ਪ੍ਰੇਮਿਕਾ ਨੂੰ ਮਿਲਣ ਗਏ ਪ੍ਰੇਮੀ ਨੂੰ ਕੁੜੀ ਦੇ ਘਰਦਿਆਂ ਨੇ ਚੋਰ ਸਮਝ ਕੇ ਚਾੜਿਆ ਕੁਟਾਪਾ, ਅੱਗਿਓ ਕਹਿੰਦਾ -ਮੈਂ ਚੋਰ ਨਹੀਂ ਤੁਹਾਡਾ ਜਵਾਈ ਆ, ਤਾਂ ਫਿਰ ਘਰਦਿਆਂ ਨੇ ਕਰ’ਤਾ ਇਹ ਕਾਰਾ

ਪ੍ਰੇਮਿਕਾ ਨੂੰ ਮਿਲਣ ਗਏ ਪ੍ਰੇਮੀ ਨੂੰ ਕੁੜੀ ਦੇ ਘਰਦਿਆਂ ਨੇ ਚੋਰ ਸਮਝ ਕੇ ਚਾੜਿਆ ਕੁਟਾਪਾ, ਅੱਗਿਓ ਕਹਿੰਦਾ -ਮੈਂ ਚੋਰ ਨਹੀਂ ਤੁਹਾਡਾ ਜਵਾਈ ਆ, ਤਾਂ ਫਿਰ ਘਰਦਿਆਂ ਨੇ ਕਰ’ਤਾ ਇਹ ਕਾਰਾ

ਯੂਪੀ (ਵੀਓਪੀ ਬਿਊਰੋ) ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ਨਾਲ ਸਬੰਧਤ ਹੈ। ਜਿੱਥੇ ਇੱਕ ਲੜਕਾ ਉਸ ਦੇ ਸੱਦੇ ‘ਤੇ ਆਪਣੀ ਪ੍ਰੇਮਿਕਾ ਦੇ ਘਰ ਗਿਆ ਸੀ ਪਰ ਪ੍ਰੇਮਿਕਾ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਚੋਰ ਸਮਝ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਪ੍ਰੇਮੀ ਨੂੰ ਘੜੀ ਦੇਣ ਦੇ ਬਹਾਨੇ ਉਸ ਦੀ ਪ੍ਰੇਮਿਕਾ ਨੇ ਘਰ ‘ਚ ਮਾਤਾ-ਪਿਤਾ ਨਾ ਹੋਣ ਦੇ ਬਹਾਨੇ ਉਸ ਨੂੰ ਬੁਲਾਇਆ ਪਰ ਰਾਤ ਪੈਣ ‘ਤੇ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਚੋਰ ਸਮਝ ਕੇ ਕੁੱਟਮਾਰ ਕੀਤੀ।

ਇਸ ਤੋਂ ਬਾਅਦ ਸੂਚਨਾ ਮਿਲਣ ‘ਤੇ ਰਿਸ਼ਤੇਦਾਰਾਂ ਨੇ ਉਸ ਨੂੰ ਖੂਨ ਨਾਲ ਲੱਥਪੱਥ ਹਾਲਤ ‘ਚ ਸਥਾਨਕ ਸਿਹਤ ਕੇਂਦਰ ‘ਚ ਦਾਖਲ ਕਰਵਾਇਆ, ਜਿੱਥੋਂ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਹਾਲਤ ਗੰਭੀਰ ਹੋਣ ‘ਤੇ ਉੱਚ ਕੇਂਦਰ ‘ਚ ਰੈਫਰ ਕਰ ਦਿੱਤਾ ਗਿਆ।

ਪ੍ਰੇਮੀ ਨੇ ਦੱਸਿਆ ਕਿ ਉਹ ਪੇਸ਼ੇ ਤੋਂ ਡੀ.ਜੇ ਦਾ ਕੰਮ ਕਰਦਾ ਹੈ ਅਤੇ ਉਹ ਆਪਣੇ ਕੰਮ ਤੋਂ ਵਾਪਿਸ ਆ ਰਿਹਾ ਸੀ ਕਿ ਪ੍ਰੇਮਿਕਾ ਨੇ ਘੜੀ ਦੇਣ ਦੇ ਬਹਾਨੇ ਉਸ ਨੂੰ ਫੋਨ ਕਰ ਕੇ ਕਿਹਾ ਕਿ ਮਾਂ-ਬਾਪ ਕੋਈ ਨਹੀਂ ਹੈ, ਆ ਕੇ ਘੜੀ ਲੈ ਕੇ ਜਾਉ, ਨੌਜਵਾਨ ਉਸ ਕੋਲ ਪਹੁੰਚ ਗਿਆ। ਉਦੋਂ ਹੀ ਲੜਕੀ ਦੇ ਪਿਤਾ ਅਤੇ ਭਰਾਵਾਂ ਨੇ ਉਸ ਨੂੰ ਦੇਖਿਆ ਅਤੇ ਉਸ ਨੂੰ ਚੋਰ ਸਮਝ ਕੇ ਕੁੱਟਮਾਰ ਕੀਤੀ।

ਇਸ ਦੌਰਾਨ ਬਚਾਅ ਲਈ ਉਸ ਦੇ ਮੂੰਹ ਵਿੱਚੋਂ ਨਿਕਲ ਗਿਆ ਕਿ ਉਹ ਚੋਰ ਨਹੀਂ ਤੁਹਾਡੀ ਲੜਕੀ ਦਾ ਫਰੈਂਡ ਹੈ ਤਾਂ ਘਰਦਿਆਂ ਨੇ ਹੋਰ ਕੁਟਾਪਾ ਚਾਰ ਦਿੱਤਾ। ਹੰਗਾਮਾ ਸੁਣ ਕੇ ਆਸਪਾਸ ਦੇ ਹੋਰ ਲੋਕ ਇਕੱਠੇ ਹੋ ਗਏ, ਜਿਸ ਨਾਲ ਕਿਸੇ ਤਰ੍ਹਾਂ ਮਾਮਲਾ ਸ਼ਾਂਤ ਹੋਇਆ ਅਤੇ ਜ਼ਖਮੀ ਨੌਜਵਾਨ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਡਾਕਟਰਾਂ ਦਾ ਕਹਿਣਾ ਹੈ ਕਿ ਨੌਜਵਾਨ ਦੀ ਹਾਲਤ ਖਤਰੇ ਤੋਂ ਬਾਹਰ ਹੈ, ਇਲਾਜ ਕੀਤਾ ਜਾ ਰਿਹਾ ਹੈ

error: Content is protected !!