ਹੁਣ ਇਸ ਕਸਬੇ ਦੇ ਲੋਕ ਬਣਾਉਣਗੇ ਨਸ਼ਾ ਵੇਚਣ ਵਾਲਿਆਂ ਨੂੰ “ਬੰਦੇ ਦਾ ਪੁੱਤ”, ਪੜ੍ਹੋ ਕਿੱਦਾਂ

ਹੁਣ ਇਸ ਕਸਬੇ ਦੇ ਲੋਕ ਬਣਾਉਣਗੇ ਨਸ਼ਾ ਵੇਚਣ ਵਾਲਿਆਂ ਨੂੰ “ਬੰਦੇ ਦਾ ਪੁੱਤ”, ਪੜ੍ਹੋ ਕਿੱਦਾਂ…

ਗੁਰਦਾਸਪੁਰ (ਲੱਕੀ) ਚਿੱਟੇ ਦਾ ਨਸ਼ਾ ਇਸ ਸਮੇਂ ਸਰਕਾਰਾਂ ਲਈ ਅਤੇ ਜਨਤਾ ਲਈ ਸਿਰ ਪੀੜ ਬਣ ਚੁੱਕਿਆ ਹੈ। ਇਹ ਨਸ਼ਾ ਪੰਜਾਬ ਦੀ ਜਵਾਨੀ ਨੂੰ ਰੋਲ ਰਿਹਾ ਹੈ, ਘਰਾਂ ਦੇ ਘਰ ਬਰਬਾਦ ਕਰ ਰਿਹਾ ਹੈ। ਇਸੇ ਨਸ਼ੇ ਤੋਂ ਤੰਗ ਆ ਕੇ ਗੁਰਦਾਸਪੁਰ ਜਿਲ੍ਹਾਂ ਦੇ ਇਤਿਹਾਸਿਕ ਕਸਬਾ ਸ੍ਰੀ ਹਰਗੋਬਿੰਦਪੁਰ ਸਾਹਿਬ, ਜੋ ਕੇ ਛੇਵੇਂ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਦੇ ਲੋਕਾਂ ਅਤੇ ਨਗਰ ਕੌਂਸਿਲ ਨੇ ਮਿਲਕੇ ਕਸਬੇ ਨੂੰ ਲਗਦੀਆਂ ਤਿੰਨ ਹੱਦਾਂ ਅਤੇ ਕਸਬੇ ਦੇ ਅੰਦਰ ਬੋਰਡ ਲਗਾ ਦਿੱਤੇ ਹਨ ਕਿ ਜੇਕਰ ਕੋਈ ਕਸਬੇ ਅੰਦਰ ਚਿੱਟਾ,ਸਮੈਕ ਅਤੇ ਦੂਸਰੇ ਨਸ਼ੇ ਵੇਚਦਾ ਫੜਿਆ ਗਿਆ ਉਹ ਆਪਣੇ ਆਪ ਦਾ ਖੁੱਦ ਜਿੰਮੇਦਾਰ ਹੋਵੇਗਾ। ਨਸ਼ੇ ਦੇ ਮਸਲੇ ਨੂੰ ਲੈਕੇ ਨਗਰ ਕੌਂਸਿਲ ਅਤੇ ਲੋਕਾਂ ਨੇ ਲਿਖਤੀ ਤੋਰ ‘ਤੇ ਪੱਤਰ ਪੁਲਿਸ ਪ੍ਰਸ਼ਾਸਨ ਨੂੰ ਵੀ ਦਿਤਾ ਗਿਆ ਹੈ।

ਨਗਰ ਕੌਂਸਿਲ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਪ੍ਰਧਾਨ ਨਵਦੀਪ ਪੰਨੂ ਨੇ ਦੱਸਿਆ ਕਿ ਪਿਛਲੇ ਸਾਲਾਂ ਵਿੱਚ ਇਸ ਇਤਿਹਾਸਿਕ ਕਸਬੇ ਦੇ ਅੰਦਰ ਨਸ਼ਾ ਵਿਕਣ ਵਿੱਚ ਲਗਤਾਰ ਵਾਧਾ ਹੋ ਰਿਹਾ ਹੈ। ਇਸ ਨਸ਼ੇ ਦੇ ਮੱਕੜ ਜਾਲ ਵਿੱਚ ਫਸ ਕੇ ਨੌਜਵਾਨੀ ਬਰਬਾਦ ਹੋ ਰਹੀ ਹੈ। ਘਰਾਂ ਦੇ ਘਰ ਬਰਬਾਦ ਹੋ ਰਹੇ ਹਨ ਅਤੇ ਸਾਡੇ ਵਲੋਂ ਇਕ ਦੋ ਨਸ਼ਾ ਤਸਕਰ ਫੜ ਕੇ ਪੁਲਿਸ ਨੂੰ ਵੀ ਸ਼ੌਂਪੇ ਗਏ ਹਨ। ਪਰ ਨਸ਼ਾ ਵੇਚਣ ਵਾਲੇ ਅਜੇ ਵੀ ਬਾਜ ਨਹੀਂ ਆ ਰਹੇ ਤੇ ਹੁਣ ਅੱਕ ਕੇ ਲੋਕਾਂ ਦੇ ਸਹਿਯੋਗ ਨਾਲ ਹੁਣ ਇਹ ਬੋਰਡ ਕਸਬੇ ਦੀਆਂ ਹੱਦਾਂ ਉਤੇ ਅਤੇ ਕਸਬੇ ਦੇ ਅੰਦਰ ਲਗਾ ਦਿੱਤੇ ਗਏ ਹਨ ਅਤੇ ਪੁਲਿਸ ਨੂੰ ਵੀ ਲਿਖਤੀ ਤੌਰ ਤੇ ਦੇ ਦਿੱਤਾ ਗਿਆ ਹੈ। ਜੇਕਰ ਹੁਣ ਵੀ ਨਸ਼ਾ ਵੇਚਣ ਵਾਲੇ ਬਾਜ਼ ਨਾ ਆਏ ਤਾਂ ਫਿਰ ਅਸੀਂ ਮੁਖਬੀਰ ਵੀ ਛੱਡ ਰੱਖੇ ਹਨ ਫਿਰ ਜੇਕਰ ਅਸੀਂ ਨਸ਼ਾ ਵੇਚਣ ਵਾਲਿਆ ਨੂੰ ਫੜ ਕੇ ਪਹਿਲਾਂ “ਬੰਦੇ ਦਾ ਪੁੱਤ” ਆਪ ਬਣਾਵਾਂਗੇ, ਫਿਰ ਪੁਲਿਸ ਹਵਾਲੇ ਕਰਾਂਗੇ। ਉਹਨਾਂ ਦੱਸਿਆ ਕਿ ਬੋਰਡਾਂ ਉਤੇ ਇਹ ਵੀ ਲਿਖਿਆ ਹੈ ਕੇ ਨਸ਼ਾ ਵੇਚਣ ਅਤੇ ਖਰੀਦਣ ਵਾਲੇ ਦੀ ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਦੇ ਹੋਏ ਵਾਜਿਬ ਇਨਾਮ ਦੇਕੇ ਨਿਵਾਜਿਆ ਵੀ ਜਾਵੇਗਾ।

ਉਥੇ ਹੀ ਕਸਬੇ ਦੇ ਲੋਕਾਂ ਦਾ ਕਹਿਣਾ ਸੀ ਕਿ ਕਸਬੇ ਅੰਦਰ ਨਸ਼ਾ ਵਿਕਣ ਤੇ ਨਕੇਲ ਕੱਸਣ ਲਈ ਕਸਬੇ ਦੇ ਸਾਰੇ ਲੋਕ ਇਕਮੁੱਠ ਹੋ ਚੁੱਕੇ ਹਨ। ਕਿਉਂਕਿ ਨਸ਼ਾ ਵੇਚਣ ਅਤੇ ਨਸ਼ਾ ਕਰਨ ਵਾਲਿਆਂ ਤੋਂ ਕਸਬੇ ਦੇ ਲੋਕ ਤੰਗ ਆ ਚੁੱਕੇ ਹਨ। ਹੁਣ ਤਾਂ ਸੋਚ ਲਿਆ ਹੈ ਕੇ ਕਸਬੇ ਅੰਦਰ ਕੋਈ ਨਸ਼ਾ ਵੇਚਣ ਵਾਲਾ ਫੜ ਲਿਆ ਗਿਆ ਤਾਂ ਪਹਿਲਾਂ ਉਸਦਾ ਫੈਂਟਾਂ ਲਾਵਾਂਗੇ, ਫਿਰ ਪੁਲਿਸ ਹਵਾਲੇ ਕਰਾਂਗੇ ਅਤੇ ਜੇਲ ਦੀਆਂ ਸਲਾਖਾਂ ਪਿੱਛੇ ਦਵਾਵਾਂਗੇ।

error: Content is protected !!