ਪਤੀ ਨਹੀਂ ਦਿੰਦਾ ਸੀ ਲਿਪਸਟਿਕ ਲਈ ਪੈਸੇ, ਤਾਂ ਪਤਨੀ ਬੁੱਲ ਲਾਲ ਕਰਨ ਲਈ ਖਾਣ ਲੱਗ ਪਈ ਪਤੀ ਦਾ ਗੁੱਟਕਾ, ਮਾਮਲਾ ਪਹੁੰਚ ਗਿਆ ਹਾਈ ਕੋਰਟ

ਪਤੀ ਨਹੀਂ ਦਿੰਦਾ ਸੀ ਲਿਪਸਟਿਕ ਲਈ ਪੈਸੇ, ਤਾਂ ਪਤਨੀ ਬੁੱਲ ਲਾਲ ਕਰਨ ਲਈ ਖਾਣ ਲੱਗ ਪਈ ਪਤੀ ਦਾ ਗੁੱਟਕਾ, ਮਾਮਲਾ ਪਹੁੰਚ ਗਿਆ ਹਾਈ ਕੋਰਟ

ਯੂਪੀ (ਵੀਓਪੀ ਬਿਊਰੋ) ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਵਿੱਚ ਇਕ ਪਤੀ ਆਪਣੀ ਪਤਨੀ ਨੂੰ ਲਿਪਸਟਿਕ ਲਈ ਪੈਸੇ ਨਹੀਂ ਦਿੰਦਾ ਸੀ। ਇਸ ਤੋਂ ਪਰੇਸ਼ਾਨ ਹੋ ਕੇ ਘਰਵਾਲੀ ਨੇ ਆਪਣੇ ਬੁੱਲ ਲਾਲ ਕਰਨ ਦੇ ਲਈ ਘਰਵਾਲੇ ਦੀ ਹੀ ਗੁੱਟਕਾ ਖਾਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਮਾਮਲਾ ਇੰਨਾ ਵੱਧ ਗਿਆ ਕਿ ਪਤੀ ਪਤਨੀ ਤਲਾਕ ਲਈ ਅਦਾਲਤ ਪਹੁੰਚ ਗਏ। ਘਰਵਾਲੀ ਨੇ ਇਹ ਦੋਸ਼ ਆਪਣੇ ਘਰਵਾਲੇ ਉਪਰ ਲਾਏ ਹਨ ਕੀ ਉਹ ਉਸ ਨੂੰ ਬਦਸੂਰਤ ਕਹਿੰਦਾ ਸੀ ਅਤੇ ਝਗੜਾ ਕਰਦਾ ਰਹਿੰਦਾ ਸੀ।

ਇਸ ਗੱਲ ਨੂੰ ਲੈ ਕੇ ਹਰ ਰੋਜ਼ ਘਰ ਵਿੱਚ ਝਗੜਾ ਹੁੰਦਾ ਰਹਿੰਦਾ ਹੈ ਅਤੇ ਗੱਲ ਲੜਾਈ ਤੱਕ ਪਹੁੰਚ ਗਈ ਹੈ। ਕੌਂਸਲਰ ਨੇ ਔਰਤ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਔਰਤ ਤਲਾਕ ਦੀ ਆਪਣੀ ਮੰਗ ‘ਤੇ ਅੜੀ ਹੋਈ ਹੈ। ਦੋਵਾਂ ਦਾ ਵਿਆਹ 2015 ‘ਚ ਹੋਇਆ ਸੀ ਅਤੇ ਅਜੇ ਤੱਕ ਉਨ੍ਹਾਂ ਦਾ ਕੋਈ ਬੱਚਾ ਨਹੀਂ ਹੈ।

ਪਤੀ ਕੋਰਬਾ ਜ਼ਿਲ੍ਹੇ ਦੇ ਬਾਂਕੀਮੋਂਗੜਾ ਦਾ ਰਹਿਣ ਵਾਲਾ ਸੀ। ਉਸ ਦਾ ਦੋਸ਼ ਸੀ ਕਿ ਵਿਆਹ ਦੇ ਸੱਤ ਦਿਨ ਬਾਅਦ ਹੀ ਉਸ ਨੂੰ ਪਤਾ ਲੱਗਾ ਕਿ ਪਤਨੀ ਸ਼ਰਾਬ, ਗੁਟਖਾ ਅਤੇ ਮਾਸਾਹਾਰੀ ਖਾਣ ਦੀ ਆਦੀ ਸੀ। ਰਿਸ਼ਤੇਦਾਰਾਂ ਨੇ ਇਸ ਮਾਮਲੇ ਬਾਰੇ ਉਸ ਨੂੰ ਬਹੁਤ ਸਮਝਾਇਆ ਪਰ ਉਹ ਸੁਧਰਿਆ ਨਹੀਂ।

 

ਪਤੀ ਨੇ ਤੰਗ ਆ ਕੇ ਤਲਾਕ ਲੈਣ ਦਾ ਫੈਸਲਾ ਕਰ ਲਿਆ। ਪਤੀ ਨੇ ਇਹ ਵੀ ਦੱਸਿਆ ਕਿ ਪਤਨੀ ਨੇ ਖੁਦ ਨੂੰ ਅੱਗ ਲਗਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ। ਫੈਮਿਲੀ ਕੋਰਟ ਵਿਚ ਤਲਾਕ ਦੀ ਪਟੀਸ਼ਨ ਖਾਰਜ ਕਰ ਦਿੱਤੀ ਗਈ ਸੀ। ਫਿਰ ਪਤੀ ਨੇ ਇਸ ਫੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ।

error: Content is protected !!