4 ਸਾਲ ਪੂਰੇ ਹੋਣ ‘ਤੇ ‘ਤੇਰਾ ਤੇਰਾ ਹੱਟੀ’ ਵੱਲ਼ੋਂ ਮੈਡੀਕਲ ਕੈਂਪ 18 ਦਸੰਬਰ ਨੂੰ

4 ਸਾਲ ਪੂਰੇ ਹੋਣ ‘ਤੇ ‘ਤੇਰਾ ਤੇਰਾ ਹੱਟੀ’ ਵੱਲ਼ੋਂ ਮੈਡੀਕਲ ਕੈਂਪ 18 ਦਸੰਬਰ ਨੂੰ

ਜਲੰਧਰ (ਪਰਮਜੀਤ ਸਿੰਘ ਰੰਗਪੁਰੀ) ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤੇਰਾ ਤੇਰਾ ਹੱਟੀ 120 ਫੁੱਟੀ ਰੋਡ ਜਲੰਧਰ, ਜੋ ਕਿ ਲੋੜਵੰਦਾਂ ਦੀ ਮਦਦ ਤੇ ਸੇਵਾ ਲਈ ਹਮੇਸ਼ਾ ਹੀ ਅੱਗੇ ਰਹਿੰਦੀ ਹੈ ਦੇ 4 ਸਾਲ ਪੂਰੇ ਹੋਣ ਉੱਪਰ ਗੁਰੂ ਸਹਿਬ ਜੀ ਦਾ ਸ਼ੁਕਰਾਨਾ ਕਰਦੇ ਹੋਏ ਪਤਵੰਤਿਆਂ ਵੱਲ਼ੋਂ ਮੀਟਿੰਗ ਰੱਖੀ ਗਈ। ਇਸ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤੇਰਾ ਤੇਰਾ ਹੱਟੀ ਦੇ ਪੰਜਵੇ ਸਾਲ ਵਿੱਚ ਪ੍ਰਵੇਸ਼ ਕਰਨ ਦੀ ਖੁਸ਼ੀ ਵਿੱਚ 18 ਦਸੰਬਰ 2022 ਦਿਨ ਐਤਵਾਰ ਨੂੰ ਮੈਡੀਕਲ ਕੈਂਪ ਲਾਇਆ ਜਾ ਰਿਹਾ ਹੈ। ਇਸ ਮੈਡੀਕਲ ਕੈਂਪ ਦੌਰਾਨ ਆਯੂਰਵੈਦਿਕ, ਹੋਮਿਓਪੈਥਿਕ ਅਤੇ ਫ਼ਿਜ਼ਓਥੈਰੇਪੀ ਦੇ ਮਾਹਿਰ ਡਾਕਟਰਾਂ ਵੱਲੋਂ ਲੋੜਵੰਦ ਮਰੀਜਾਂ ਦੀ ਹਰ ਬਿਮਾਰੀ ਦਾ ਇਲਾਜ, ਮੁਫ਼ਤ ਸ਼ੂਗਰ ਚੈੱਕ ਤੇ ਬਲੱਡ ਕੈਂਪ ਤੋਂ ਇਲਾਵਾ ਚਾਹ ਦਾ ਲੰਗਰ ਵੀ ਲਾਇਆ ਜਾਵੇਗਾ।

ਮੀਟਿੰਗ ਦੌਰਾਨ ਤੇਰਾ ਤੇਰਾ ਹੱਟੀ ਦੇ ਮੁੱਖ ਸੇਵਾਦਾਰ ਤਰਵਿੰਦਰ ਸਿੰਘ ਰਿੰਕੂ ,ਗੁਰਦੀਪ ਸਿੰਘ ਕਾਰਵਾਂ, ਪਰਮਜੀਤ ਸਿੰਘ,ਜਤਿੰਦਰ ਸਿੰਘ, ਜਸਵਿੰਦਰ ਸਿੰਘ ਬਵੇਜਾ, ਮਨਦੀਪ ਸਿੰਘ,ਅਮਨਦੀਪ ਸਿੰਘ,ਜਸਵਿੰਦਰ ਸਿੰਘ ਪਨੇਸਰ,ਸੰਜੀਵ ਸ਼ਰਮਾ,ਪਰਵਿੰਦਰ ਸਿੰਘ ਖਾਲਸਾ,ਕਮਲ ਕੁਮਾਰ ਆਦਿ ਹਾਜ਼ਰ ਸਨ ਅਤੇ ਇਸ ਮੌਕੇ ਸਾਰੇ ਮੈਂਬਰ ਸਹਿਬਾਨ ਨੇ ਆਪਣੀ-ਆਪਣੀ ਰਾਏ ਦੱਸੀ ਅਤੇ ਤੇਰਾ ਤੇਰਾ ਹੱਟੀ ਦੇ ਸਾਰੇ ਸੇਵਾਦਾਰਾਂ ਦਾ ਮੈਡੀਕਲ ਕੈਂਪ ਵਿੱਚ ਆਪਣੀ-ਆਪਣੀ ਡਿਊਟੀ ਨੂੰ ਨਿਭਾਉਣ ਬਾਰੇ ਸਮਝਾਇਆ ਗਿਆ।

error: Content is protected !!