ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹਾਈਟੈੱਕ ਨਾਕੇ ਤੇ ਪੁਲਿਸ ਨੇ ਦੁੱਧ ਦਾ ਲੰਗਰ ਵਰਤਾਇਆ

ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹਾਈਟੈੱਕ ਨਾਕੇ ਤੇ ਪੁਲਿਸ ਨੇ ਦੁੱਧ ਦਾ ਲੰਗਰ ਵਰਤਾਇਆ

ਕੈਪਸ਼ਨ: ਦਰਿਆ ਬਿਆਸ ਹਾਈ ਟੈੱਕ ਨਾਕੇ ਤੇ ਲੰਗਰ ਵਰਤਾਉਂਦੇ ਹੋਏ ਪੁਲਿਸ ਟੀਮ ਅਤੇ ਹੋਰਨਾਂ ਦੀ ਤਸਵੀਰ।

ਬਿਆਸ 27 ਦਸੰਬਰ (ਅਰੁਣ ਕੁਮਾਰ) : ਜਲੰਧਰ ਅੰਮ੍ਰਿਤਸਰ ਮੁੱਖ ਮਾਰਗ ਤੇ ਸਥਿਤ ਦਰਿਆ ਬਿਆਸ ਹਾਈਟੈਕ ਨਾਕੇ ਤੇ ਨਾਕਾ ਪੁਲਿਸ ਟੀਮ ਅਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੁੱਧ ਬਿਸਕੁਟਾਂ ਦਾ ਲੰਗਰ ਲਗਾਇਆ ਗਿਆ।

ਇਸ ਦੌਰਾਨ ਹਾਜ਼ਿਰ ਪੁਲਿਸ ਟੀਮ ਵਲੋਂ ਸਫ਼ਰ ਕਰ ਰਹੇ ਯਾਤਰੀਆਂ ਨੂੰ ਬੜੇ ਆਦਰ ਅਤੇ ਸ਼ਰਧਾ ਭਾਵਨਾ ਨਾਲ ਲੰਗਰ ਵਰਤਾਇਆ ਗਿਆ।ਇਸ ਮੌਕੇ ਸਬ ਇੰਸਪੈਕਟਰ ਦਿਲਬਾਗ ਸਿੰਘ, ਏ ਐਸ ਆਈ ਹਰਜਿੰਦਰ ਸਿੰਘ, ਏ ਐਸ ਆਈ ਅਮਰਜੀਤ ਸਿੰਘ, ਏ ਐਸ ਆਈ ਕਰਮਜੀਤ ਸਿੰਘ, ਏ ਐਸ ਆਈ ਸੁੱਚਾ ਸਿੰਘ, ਏ ਐਸ ਆਈ ਮਨਜੀਤ ਸਿੰਘ, ਆਪਰੇਟਰ ਪਰਮਜੀਤ ਸਿੰਘ, ਸੀ ਟੀ ਸੁਖਰਾਜ ਸਿੰਘ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।

error: Content is protected !!