ਇੰਟਰ ਜੋਨਲ ਯੂਥ ਫੈਸਟੀਵਲ ਦੀ ਓਵਰਆਲ ਟਰਾਫੀ ‘ਤੇ ਡੇਵੀਏਟ ਦਾ ਕਬਜ਼ਾ,ਪ੍ਰਿੰਸੀਪਲ ਡਾ. ਸੰਜੀਵ ਨਵਲ ਨੇ ਵਿਦਆਰਥੀਆਂ ਨੂੰ ਦਿੱਤੀ ਵਧਾਈ

ਇੰਟਰ ਜੋਨਲ ਯੂਥ ਫੈਸਟੀਵਲ ਦੀ ਓਵਰਆਲ ਟਰਾਫੀ ‘ਤੇ ਡੇਵੀਏਟ ਦਾ ਕਬਜ਼ਾ,ਪ੍ਰਿੰਸੀਪਲ ਡਾ. ਸੰਜੀਵ ਨਵਲ ਨੇ ਵਿਦਆਰਥੀਆਂ ਨੂੰ ਦਿੱਤੀ ਵਧਾਈ

ਜੇਤੂ ਵਿਦਿਆਰਥੀਆਂ ਨਾਲ ਪ੍ਰਿੰਸੀਪਲ ਡਾ. ਸੰਜੀਵ ਨਵਲ ਅਤੇ ਹੋਰ।

ਜਲੰਧਰ (ਸੁਰਖਾਬ ਸਿੰਘ) : ਡੀਏਵੀ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦੇ ਵਿਦਿਆਰਥੀਆਂ ਨੇ ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਿਸਟੀ ਵਿਖੇ ਕਰਵਾਏ ਇੰਟਰ ਜੋਨਲ ਯੂਥ ਫੈਸਟੀਵਲ ਦੌਰਾਨ ਕਮਾਲ ਦਾ ਪ੍ਰਦਰਸ਼ਨ ਦਿਖਾਉਂਦੇ ਹੋਏ ਓਵਰਆਲ ਟਰਾਫੀ ‘ਤੇ ਕਬਜ਼ਾ ਕੀਤਾ ਹੈ। ਵਿਦਆਰਥੀਆਂ ਨੇ ਵੱਖ-ਵੱਖ ਤਰ੍ਹਾਂ ਦੇ ਮੁਕਾਬਲਿਆਂ ‘ਚ ਹਿੱਸਾ ਲਿਆ ਜਿਨ੍ਹਾਂ ਵਿੱਚ ਕੁਇਜ਼, ਗਰੁੱਪ ਸਾਂਗ, ਡਿਬੇਟ, ਕਿਵਤਾ ਆਦਿ ਸ਼ਾਮਲ ਸਨ। ਇਨ੍ਹਾਂ ਮੁਕਾਬਲਿਆਂ ਵਿੱਚ ਡੇਵਿਏਟ ਦੇ ਵਿਦਿਆਰਥੀਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਨਾਲ ਵਿਦਿਆਰਥੀਆਂ ਨੇ ਓਵਰਆਲ ਟਰਾਫੀ ‘ਤੇ ਆਪਣਾ ਹੱਕ ਜਮਾਇਆ।

ਇਸ ਮੌਕੇ ਪ੍ਰਿੰਸੀਪਲ ਡਾ. ਸੰਜੀਵ ਨਵਲ ਨੇ ਵਿਦਆਰਥੀਆਂ ਨੂੰ ਵਧਾਈ ਦਿੱਤੀ। ਡਾ.ਨਵਲ ਨੇ ਵਿਦਆਰਥੀਆਂ ਦੀ ਹੌਂਸਲਾ ਅਫਜ਼ਾਈ ਕਰਿਦਆਂ ਕਿਹਾ ਕਿ ਡੇਵੀਏਟ ਦੇ ਵਿਦਆਰਥੀਆਂ ਅਤੇ ਮਿਹਨਤੀ ਸਟਾਫ ਸਦਕਾ ਹੀ ਯੂਥ ਫੈਸਟੀਵਲ ਦੀ ਟਰਾਫੀ ਕਾਲਜ ਦੇ ਹਿੱਸੇ ਆਈ ਹੈ। ਉਨ੍ਹਾਂ ਕਿਹਾ ਕਿ ਡੇਵੀਏਟ ਵੱਲੋਂ ਵਿਦਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਹਮੇਸ਼ਾ ਉਪਰਾਲੇ ਕੀਤੇ ਜਾਂਦੇ ਹਨ। ਡਾ. ਨਵਲ ਨੇ ਅੱਗੇ ਵਿਦਿਆਰਥੀਆਂ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਵਦਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਵੀ ਵਧ-ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਓਵਰਆਲ ਟਰਾਫੀ ਜਿੱਤਣ ਦੀ ਖੁਸ਼ੀ ਵਿੱਚ ਡਾ. ਨਵਲ ਨੇ ਸਾਰੇ ਵਿਦਆਰਥੀਆਂ ਤੇ ਸਟਾਫ ਨੂੰ ਵਧਾਈ ਦਿੱਤੀ। ਇਸ ਮੌਕੇ ਸਾਬਕਾ ਪ੍ਰਿੰਸੀਪਲ ਸੁਧੀਰ ਸ਼ਰਮਾ, ਕਲਚਰ ਅਫ਼ਸਰ ਜਸਦੀਪ ਜੌਹਲ ਨੇ ਵੀ ਵਿਦਆਰਥੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਨੂੰ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ।

error: Content is protected !!