ਕਤਰ ਵਿਚ ਹੋ ਰਹੀਆ ਕੌਮਾਂਤਰੀ ਖੇਡਾਂ ਵਿਚ 139 ਕਰੋੜ ਦੀ ਆਬਾਦੀ ਵਾਲੇ ਇੰਡੀਆਂ ਵੱਲੋਂ ਆਪਣੀ ਫੁੱਟਬਾਲ ਦੀ ਟੀਮ ਨਾ ਭੇਜ ਸਕਣਾ ਅਤਿ ਸ਼ਰਮਨਾਕ : ਮਾਨ

ਕਤਰ ਵਿਚ ਹੋ ਰਹੀਆ ਕੌਮਾਂਤਰੀ ਖੇਡਾਂ ਵਿਚ 139 ਕਰੋੜ ਦੀ ਆਬਾਦੀ ਵਾਲੇ ਇੰਡੀਆਂ ਵੱਲੋਂ ਆਪਣੀ ਫੁੱਟਬਾਲ ਦੀ ਟੀਮ ਨਾ ਭੇਜ ਸਕਣਾ ਅਤਿ ਸ਼ਰਮਨਾਕ : ਮਾਨ

ਨਵੀਂ ਦਿੱਲੀ, 12 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- “ਕਤਰ ਮੁਲਕ ਵਿਚ ਕੌਮਾਂਤਰੀ ਪੱਧਰ ਦੀਆਂ ਫ਼ੀਫਾ ਦੀਆਂ ਖੇਡਾਂ ਹੋ ਰਹੀਆ ਹਨ । ਜਿਥੇ ਛੋਟੇ-ਛੋਟੇ ਮੁਲਕਾਂ ਨੇ ਵੀ ਆਪਣੀਆ ਟੀਮਾਂ ਭੇਜਕੇ ਕੌਮਾਂਤਰੀ ਪੱਧਰ ਤੇ ਆਪਣੀ ਹਾਜਰੀ ਵੀ ਲਗਾਈ ਹੈ ਅਤੇ ਖੇਡ ਦਾ ਪ੍ਰਦਰਸ਼ਨ ਵੀ ਕੀਤਾ ਹੈ । ਪਰ ਦੁੱਖ ਅਤੇ ਅਫ਼ਸੋਸ ਹੈ ਕਿ 139 ਕਰੋੜ ਦੀ ਆਬਾਦੀ ਵਾਲਾ ਇੰਡੀਆ ਮੁਲਕ ਜਿਸਦੇ ਹੁਕਮਰਾਨ ਮੀਡੀਏ ਅਤੇ ਅਖ਼ਬਾਰਾਂ ਵਿਚ ਰੋਜਾਨਾ ਹੀ ਵੱਡੇ-ਵੱਡੇ ਖੋਖਲੇ ਦਾਅਵੇ ਕਰਦੇ ਨਜ਼ਰ ਆਉਦੇ ਹਨ, ਉਸ ਮੁਲਕ ਵੱਲੋਂ ਫ਼ੀਫਾ ਕਤਰ ਦੀਆਂ ਖੇਡਾਂ ਵਿਚ ਆਪਣੀ ਇਕ ਫੁੱਟਬਾਲ ਦੀ ਟੀਮ ਵੀ ਭੇਜ ਨਾ ਸਕਣਾ ਇਨ੍ਹਾਂ ਵੱਲੋ ‘ਇੰਡੀਆ ਸਾਈਨਿੰਗ’ ਦੀ ਗੱਲ ਕਰਨ ਵਾਲਿਆ ਦੇ ਮੂੰਹ ਵੀ ਚਿੜਾ ਰਹੀ ਹੈ ਅਤੇ ਸਮੁੱਚੇ ਇੰਡੀਆ ਨਿਵਾਸੀਆ ਨੂੰ ਨਮੋਸ਼ੀ ਵੱਲ ਵੀ ਧਕੇਲ ਰਹੀ ਹੈ ਕਿ ਐਨੀ ਵੱਡੀ ਆਬਾਦੀ ਵਾਲਾ ਮੁਲਕ ਕੌਮਾਂਤਰੀ ਖੇਡਾਂ ਵਿਚ ਆਪਣੀ ਇਕ ਫੁੱਟਬਾਲ ਦੀ ਟੀਮ ਤਿਆਰ ਕਰਕੇ ਵੀ ਨਹੀ ਭੇਜ ਸਕਿਆ । ਜਦੋਕਿ ਟੀ.ਵੀ. ਚੈਨਲਾਂ, ਮੀਡੀਏ ਵਿਚ ਰੋਜਾਨਾ ਹੀ ਇੰਡੀਆ ਦੇ ਪ੍ਰਬੰਧ ਅਤੇ ਇੰਡੀਆ ਦੀ ਤਰੱਕੀ ਦੇ ਦਾਅਵੇ ਕੀਤੇ ਜਾਂਦੇ ਹਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਤਰ ਮੁਲਕ ਵਿਚ ਫ਼ੀਫਾ ਫੁੱਟਬਾਲ ਦੀਆਂ ਖੇਡਾਂ ਵਿਚ ਇੰਡੀਆ ਵੱਲੋ ਆਪਣੀ ਟੀਮ ਭੇਜਣ ਵਿਚ ਅਸਫਲ ਹੋਣ ਉਤੇ ਅਤੇ ਇਥੋ ਦੇ ਹੁਕਮਰਾਨਾਂ ਵੱਲੋ ਇੰਡੀਅਨ ਨਿਵਾਸੀਆ ਨੂੰ ਗੁੰਮਰਾਹ ਕਰਨ ਹਿੱਤ ਨਿੱਤ ਦਿਹਾੜੇ ਕੀਤੇ ਜਾਂਦੇ ਆ ਰਹੇ ਕਾਮਯਾਬੀ ਦੇ ਖੋਖਲੇ ਦਾਅਵਿਆ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਖੇਡਾਂ ਦੇ ਵਿਸ਼ੇ ਉਤੇ ਹੁਕਮਰਾਨਾਂ ਵੱਲੋ ਉਚੇਚੇ ਤੌਰ ਤੇ ਧਿਆਨ ਦੇਣ, ਅੱਛੇ ਖਿਡਾਰੀ ਪੈਦਾ ਕਰਨ ਲਈ ਤੁਜਰਬੇਕਾਰ ਕੋਚ, ਫੁੱਟਬਾਲ ਦੇ ਮੈਦਾਨ ਆਦਿ ਤਿਆਰ ਕਰਨ ਦੀਆਂ ਯੋਜਨਾਵਾਂ ਉਤੇ ਜੋਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਸੁਝਾਅ ਦਿੰਦੇ ਹੋਏ ਕਿਹਾ ਕਿ ਇੰਡੀਆ ਦੇ ਹਰ ਸੂਬੇ ਵਿਚ ਕੌਮਾਂਤਰੀ ਪੱਧਰ ਦੇ ਉਲਪਿੰਕ ਖੇਡਾਂ ਨੂੰ ਮੁੱਖ ਰੱਖਦੇ ਹੋਏ ਆਧੁਨਿਕ ਸਵੀਮਿੰਗ ਪੂਲ, ਫੁੱਟਬਾਲ ਦੀਆਂ ਅੱਛੀਆ ਟੀਮਾਂ ਤਿਆਰ ਕਰਨ ਲਈ ਚੰਗੇ ਮੈਦਾਨ, ਖਿਡਾਰੀਆ ਨੂੰ ਸਹੂਲਤਾਂ ਦੇਣ ਦਾ ਉਚੇਚੇ ਤੌਰ ਤੇ ਜਿਥੇ ਪ੍ਰਬੰਧ ਕਰਨ ਦੀ ਗੁਜਾਰਿਸ ਕੀਤੀ, ਉਥੇ ਉਨ੍ਹਾਂ ਕਿਹਾ ਕਿ ਅਜਿਹਾ ਅਮਲ ਹੋਣ ਤੇ ਕੇਵਲ ਸੰਸਾਰ ਪੱਧਰ ਦੀਆਂ ਖੇਡਾਂ ਜਿੱਤਣ ਲਈ ਟੀਮਾਂ ਹੀ ਤਿਆਰ ਨਹੀ ਹੋਣਗੀਆ ਬਲਕਿ ਜੋ ਇੰਡੀਆ ਦੇ ਹੁਕਮਰਾਨ ਅੱਜ ਤੱਕ ਹਜ਼ਾਰਾਂ ਸਕੇਅਰ ਵਰਗ ਕਿਲੋਮੀਟਰ ਇਲਾਕਾ ਜੋ ਗੁਆਂਢੀ ਮੁਲਕ ਚੀਨ ਨੇ ਲਦਾਖ ਵਿਚ ਕਬਜਾ ਕੀਤਾ ਹੋਇਆ ਹੈ ਅਤੇ ਜਿਸਨੂੰ ਬੀਤੇ 60 ਸਾਲਾਂ ਵਿਚ ਇੰਡੀਅਨ ਫ਼ੌਜ ਤੇ ਹੁਕਮਰਾਨ ਵਾਪਸ ਨਹੀ ਕਰਵਾ ਸਕੇ, ਇਨ੍ਹਾਂ ਖੇਡਾਂ ਦੀ ਬਦੌਲਤ ਅੱਛੇ ਰਿਸਟ-ਪੁਸਟ ਨੌਜ਼ਵਾਨ ਇੰਡੀਆਂ ਦੀਆਂ ਤਿੰਨੇ ਸੈਨਾਵਾਂ ਆਰਮੀ, ਏਅਰ ਫੋਰਸ, ਨੇਵੀ ਵਿਚ ਭਰਤੀ ਹੋਣ ਲਈ ਵੱਡਾ ਉਤਸਾਹ ਮਿਲੇਗਾ ਅਤੇ ਜੇਕਰ ਇੰਡੀਅਨ ਹੁਕਮਰਾਨ ਨਿਰਪੱਖਤਾ ਨਾਲ ਇਨ੍ਹਾਂ ਖੇਡਾਂ ਵਿਚ ਅਵੱਲ ਦਰਜਾ ਪ੍ਰਾਪਤ ਕਰਨ ਲਈ ਪੰਜਾਬ ਸੂਬੇ ਨੂੰ ਉਚੇਚੇ ਤੌਰ ਤੇ ਚੁਣੇ ਤਾਂ ਖੇਡਾਂ ਦੇ ਨਾਲ-ਨਾਲ ਫ਼ੌਜ ਵਿਚ ਵੀ ਇਹ ਸਾਡੇ ਨੌਜ਼ਵਾਨ ਵੱਡੀਆ ਮੱਲਾ ਮਾਰਨ ਅਤੇ ਇੰਡੀਆ ਦੀ ਕੌਮਾਂਤਰੀ ਪੱਧਰ ਤੇ ਖੇਡਾਂ ਅਤੇ ਮੈਦਾਨ-ਏ-ਜੰਗ ਵਿਚ ਹੋ ਰਹੀ ਨਮੋਸ਼ੀ ਨੂੰ ਵੀ ਖਤਮ ਕਰ ਸਕਦੇ ਹਨ ।

error: Content is protected !!