੂਲਾ ਸੁਨੱਈਆ ਨੇ ਦੱਸਿਆ ਕਿ ਉਸ ਦਾ ਮਾਮਾ ਘਰ ’ਚ ਇਕੱਲਾ ਰਹਿੰਦਾ ਸੀ। ਉਸ ਦਾ ਮੁੰਡਾ ਅਤੇ ਨੂੰਹ ਸੂਰਤ ਸ਼ਹਿਰ ’ਚ ਨੌਕਰੀ ਕਰਦੇ ਹਨ। ਉਸ ਨੂੰ ਸ਼ਾਮ ਦੇ ਸਮੇਂ ਸੂਚਨਾ ਮਿਲੀ ਕਿ ਉਸ ਦੇ ਮਾਮੇ ਦਾ ਕਿਸੇ ਵੱਲੋਂ ਕਤਲ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਉਹ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਿਸ ਨੇ ਕਿਹਾ ਕਿ ਇਸ ਮਾਮਲੇ ਦੇ ਸਬੰਧ ’ਚ ਘਟਨਾ ਸਥਾਨ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਦੀ ਮਦਦ ਲਈ ਜਾ ਰਹੀ ਹੈ।
Post navigation
ਭਗਵੰਤ ਮਾਨ ਨੇ ਛੇੜਿਆ ਮੋਦੀ ਦੇ ‘ਅੱਛੇ ਦਿਨਾਂ’ ਵਾਲਾ ਜੁਮਲਾ !
ਜੇਲ੍ਹ ‘ਚ ਕੰਧ ਵਿਚ ਸਿਰ ਮਾਰਨ ਲੱਗਾ ਸਿੱਧੂ ਮੂਸੇਵਾਲਾ ਕਤਲਕਾਂਡ ਦਾ ਮੁਲਜ਼ਮ ਗੈਂਗਸਟਰ ਮੰਨਾ! ਮੋਬਾਈਲ ਹੋਇਆ ਬਰਾਮਦ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us