ਨਸ਼ੇੜੀ ਨੇ ਤਿੰਨ ਬੱਚਿਆਂ ਦੀ ਮਾਂ ਨਾਲ ਕੀਤਾ ਜਬਰ-ਜ਼ਨਾਹ, ਮਾਰ-ਕੁੱਟ ਕਰਦਿਆਂ ਨਸ਼ੇ ਦਾ ਟੀਕਾ ਲਗਾਉਣ ਦੀ ਵੀ ਕੀਤੀ ਕੋਸ਼ਿਸ਼…

ਨਸ਼ੇੜੀ ਨੇ ਤਿੰਨ ਬੱਚਿਆਂ ਦੀ ਮਾਂ ਨਾਲ ਕੀਤਾ ਜਬਰ-ਜ਼ਨਾਹ, ਮਾਰ-ਕੁੱਟ ਕਰਦਿਆਂ ਨਸ਼ੇ ਦਾ ਟੀਕਾ ਲਗਾਉਣ ਦੀ ਵੀ ਕੀਤੀ ਕੋਸ਼ਿਸ਼…

ਗੁਰਦਾਸਪੁਰ (ਲੱਕੀ) ਨਸ਼ੇ ਦੇ ਲੋਰ ਵਿਚ ਜਦੋਂ ਦਿਮਾਗ ਤੇ ਨਸ਼ਾ ਹਾਵੀ ਹੁੰਦਾ ਹੈ ਤਾਂ ਆਦਮੀ ਨੂੰ ਇਹ ਹੋਸ਼ ਨਹੀਂ ਰਹਿੰਦੀ ਕਿ ਉਹ ਕੀ ਕਰ ਰਿਹਾ ਹੈ। ਅਜਿਹਾ ਇੱਕ ਮਾਮਲਾ ਕੱਲ ਦੇਰ ਸ਼ਾਮ ਸਾਹਮਣੇ ਆਇਆ ਹੈ ਜਿੱਥੇ ਪਿੰਡ ਤੋਂ ਬਾਹਰ ਜਾ ਕੇ ਲੋਕਾਂ ਦੇ ਘਰਾਂ ਵਿੱਚ ਸਫ਼ਾਈਆਂ ਅਤੇ ਬਰਤਨ ਮਾਂਜਣ ਦਾ ਕੰਮ ਕਰਦੀ ਇਕ ਗਰੀਬ ਔਰਤ ਨੂੰ ਪਿੰਡ ਛੱਡਣ ਦੇ ਬਹਾਨੇ ਉਸ ਦੇ ਹੀ ਪਿੰਡ ਦਾ ਇਕ ਨੌਜਵਾਨ ਉਜਾੜ ਵਿੱਚ ਲੈ ਗਿਆ ਅਤੇ ਉਥੇ ਉਸ ਨਾਲ ਜਬਰ ਜਨਾਹ ਤੇ ਮਾਰਕੁਟਾਈ ਹੀ ਨਹੀਂ ਕੀਤੀ ਬਲਕਿ ਨਸ਼ੇ ਦਾ ਟੀਕਾ ਲਗਾਉਣ ਦੀ ਕੋਸ਼ਿਸ਼ ਵੀ ਕੀਤੀ ਅਤੇ ਗੁਪਤ ਅੰਗ ਨਾਲ ਵਹਿਸ਼ੀਆਨਾ ਛੇੜਛਾੜ ਵੀ ਕੀਤੀ।

ਮਾਮਲਾ ਹੈ ਥਾਣਾ ਸੇਖਵਾਂ ਦੇ੍ ਅਧੀਨ ਪੈਂਦੇ ਇਕ ਪਿੰਡ ਦਾ ਜਿੱਥੋਂ ਦੀ ਇੱਕ ਗ਼ਰੀਬ ਔਰਤ ਜੋ ਕਿ ਤਿੰਨ ਬੱਚਿਆਂ ਦੀ ਮਾਂ ਹੈ ਅਤੇ ਲੋਕਾਂ ਦੇ ਘਰਾਂ ਦਾ ਕੰਮ ਕਰ ਕੇ ਜਦੋਂ ਆਪਣੇ ਪਿੰਡ ਵਾਪਿਸ ਆ ਰਹੀ ਸੀ ਤਾਂ ਰਸਤੇ ਵਿਚ ਉਸ ਦੇ ਹੀ ਪਿੰਡ ਦੇ ਇੱਕ ਨੌਜਵਾਨ ਨੇ ਉਸ ਨੂੰ ਇਹ ਕਹਿ ਕੇ ਅਪਣੇ ਨਾਲ ਬਿਠਾ ਲਿਆ ਕਿ ਉਹ ਵੀ ਉਸ ਨੂੰ ਘਰ ਛੱਡ ਦੇਵੇਗਾ। ਪਰ ਉਹ ਔਰਤ ਨੂੰ ਨਹਿਰ ਦੇ ਨਜ਼ਦੀਕ ਉਜਾੜ ਵਿੱਚ ਲੈ ਗਿਆ। ਔਰਤ ਦੇ ਦੱਸੇ ਮੁਤਾਬਕ ਨਸ਼ੇ ਦੀ ਲੋਰ ਵਿਚ ਨੌਜਵਾਨ ਨੇ ਉਸ ਨਾਲ ਜਬਰ ਜਨਾਹ ਕੀਤਾ ਅਤੇ ਉਸ ਦੀ ਕੁੱਟਮਾਰ ਵੀ ਕੀਤੀ ਅਤੇ ਉਸ ਨੂੰ ਗੈਰ ਮਨੁੱਖੀ ਤਸੀਹੇ ਵੀ ਦਿੱਤੇ, ਜਿਸ ਨਾਲ ਔਰਤ ਬੇਹੋਸ਼ ਹੋ ਗਈ।

ਉਥੇ ਹੀ ਪਿੰਡ ਵਾਸੀਆਂ ਨੇ ਕਿਹਾ ਕਿ ਇਹ ਵਹਿਸ਼ੀਆਨਾ ਕਾਰਵਾਈ ਨਸ਼ੇ ਦੀ ਬਦੌਲਤ ਹੋਈ ਹੈ। ਕਿਉਂਕਿ ਜਿਸ ਨੇ ਇਹ ਹਰਕਤ ਕੀਤੀ ਹੈ ਉਹ ਨੌਜਵਾਨ ਨਸ਼ੇ ਦਾ ਆਦੀ ਹੈ। ਨਸ਼ੇ ਦੀ ਲੋਰ ਵਿਚ ਉਸ ਨੇ ਪੀੜਤ ਔਰਤ ਨੂੰ ਤਸੀਹੇ ਵੀ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵੱਲੋਂ ਦਾਅਵੇ ਕੀਤੇ ਗਏ ਸਨ ਕਿ ਅੱਠ ਦਿਨਾਂ ਵਿਚ ਨਸ਼ਾ ਖਤਮ ਕੀਤਾ ਜਾਵੇਗਾ ਲੇਕਿਨ ਅੱਠ ਮਹੀਨੇ ਬੀਤਣ ਤੇ ਵੀ ਨਸ਼ਾ ਖ਼ਤਮ ਨਹੀਂ ਹੋਇਆ। ਉਨ੍ਹਾਂ ਮੰਗ ਕੀਤੀ ਕਿ ਦੋਸ਼ੀ ਖ਼ਿਲਾਫ ਸਖਤ ਕਾਰਵਾਈ ਕੀਤੀ ਜਾਵੇ।

ਜਦੋਂ ਇਸ ਬਾਰੇ ਥਾਣੇ ਦੇ ਇੰਸਪੈਕਟਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਬਾਰੇ ਉਨ੍ਹਾਂ ਨੂੰ ਜਾਣਕਾਰੀ ਮਿਲ ਚੁੱਕੀ ਹੈ ਅਤੇ ਲੇਡੀ ਪੁਲਿਸ ਬੁਲਾਕੇ ਪੀੜਤ ਔਰਤ ਦੇ ਬਿਆਨ ਦਰਜ ਕਰਨੇ ਬਾਕੀ ਹੈ। ਔਰਤ ਦੇ ਬਿਆਨਾਂ ਦੇ ਆਧਾਰ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

error: Content is protected !!