ਸ਼੍ਰੋਮਣੀ ਅਕਾਲੀ ਦਲ ਨੇ ਜਥੇਬੰਦਕ ਢਾਂਚੇ ਨੂੰ ਮੁੜ ਕੀਤਾ ਲਾਮਬੰਦ

ਪ੍ਰਕਾਸ਼ ਸਿੰਘ ਬਾਦਲ ਮੁੱਖ ਸਰਖਿਅਕ ਅਤੇ ਸਰਨਾ ਸਪੈਸਲ ਕੋਰ ਕਮੇਟੀ ਵਿਚ ਨਾਮਜਦ
ਨਵੀਂ ਦਿੱਲੀ 30 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):- ਪੰਜਾਬ ਰਾਜ ਦੇ ਚੋਣਾਂ ਵਿਚ ਮਿਲੀ ਹਾਰ ਤੋਂ ਬਾਅਦ ਝੁੰਦਾ ਕਮੇਟੀ ਦੀ ਸਿਫਾਰਿਸ਼ ਤੇ ਭੰਗ ਕੀਤੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਨੂੰ ਮੁੜ ਲਾਮਬੰਦ ਕੀਤਾ ਗਿਆ ਹੈ ।
ਅਕਾਲੀ ਦਲ ਵਲੋਂ 8 ਮੈਂਬਰੀ ਸਲਾਹਕਾਰ ਕਮੇਟੀ ਦੇ ਨਾਲ ਕੋਰ ਕਮੇਟੀ ਦੀ ਵੀਂ ਘੋਸ਼ਣਾ ਕੀਤੀ ਗਈ ਹੈ ।

ਪੰਜਾਬ ਦੇ ਸਾਬਕਾ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮੁੱਖ ਸਰਖਿਅਕ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਉਪ ਸਰਖਿਅਕ ਬਣਾਇਆ ਗਿਆ ਹੈ ।
8 ਮੈਂਬਰੀ ਕਮੇਟੀ ਵਿਚ ਚਰਨਜੀਤ ਸਿੰਘ ਅਟਵਾਲ, ਕਿਰਪਾਲ ਸਿੰਘ ਬੰਡੂਗਰ, ਬਲਦੇਵ ਸਿੰਘ ਮਾਨ, ਪ੍ਰਕਾਸ਼ ਚੰਦ ਗਰਗ, ਵੀਰ ਸਿੰਘ ਲੋਪੋਕੇ, ਜਰਨੈਲ ਸਿੰਘ ਵਾਹਦ, ਵੀਰੇਂਦਰ ਸਿੰਘ ਬਾਜਵਾ ਅਤੇ ਬੀਬੀ ਦੇਵੇਂਦਰ ਕੌਰ ਨੂੰ ਸਲਾਹਕਾਰ ਦੀ ਜਿੰਮੇਵਾਰੀ ਸੋਪੀ ਗਈ ਹੈ ।

