ਜੇਲ੍ਹਾਂ ਵਿਚ ਲੱਗਣਗੇ ਬਾਡੀ ਸਕੈਨਰ, ਕੈਮਰਿਆਂ ਜ਼ਰੀਏ 24 ਘੰਟੇ ਹਰ ਕੌਨੇ ਉਤੇ ਰਹੇਗੀ ਨਜ਼ਰ, ਗੈਂਗਸਟਰਾਂ ਨੂੰ VIP ਟ੍ਰੀਟਮੈਂਟ ਦੇਣ ਵਾਲਿਆਂ ਖਿਲਾਫ ਜਾਂਚ ਆਰੰਭੀ : ਹਰਜੋਤ ਬੈਂਸ

ਜੇਲ੍ਹਾਂ ਵਿਚ ਲੱਗਣਗੇ ਬਾਡੀ ਸਕੈਨਰ, ਕੈਮਰਿਆਂ ਜ਼ਰੀਏ 24 ਘੰਟੇ ਹਰ ਕੌਨੇ ਉਤੇ ਰਹੇਗੀ ਨਜ਼ਰ, ਗੈਂਗਸਟਰਾਂ ਨੂੰ VIP ਟ੍ਰੀਟਮੈਂਟ ਦੇਣ ਵਾਲਿਆਂ ਖਿਲਾਫ ਜਾਂਚ ਆਰੰਭੀ : ਹਰਜੋਤ ਬੈਂਸ


ਚੰਡੀਗੜ੍ਹ (ਵੀਓਪੀ ਬਿਊਰੋ) ਜੇਲ੍ਹਾਂ ਵਿਚ ਕੈਦੀਆਂ ਹਵਾਲਾਤੀਆਂ ਵੱਲੋਂ ਵਰਤੇ ਜਾਂਦੇ ਮੋਬਾਈਲਾਂ ਖਿਲਾਫ ਮਾਨ ਸਰਕਾਰ ਸਖਤ ਹੈ। ਜੇਲ੍ਹਾਂ ਵਿਚੋਂ 3500 ਤੋਂ ਵੱਧ ਮੋਬਾਈਲ ਫੜੇ ਗਏ ਹਨ। ਹੁਣ ਮਾਨ ਸਰਕਾਰ ਹਰ ਜੇਲ੍ਹ ਵਿਚ ਦੋ ਦੋ ਬਾਡੀ ਸਕੈਨਰ ਲਾਉਣ ਜਾ ਰਹੀ ਹੈ ਤਾਂ ਜੋ ਕੋਈ ਵੀ ਵਿਅਕਤੀ ਸਕੈਨਰ ਤੋਂ ਹੋ ਕੇ ਜੇਲ੍ਹ ਅੰਦਰ ਜਾਵੇ, ਜੇ ਕੋਈ ਨਸ਼ਾ ਜਾਂ ਮੋਬਾਈਲ ਜੇਲ੍ਹ ਵਿਚ ਲਿਜਾਣਾ ਚਾਹੇਗਾ, ਉਹ ਫੜਿਆ ਜਾਵੇਗਾ।
ਇਹ ਜਾਣਕਾਰੀ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਿੱਤੀ। ਉਨ੍ਹਾਂ ਕਿਹਾ ਕਿ ਸਾਫਟਵੇਅਰ ਮਾਹਿਰਾਂ ਦਾ ਕਹਿਣਾ ਹੈ ਕਿ ਹਰ ਜੇਲ੍ਹ ਵਿਚ ਮੋਬਾਈਲ ਜੈਮਰ ਲਗਾਉਣਾ ਸੰਭਵ ਨਹੀਂ ਹੈ ਕਿਉਂਕਿ ਇਸ ਨਾਲ ਆਸ-ਪਾਸ ਦੀ ਆਬਾਦੀ ‘ਤੇ ਅਸਰ ਪੈਂਦਾ ਹੈ। ਇਸ ਲਈ ਅਸੀਂ ਬਾਡੀ ਸਕੈਨਰ ਲਗਾ ਕੇ ਮੋਬਾਈਲ ‘ਤੇ ਰੋਕ ਲਗਾਏ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਦੇ ਨਾਲ ਹੀ ਜੇਲ੍ਹ ਵਿਚ ਸੀਸੀਟੀਵੀ ਦਾ ਕੰਟਰੋਲ ਰੂਮ ਵੀ ਬਣਾਵਾਂਗੇ ਜਿਸ ਨਾਲ 24 ਘੰਟੇ ਜੇਲ੍ਹ ਦੇ ਹਰ ਕੋਨੇ ‘ਤੇ ਨਜ਼ਰ ਰੱਖੀ ਜਾਵੇਗੀ।


ਉਨ੍ਹਾਂ ਕਿਹਾ ਕਿ ਗੈਂਗਸਟਰਾਂ ਲੀ ਇਕ ਹੀ ਨਿਯਮ ਹੈ, ਕਿਸੇ ਨੂੰ ਵੀ ਵੀਆਈਪੀ ਟ੍ਰੀਟਮੈਂਟ ਨਹੀਂ ਦਿੱਤਾ ਜਾਵੇਗਾ ਭਾਵੇਂ ਉੁਹ ਕੋਈ ਵੀ ਹੋਵੇ। ਹਾਂ ਪਿਛਲੀ ਕਾਂਗਰਸ ਸਰਕਾਰ ਨੇ ਕਈ ਗੈਂਗਸਟਰਾਂ ਨੂੰ VIP ਟ੍ਰੀਟਮੈਂਟ ਦਿੱਤਾ ਸੀ। ਇਸ ਲਈ ਏਡੀਜੀਪੀ ਪੱਧਰ ਦੇ ਅਧਿਕਾਰੀ ਦੀ ਅਗਵਾਈ ਵਿਚ ਜਾਂਚ ਬਿਠਾ ਦਿੱਤੀ ਹੈ ਤੇ ਜਾਂਚ ਵਿਚ ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

ਮੰਤਰੀ ਬੋਲੇ-ਆਸਾਨੀ ਨਾਲ ਮਿਲੇਗੀ ਰੇਤ, ਗੈਰ ਕਾਨੂੰਨੀ ਮਾਈਨਿੰਗ ਬਰਦਾਸ਼ਤ ਨਹੀਂ

ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਮਾਈਨਿੰਗ ਨੂੰ ਮਾਫੀਆ ਦੇ ਹਵਾਲੇ ਕਰਕੇ ਖੂਬ ਪੈਸਾ ਕਮਾਇਆ ਪਰ ਆਪ ਸਰਕਾਰ ਲੋਕਾਂ ਨੂੰ ਆਸਾਨੀ ਨਾਲ ਰੇਤ ਬੱਜਰੀ ਉਪਲਬਧ ਕਰਾਉਣਾ ਚਾਹੁੰਦੀ ਹੈ। ਪਿਛਲੀ ਸਰਕਾਰਾਂ ਦੇ ਮੁਕਾਬਲੇ ਅਸੀਂ ਸਸਤੀ ਰੇਤਾ ਦੇ ਰਹੀ ਹੈ। ਮੌਨਸੂਨ ਕਾਰਨ ਹੁਣ ਖੱਡਾਂ ਤੋਂ ਰੇਤ ਉਪਲਬਧ ਨਹੀਂ ਹੋ ਰਹੀ, ਇਸ ਲਈ ਆਸਾਨੀ ਨਾਲ ਨਹੀਂ ਮਿਲ ਰਹੀ। ਜਲਦ ਆਸਾਨੀ ਨਾਲ ਰੇਤ ਮਿਲੇਗੀ।


ਉਨ੍ਹਾਂ ਕਿਹਾ ਕਿ ਰੇਤ ਮਾਫੀਆ ਨੂੰ ਪਨਪਣ ਨਹੀਂ ਦੇਵਾਂਗੇ। ਇਕ ਵੀ ਖੱਡ ਗੈਰ-ਕਾਨੂੰਨੀ ਤੌਰ ‘ਤੇ ਚੱਲਣ ਨਹੀਂ ਦੇਵਾਂਗੇ। ਉਕਤ ਜ਼ਿਲ੍ਹਿਆਂ ਵਿਚ ਇਸ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਸਾਡੀ ਸਰਕਾਰ ਬਣਨ ਦੇ ਬਾਅਦ ਪੁਲਿਸ, ਪਾਲੀਟੀਸ਼ੀਅਨ ਤੇ ਮਾਫੀਆ ਦੇ ਨੈਕਸਸ ਨੂੰ ਤੋੜਿਾ ਗਿਆ ਹੈ। ਸਾਡਾ ਜਾਂ ਕਿਸੇ ਹੋ ਪਾਰਟੀ ਦਾ ਕੋਈ ਵੀ ਨੇਤਾ ਜਾਂ ਅਫਸਰ ਗੈਰ-ਕਾਨੂੰਨੀ ਮਾਫੀਆ ਵਿਚ ਸ਼ਾਮਲ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ। ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।

error: Content is protected !!