ਲਾਲੂ ਨੂੰ 56 ਬਿਮਾਰੀਆਂ ਨੇ ਘੇਰਿਆ, ਬੇਟੀ ਦੀ ਕਿਡਨੀ ਲੈ ਕੇ ਬਚਾਅ ਰਿਹਾ ਆਪਣੀ ਜਾਨ…

ਲਾਲੂ ਨੂੰ 56 ਬਿਮਾਰੀਆਂ ਨੇ ਘੇਰਿਆ, ਬੇਟੀ ਦੀ ਕਿਡਨੀ ਲੈ ਕੇ ਬਚਾਅ ਰਿਹਾ ਆਪਣੀ ਜਾਨ…

ਪਟਨਾ (ਵੀਓਪੀ ਬਿਊਰੋ) ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਇਸ ਸਮੇਂ ਬਿਮਾਰੀਆਂ ਤੋਂ ਪਰੇਸ਼ਾਨ ਹੋ ਗਏ ਹਨ। ਇਸ ਸਮੇਂ ਉਨ੍ਹਾਂ ਨੂੰ 56 ਬਿਮਾਰੀਆਂ ਹਨ ਅਤੇ ਉਹ ਹਰ ਸਮੇਂ ਡਾਕਟਰਾਂ ਦੀ ਹੀ ਦੇਥ-ਰੇਖ ਵਿਚ ਹੁੰਦੇ ਹਨ। ਪਿਛਲੇ ਕਈ ਸਾਲਾਂ ਤੋਂ ਕਿਡਨੀ ਦੀ ਬੀਮਾਰੀ ਨਾਲ ਜੂਝ ਰਹੇ ਲਾਲੂ ਪ੍ਰਸਾਦ ਯਾਦਵ ਦੀ ਜਾਨ ਬਚਾਉਣ ਲਈ ਉਨ੍ਹਾਂ ਦੀ ਸਿੰਗਾਪੁਰ ਦੀ ਬੇਟੀ ਰੋਹਿਣੀ ਅਚਾਰੀਆ ਨੇ ਇਕ ਵੱਡਾ ਫੈਸਲਾ ਲਿਆ ਹੈ ਜੋ ਦੇਸ਼ ਦੀਆਂ ਸਾਰੀਆਂ ਬੇਟੀਆਂ ਲਈ ਇਕ ਮਿਸਾਲ ਹੈ। ਦਰਅਸਲ, ਰੋਹਿਣੀ ਆਚਾਰੀਆ ਨੇ ਆਪਣੇ ਪਿਤਾ ਨੂੰ ਇੱਕ ਕਿਡਨੀ ਦਾਨ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਉਹ ਇਸ ਬਿਮਾਰੀ ਤੋਂ ਜਲਦੀ ਠੀਕ ਹੋ ਸਕਣ। ਇਲਾਜ ਲਈ ਉਹ ਕੁਝ ਦਿਨ ਪਹਿਲਾਂ ਸਿੰਗਾਪੁਰ ਗਏ ਸਨ।

ਰਿਪੋਰਟਾਂ ਮੁਤਾਬਕ ਸਿੰਗਾਪੁਰ ਵਿੱਚ ਡਾਕਟਰਾਂ ਵੱਲੋਂ ਆਰਜੇਡੀ ਮੁਖੀ ਲਾਲੂ ਪ੍ਰਸਾਦ ਯਾਦਵ ਨੂੰ ਗੁਰਦਾ ਟਰਾਂਸਪਲਾਂਟ ਕਰਵਾਉਣ ਦੀ ਸਲਾਹ ਦੇਣ ਤੋਂ ਬਾਅਦ ਰੋਹਿਣੀ ਨੇ ਆਪਣੇ ਪਿਤਾ ਨੂੰ ਆਪਣਾ ਇੱਕ ਗੁਰਦਾ ਦਾਨ ਕਰਨ ਦੀ ਪੇਸ਼ਕਸ਼ ਕੀਤੀ ਸੀ। ਪਰ ਲਾਲੂ ਪ੍ਰਸਾਦ ਨੇ ਸ਼ੁਰੂ ਵਿੱਚ ਰੋਹਿਣੀ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ। ਪਰ ਰੋਹਿਣੀ ਦੀ ਮਨਜ਼ੂਰੀ ਤੋਂ ਬਾਅਦ ਪਿਤਾ ਲਾਲੂ ਨੇ ਹਾਮੀ ਭਰੀ ਅਤੇ ਕਿਡਨੀ ਲੈਣ ਲਈ ਰਾਜ਼ੀ ਹੋ ਗਏ।

ਰਿਪੋਰਟ ਮੁਤਾਬਕ ਲਾਲੂ 20 ਤੋਂ 24 ਨਵੰਬਰ ਦਰਮਿਆਨ ਫਿਰ ਤੋਂ ਸਿੰਗਾਪੁਰ ਦਾ ਦੌਰਾ ਕਰ ਸਕਦੇ ਹਨ। ਇਸ ਦੌਰਾਨ ਉਨ੍ਹਾਂ ਦਾ ਕਿਡਨੀ ਟਰਾਂਸਪਲਾਂਟ ਦਾ ਆਪਰੇਸ਼ਨ ਹੋਣ ਦੀ ਸੰਭਾਵਨਾ ਹੈ।

error: Content is protected !!