ਇੰਨੋਸੈਂਟ ਹਾਰਟਸ ਵਿਖੇ ਸੀ.ਬੀ.ਐੱਸ.ਈ. ਕਲੱਸਟਰ XVIII,ਐਥਲੈਟਿਕ ਮੀਟ 2022 ਦਾ ਸਮਾਪਨ, ਖਾਲਸਾ ਅਕੈਡਮੀ ਮਹਿਤਾ, ਅੰਮ੍ਰਿਤਸਰ ਨੇ ਓਵਰਆਲ ਟਰਾਫੀ ਜਿੱਤੀ

ਇੰਨੋਸੈਂਟ ਹਾਰਟਸ ਵਿਖੇ ਸੀ.ਬੀ.ਐੱਸ.ਈ. ਕਲੱਸਟਰ XVIII,ਐਥਲੈਟਿਕ ਮੀਟ 2022 ਦਾ ਸਮਾਪਨ, ਖਾਲਸਾ ਅਕੈਡਮੀ ਮਹਿਤਾ, ਅੰਮ੍ਰਿਤਸਰ ਨੇ ਓਵਰਆਲ ਟਰਾਫੀ ਜਿੱਤੀ

ਇੰਨੋਸੈਂਟ ਹਾਰਟਸ ਸਕੂਲ ਲੋਹਾਰਾਂ ਕੈਂਪਸ ਵਿਖੇ 9 ਦਸੰਬਰ ਤੋਂ 12 ਦਸੰਬਰ ਤੱਕ ਆਯੋਜਿਤ ਸੀ.ਬੀ.ਐੱਸ.ਈ. ਕਲੱਸਟਰ XVIII ਐਥਲੈਟਿਕ ਮੀਟ 2022 ਦੀ ਅੱਜ ਸਮਾਪਤੀ ਹੋ ਗਈ। ਖਾਲਸਾ ਅਕੈਡਮੀ ਮਹਿਤਾ, ਅੰਮ੍ਰਿਤਸਰ ਐਥਲੀਟ ਮੀਟ 2022 ਦੀ ਓਵਰਆਲ ਜੇਤੂ ਰਹੀ। ਸਮਾਪਤੀ ਸਮਾਰੋਹ ਵਿੱਚ ਡਾ: ਅਨੂਪ ਬੌਰੀ (ਚੇਅਰਮੈਨ ਇੰਨੋਸੈਂਟ ਹਾਰਟਸ) ਮੁੱਖ ਮਹਿਮਾਨ ਅਤੇ ਸ੍ਰੀ ਸਰਬਜੀਤ ਸਿੰਘ (ਗੋਲਡ ਮੈਡਲਿਸਟ ਐਥਲੀਟ) ਵਿਸ਼ੇਸ਼ ਮਹਿਮਾਨ ਵੱਜੋਂ ਸ਼ਾਮਲ ਹੋਏ।ਇਸ ਮੌਕੇ ਇੱਕ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਜਿਸ ਵਿੱਚ ਪੇਸ਼ ਕੀਤੇ ਸਾਰੇ ਗੀਤ ਕੁਝ ਕਰਨ ਦੀ ਭਾਵਨਾ ਨੂੰ ਸਮਰਪਿਤ ਸਨ। ਮੁੱਖ ਮਹਿਮਾਨ ਅਤੇ ਮਹਿਮਾਨ ਨੇ ਅੰਡਰ-14, ਅੰਡਰ-17, ਅੰਡਰ-19 ਲੜਕੇ ਅਤੇ ਲੜਕੀਆਂ ਵਿੱਚ ਸਰਵੋਤਮ ਐਥਲੀਟਾਂ ਅਤੇ ਚੈਂਪੀਅਨ ਸਕੂਲ ਨੂੰ ਸਨਮਾਨਿਤ ਕੀਤਾ। ਮਾਣਯੋਗ ਮਹਿਮਾਨ ਸ੍ਰੀ ਸਰਬਜੀਤ ਸਿੰਘ ਨੇ ਬੱਚਿਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਪੰਜਾਬ ਦੀ ਧਰਤੀ ਨੇ ਕਈ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਖਿਡਾਰੀ ਪੈਦਾ ਕੀਤੇ ਹਨ।ਇਸ ਲਈ ਆਉਣ ਵਾਲੀ ਪੀੜ੍ਹੀ ਨੂੰ ਇਨ੍ਹਾਂ ਨੂੰ ਪ੍ਰੇਰਨਾ ਸਰੋਤ ਸਮਝ ਕੇ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ। ਮੁੱਖ ਮਹਿਮਾਨ ਡਾ: ਅਨੂਪ ਬੌਰੀ ਨੇ ਖੇਡ ਅਧਿਆਪਕਾਂ ਅਤੇ ਕੋਚਾਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ, ਜਿਨ੍ਹਾਂ ਨੇ ਸੀ.ਬੀ.ਐੱਸ.ਈ. ਕਲੱਸਟਰ ਨੂੰ ਸਫਲ ਬਣਾਉਣ ਲਈ ਦਿਨ ਰਾਤ ਮਿਹਨਤ ਕੀਤੀ।

ਤੀਜੇ ਅਤੇ ਆਖਰੀ ਦਿਨ ਦਾ ਨਤੀਜਾ ਇਸ ਤਰ੍ਹਾਂ ਰਿਹਾ:
ਓਵਰਆਲ ਚੈਂਪੀਅਨਸ਼ਿਪ
ਖਾਲਸਾ ਅਕੈਡਮੀ, ਮਹਿਤਾ, ਅੰਮ੍ਰਿਤਸਰ
ਚੈਂਪੀਅਨਸ਼ਿਪ
1 ਅੰਡਰ-14 ਲੜਕੇ- ਵਿਨਰ ਐਮ.ਜੀ.ਐਨ ਸਕੂਲ, ਯੂ ਈ -II
2 ਅੰਡਰ-14 ਲੜਕੇ-ਰਨਰ ਅੱਪ ਸੀ.ਆਈ.ਐਸ ਗੁਰਦਾਸਪੁਰ
3 ਅੰਡਰ-14 ਲੜਕੀਆਂ- ਵਿਨਰ ਲਿਟਲ ਏਂਜਲ, ਕਪੂਰਥਲਾ
4 ਅੰਡਰ-14 ਲੜਕੀਆਂ-ਰਨਰ ਅੱਪ ਜੀ.ਐਨ.ਐਮ ਪਬਲਿਕ ਸਕੂਲ, ਡੱਲਨ
5 ਅੰਡਰ-17 ਲੜਕੇ- ਵਿਨਰ ਖਾਲਸਾ ਅਕੈਡਮੀ ਮਹਿਤਾ, ਅੰਮ੍ਰਿਤਸਰ
6 ਅੰਡਰ-17 ਲੜਕੇ-ਰਨਰ ਅੱਪ ਐਸ ਬੀ ਬੀ ਐਸ ਇੰਟਰਨੈਸ਼ਨਲ, ਖਿਆਲਾ
7 ਅੰਡਰ-17 ਲੜਕੀਆਂ- ਵਿਨਰ ਐਸ.ਬੀ.ਬੀ.ਐਸ. ਖਿਆਲਾ, ਜਲੰਧਰ
8 ਅੰਡਰ-17 ਲੜਕੀਆਂ-ਰਨਰ ਅੱਪ ਐਸ ਬੀ ਬੀ ਐਮ, ਬਡਾਨੀ ਕਲਾਂ,
9 ਅੰਡਰ-19 ਲੜਕੇ – ਵਿਨਰ ਐਸਜੀਐਸਐਚ ਮੱਲੇਵਾਲ ਗੁਰਦਾਸਪੁਰ
10 ਅੰਡਰ-19 ਲੜਕੇ -ਰਨਰ ਅੱਪ ਕਿਰਪਾਲ ਸਾਗਰ ਅਕੈਡਮੀ, ਰਾਹੋਂ
11 ਅੰਡਰ-19 ਲੜਕੀਆਂ- ਵਿਨਰ ਦੋਆਬਾ ਪਬਲਿਕ ਸਕੂਲ, ਦੋਹਲੀਆਂ, ਮਾਹਿਲਪੁਰ
12 ਅੰਡਰ-19 ਲੜਕੀਆਂ – ਰਨਰ ਅੱਪ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ, ਚਵਿੰਡਾ ਦੇਵੀ, ਅੰਮ੍ਰਿਤਸਰ

ਸਰਵੋਤਮ ਅਥਲੀਟ ਲੜਕੀਆਂ- ਅੰਡਰ 14

15 ਗੁਰਲੀਨ ਕੌਰ ਬਾਠ ਖਾਲਸਾ ਅਕੈਡਮੀ, ਮਹਿਤਾ ਪਹਿਲਾ

ਸਰਵੋਤਮ ਅਥਲੀਟ ਲੜਕੇ- ਅੰਡਰ 14

16 ਕਾਰਜ ਸਿੰਘ ਮਾਤਾ ਗੁਜਰੀ ਕਾਨਵੈਂਟ ਸਕੂਲ ਪਹਿਲਾ

ਸਰਵੋਤਮ ਅਥਲੀਟ ਲੜਕੀਆਂ- ਅੰਡਰ 17

13 ਅਮਨਪ੍ਰੀਤ ਕੌਰ
ਡੀ.ਪੀ.ਐਸ ਪਾਰੋਵਾਲ, ਗੜ੍ਹਸ਼ੰਕਰ ਪਹਿਲਾ

ਸਰਵੋਤਮ ਅਥਲੀਟ ਲੜਕੇ- ਅੰਡਰ 17

14 ਪਰਮਬੀਰ ਸਿੰਘ
ਪਹਿਲਾ ਪਹਿਲਾ

ਸਰਵੋਤਮ ਅਥਲੀਟ ਲੜਕੀਆਂ- ਅੰਡਰ 19

17 ਨਿਮਰਤ ਕੌਰ
ਕੈਮਬ੍ਰਿਜ ਇਨੋਵੇਟਿਵ ਸਕੂਲ ਪਹਿਲਾ

ਸਰਵੋਤਮ ਅਥਲੀਟ ਲੜਕੇ- ਅੰਡਰ 19

18 ਅਰਸ਼ਨੂਰ ਮੇਨੀ ਐਮ.ਜੀ.ਐਨ ਸਕੂਲ, ਯੂ ਈ -II ਪਹਿਲਾ

error: Content is protected !!