ਰੇਲ ਗੱਡੀ ਤੋਂ ਡਿੱਗ ਕੇ ਅਣਪਛਾਤੇ ਵਿਅਕਤੀ ਦੀ ਮੌਤ

ਬਿਆਸ 29 ਦਸੰਬਰ (ਅਰੁਣ ਕੁਮਾਰ) : ਰੇਲ ਗੱਡੀ ਤੋ ਉਤਰਦੇ ਸਮੇਂ ਅਚਾਨਕ ਡਿੱਗ ਕੇ ਟ੍ਰੇਨ ਹੇਠ ਆਉਣ ਕਾਰਨ ਅਣਪਛਾਤੇ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਹੈ।

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਜੀ ਆਰ ਪੀ ਪੁਲਿਸ ਚੌਂਕੀ ਬਿਆਸ ਦੇ ਏ ਐਸ ਆਈ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਕਿਲੋਮੀਟਰ ਨੰਬਰ 469/1-3, ਬਿਆਸ ਪਲੇਟ ਫਾਰਮ ਨੰਬਰ ਇਕ ਤੇ ਜਲੰਧਰ ਤੋ ਅੰਮ੍ਰਿਤਸਰ ਜਾ ਰਹੀ ਹਾਵੜਾ ਮੇਲ ਤੋਂ ਉਤਰਦੇ ਸਮੇਂ ਅਚਾਨਕ ਡਿੱਗ ਕੇ ਟ੍ਰੇਨ ਹੇਠ ਆ ਜਾਣ ਕਾਰਣ ਇਕ ਕਰੀਬ 40 ਸਾਲ ਦੇ ਅਣਪਛਾਤੇ ਵਿਅਕਤੀ ਦੀ ਮੌਤ ਹੋ ਗਈ ਹੈ।ਜਿਸ ਸਬੰਧੀ ਮੁੱਢਲੀ ਕਾਰਵਾਈ ਕਰਨ ਉਪਰੰਤ ਮ੍ਰਿਤਕ ਦੇਹ ਦੀ ਸ਼ਨਾਖਤ ਕਰਨ ਲਈ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ 72 ਘੰਟੇ ਤੱਕ ਮੋਰਚਰੀ ਵਿੱਚ ਰੱਖਿਆ ਗਿਆ ਹੈ।

