ਅਮਰੀਕਾ ‘ਚ ਚੋਰੀ ਹੋਣ ਲੱਗੇ ਸਾਈਕਲ, ਪੁਲਿਸ ਵਾਲਿਆਂ ਕੋਲ ਇੰਨੀਆਂ ਸ਼ਿਕਾਇਤਾਂ ਪੁੱਜੀਆਂ ਕਿ ਅੱਕ ਕੇ ਛੱਡ ਗਏ ਨੌਕਰੀ…

ਅਮਰੀਕਾ ‘ਚ ਚੋਰੀ ਹੋਣ ਲੱਗੇ ਸਾਈਕਲ, ਪੁਲਿਸ ਵਾਲਿਆਂ ਕੋਲ ਇੰਨੀਆਂ ਸ਼ਿਕਾਇਤਾਂ ਪੁੱਜੀਆਂ ਕਿ ਅੱਕ ਕੇ ਛੱਡ ਗਏ ਨੌਕਰੀ…

ਅਮਰੀਕਾ (ਵੀਓਪੀ ਬਿਊਰੋ) ਅਮਰੀਕਾ ਦੇ ਇਕ ਸ਼ਹਿਰ ਵਿੱਚ ਧੜਾ-ਧੜ ਸਾਈਕਲ ਚੋਰੀ ਹੋਣੇ ਸ਼ੁਰੂ ਹੋ ਗਏ। ਇਸ ਗੱਲ ਤੋਂ ਪਰੇਸ਼ਾਨ ਹੋ ਕੇ ਸਥਾਨਕ ਨਿਵਾਸੀਆਂ ਨੇ ਪੁਲਿਸ ਨੂੰ ਸਿਕਾਇਤ ਕੀਤੀ ਤਾਂ ਇਕ ਤੋਂ ਬਾਅਦ ਇਕ ਸਿਕਾਇਤ ਸੁਣ ਕੇ ਉਨ੍ਹਾਂ ਕੋਲ ਵੀ ਸਿਕਾਇਤਾਂ ਦਾ ਢੇਰ ਲੱਗ ਗਿਆ ਪਰ ਸ਼ਹਿਰ ਵਿੱਚੋਂ ਸਾਈਕਲ ਚੋਰੀ ਹੋਣੇ ਘੱਟ ਨਹੀਂ ਹੋਏ। ਸਾਈਕਲਾਂ ਚੋਰਾਂ ਦੇ ਹੌਸਲੇ ਇਨੇ ਬੁਲੰਦ ਸਨ ਕੁਿ ਉਹ ਇਨੇ ਸੁਰਖਿਅਤ ਦੇਸ ਵਿਚ ਵੀ ਸ਼ਰੇਆਮ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਦੂਜੇ ਪਾਸੇ ਇਸ ਗੱਲ ਤੋਂ ਪਰੇਸ਼ਾਨ ਹੋ ਕੇ ਪੁਲਿਸ ਵਾਲੇ ਸਰਕਾਰੀ ਨੌਕਰੀਆਂ ਛੱਡ ਰਹੇ ਹਨ।

ਜਾਣਕਾਰੀ ਮੁਤਾਬਕ ਕੈਨੇਡਾ ਦੀ ਸਰਹੱਦ ਨੇੜੇ 45,000 ਦੀ ਆਬਾਦੀ ਵਾਲਾ ਅਮਰੀਕਾ ਦਾ ਸ਼ਹਿਰ ਸਾਈਕਲ ਚੋਰਾਂ ਤੋਂ ਪ੍ਰੇਸ਼ਾਨ ਹੈ। ਇੱਥੇ ਮੌਜੂਦ ਵਰਮਾਉਂਟ ਯੂਨੀਵਰਸਿਟੀ ਨੇ ਆਪਣੇ ਵਿਦਿਆਰਥੀਆਂ ਨੂੰ ਸਾਈਕਲ ਚੋਰੀ ਤੋਂ ਸਾਵਧਾਨ ਰਹਿਣ ਲਈ ਕਿਹਾ ਹੈ। ਜੂਨ ਤੋਂ ਲੈ ਕੇ ਹੁਣ ਤੱਕ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ 220 ਸਾਈਕਲ ਚੋਰੀ ਹੋ ਚੁੱਕੇ ਹਨ, ਜਿਨ੍ਹਾਂ ਦੀ ਕੀਮਤ ਕਰੀਬ 2.5 ਕਰੋੜ ਰੁਪਏ ਹੈ। ਚੋਰ ਨੂੰ ਫੜਨ ਲਈ ਸ਼ਹਿਰ ਦੇ ਲੋਕਾਂ ਨੇ ਆਪਣੇ ਸਾਈਕਲਾਂ ਵਿੱਚ ਜੀਪੀਐਸ ਟਰੈਕਰ ਅਤੇ ਘਰਾਂ ਵਿੱਚ ਸੀਸੀਟੀਵੀ ਕੈਮਰੇ ਲਾਏ ਹੋਏ ਹਨ।

ਇਸ। ਸਮੇਂ ਚੋਰਾਂ ਤੋਂ ਪੁਲਿਸ ਵਾਲੇ ਵੀ ਤੰਗ ਆ ਚੁੱਕੇ ਹਨ। ਉਹ ਆਪਣੇ ਤਬਾਦਲੇ ਹੋਰ ਵਿਭਾਗਾਂ ਵਿੱਚ ਕਰਵਾ ਰਹੇ ਹਨ। ਕਈਆਂ ਨੇ ਤਾਂ ਨੌਕਰੀ ਵੀ ਛੱਡ ਦਿੱਤੀ। ਹੋਰ ਵਿਭਾਗਾਂ ਦੇ ਪੁਲੀਸ ਮੁਲਾਜ਼ਮ ਇੱਥੇ ਆਉਣ ਨੂੰ ਤਿਆਰ ਨਹੀਂ ਹਨ। ਲੋਕਾਂ ਨੇ ਆਪਣੇ ਪੱਧਰ ’ਤੇ ਚੋਰਾਂ ਨੂੰ ਫੜਨ ਅਤੇ ਸਾਈਕਲ ਬਰਾਮਦ ਕਰਨ ਲਈ ਫੇਸਬੁੱਕ ਗਰੁੱਪ ਬਣਾ ਲਏ। ਸ਼ਹਿਰ ਦੀ ਸਾਬਕਾ ਮੇਅਰ ਜੂਲੀ ਵਿਲੀਅਮਜ਼ ਬੈਟੀ ਸਾਈਕਲ ਕੰਪਨੀ ਚਲਾਉਂਦੀ ਹੈ। ਉਸ ਦਾ ਕਹਿਣਾ ਹੈ ਕਿ ਉਸ ਨੂੰ ਹਰ ਰੋਜ਼ ਸਾਈਕਲ ਚੋਰੀ ਦੀਆਂ 5-6 ਕਾਲਾਂ ਆਉਂਦੀਆਂ ਹਨ। ਉਹ ਖੁਦ ਸੋਸ਼ਲ ਮੀਡੀਆ ਗਰੁੱਪ ‘ਚ ਸ਼ਾਮਲ ਹੋ ਗਈ ਹੈ।

error: Content is protected !!