ਹਿੰਦੂ ਨੇਤਾ ਦੇ ਕਤਲ ਤੋਂ ਬਾਅਦ ਅੱਜ ਪੰਜਾਬ ਬੰਦ, ਪੁੱਤਰ ਨੇ ਕਿਹਾ ਜੇ ਸ਼ਹੀਦ ਦਾ ਦਰਜਾ ਮਿਲੂ ਤਾਂ ਹੀ ਕਰਾਂਗੇ ਸੰਸਕਾਰ, ਇਸ ਗੈਂਗਸਟਰ ਨੇ ਲਈ ਕਤਲ ਦੀ ਜ਼ਿੰਮੇਵਾਰੀ…

ਹਿੰਦੂ ਨੇਤਾ ਦੇ ਕਤਲ ਤੋਂ ਬਾਅਦ ਅੱਜ ਪੰਜਾਬ ਬੰਦ, ਪੁੱਤਰ ਨੇ ਕਿਹਾ ਜੇ ਸ਼ਹੀਦ ਦਾ ਦਰਜਾ ਮਿਲੂ ਤਾਂ ਹੀ ਕਰਾਂਗੇ ਸੰਸਕਾਰ, ਇਸ ਗੈਂਗਸਟਰ ਨੇ ਲਈ ਕਤਲ ਦੀ ਜ਼ਿੰਮੇਵਾਰੀ…

ਅੰਮ੍ਰਿਤਸਰ (ਵੀਓਪੀ ਬਿਊਰੋ) ਅੰਮ੍ਰਿਤਸਰ ‘ਚ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਹਿੰਦੂ ਆਗੂ ਸੁਧੀਰ ਸੂਰੀ ਦੇ ਰੋਸ ਵਜੋਂ ਅੱਜ ਹਿੰਦੂ ਜੱਥੇਬੰਦੀਆਂ ਨੇ ਪੰਜਾਬ ਬੰਦ ਦਾ ਐਲਾਨ ਕੀਤਾ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਸਮੂਹ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਵੀ ਦੁਕਾਨਾਂ ਬੰਦ ਰੱਖ ਕੇ ਉਨ੍ਹਾਂ ਦਾ ਸਾਥ ਦੇਣ। ਇਸ ਦੇ ਨਾਲ ਹੀ ਕਤਲ ਕੀਤੇ ਗਏ ਹਿੰਦੂ ਆਗੂ ਸੁਧੀਰ ਸੂਰੀ ਦੇ ਪੁੱਤਰ ਪਾਰਸ ਸੂਰੀ ਨੇ ਕਿਹਾ ਹੈ ਕਿ ਉਨ੍ਹਾਂ ਦੇ ਪਿਤਾ ਦਾ ਅੰਤਿਮ ਸੰਸਕਾਰ ਉਦੋਂ ਤੱਕ ਨਹੀਂ ਕੀਤਾ ਜਾਵੇਗਾ, ਜਦੋਂ ਤੱਕ ਉਨ੍ਹਾਂ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਾਂਦਾ। ਸੁਧੀਰ ਸੂਰੀ ਦੇ ਪੁੱਤਰ ਪਾਰਸ ਵੱਲੋਂ ਰੱਖੀ ਗਈ ਮੰਗ ਨੂੰ ਲੈ ਕੇ ਸਾਰੀਆਂ ਹਿੰਦੂ ਜੱਥੇਬੰਦੀਆਂ ਇੱਕਜੁੱਟ ਹੋ ਗਈਆਂ ਹਨ।

ਹਿੰਦੂ ਨੇਤਾ ਸੁਧੀਰ ਸੂਰੀ ਦੇ ਕਤਲ ਨੂੰ ਲੈ ਕੇ ਇੱਕ ਪਾਸੇ ਜਿੱਥੇ ਹਿੰਦੂ ਜੱਥੇਬੰਦੀਆਂ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ।ਪਾਰਸ ਸੂਰੀ ਦਾ ਕਹਿਣਾ ਹੈ ਕਿ ਸੁਧੀਰ ਸੂਰੀ, ਜੋ ਸਾਰੀ ਉਮਰ ਹਿੰਦੂਆਂ ਲਈ ਲੜਦੇ ਰਹੇ, ਉਹ ਅੱਜ ਵੀ ਉਨ੍ਹਾਂ ਵਿਚਕਾਰ ਜ਼ਿੰਦਾ ਹਨ। ਪਾਰਸ ਸੂਰੀ ਵੱਲੋਂ ਆਪਣੇ ਪਿਤਾ ਲਈ ਮੰਗੇ ਜਾ ਰਹੇ ਸ਼ਹੀਦ ਦੇ ਦਰਜੇ ਲਈ ਸਾਰੀਆਂ ਜੱਥੇਬੰਦੀਆਂ ਨੇ ਹਾਮੀ ਭਰੀ ਹੈ ਅਤੇ ਉਨ੍ਹਾਂ ਦੀ ਲੜਾਈ ’ਚ ਸ਼ਾਮਲ ਹੋਣ ਦਾ ਭਰੋਸਾ ਦਿੱਤਾ ਹੈ।

ਇਸ ਦੌਰਾਨ ਹੀ ਖਬਰ ਆਈ ਹੈ ਕਿ ਪੁਲਿਸ ਨੇ ਮੁਲਜ਼ਮ ਨੂੰ ਹਥਿਆਰ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ, ਉੱਥੇ ਹੀ ਇਸ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਲਖਬੀਰ ਸਿੰਘ ਲੰਡਾ ਹਰੀਕੇ ਵੱਲੋਂ ਲਈ ਗਈ ਹੈ। ਲਖਬੀਰ ਸਿੰਘ ਲੰਡਾ ਕੈਨੇਡਾ ਵਿਖੇ ਮੌਜੂਦ ਹੈ ਅਤੇ ਉਸ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾਉਂਦੇ ਹੋਏ ਸ਼ਿਵ ਸੈਨਾ ਆਗੂ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ।ਉਸ ਨੇ ਕਿਸੇ ਵੀ ਧਰਮ ਦੇ ਖ਼ਿਲਾਫ਼ ਬੋਲਣ ਵਾਲਿਆਂ ਨੂੰ ਵੀ ਚਿਤਾਵਨੀ ਦਿੱਤੀ ਹੈ ਕਿ ਉਨ੍ਹਾਂ ਦਾ ਹਸ਼ਰ ਵੀ ਅਜਿਹਾ ਹੀ ਹੋਵੇਗਾ। ਲਖਬੀਰ ਲੰਡਾ ਨੇ ਲਿਖਿਆ ਕਿ ਸਕਿਓਰਿਟੀ ਲੈਣ ਵਾਲੇ ਇਹ ਨਾ ਸਮਝਣ ਕਿ ਉਹ ਬਚ ਜਾਣਗੇ। ਇਸ ਬਾਬਤ ਜ਼ਿਲ੍ਹੇ ਦੇ ਐੱਸ. ਪੀ. ਵਿਸ਼ਾਲਜੀਤ ਸਿੰਘ ਦਾ ਕਹਿਣਾ ਹੈ ਕਿ ਜ਼ਿਲ੍ਹਾ ਤਰਨਤਾਰਨ ਦੇ ਨਿਵਾਸੀ ਗੈਂਗਸਟਰ ਲਖਬੀਰ ਸਿੰਘ ਲੰਡਾ ਵੱਲੋਂ ਸੋਸ਼ਲ ਮੀਡੀਆ ‘ਤੇ ਪਾਈ ਗਈ ਇਸ ਪੋਸਟ ਦੀ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

error: Content is protected !!