ਮਾਂ ਦਾ ਹਾਲ ਜਾਣ ਕੇ ਵਾਪਸ ਦਿੱਲੀ ਪਹੁੰਚੇ ਪ੍ਰਧਾਨ ਮੰਤਰੀ ਮੋਦੀ, ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਨੇ ਦਿੱਤਾ ਦਿਲਾਸਾ, ਕਿਹਾ- ਫਿਕਰ ਨਾ ਕਰੋ ਅਸੀ ਨਾਲ ਹੀ ਆ 

ਮਾਂ ਦਾ ਹਾਲ ਜਾਣ ਕੇ ਵਾਪਸ ਦਿੱਲੀ ਪਹੁੰਚੇ ਪ੍ਰਧਾਨ ਮੰਤਰੀ ਮੋਦੀ, ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਨੇ ਦਿੱਤਾ ਦਿਲਾਸਾ, ਕਿਹਾ- ਫਿਕਰ ਨਾ ਕਰੋ ਅਸੀ ਨਾਲ ਹੀ ਆ

ਨਵੀਂ ਦਿੱਲੀ (ਵੀਓਪੀ ਬਿਊਰੋ) ਬੀਤੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਦੀ ਸਿਹਤ ਢਿੱਲੀ ਹੋਣ ਕਰ ਕੇ ਉਨ੍ਹਾਂ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੀ ਉਮਰ ਇਸ ਸਮੇਂ 100 ਸਾਲ ਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਾਂ ਹੀਰਾਬਾ ਦੀ ਸਿਹਤ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਅਹਿਮਦਾਬਾਦ ਦੇ ਯੂਐਨ ਮਹਿਤਾ ਹਸਪਤਾਲ ਤੋਂ ਰਵਾਨਾ ਹੋ ਗਏ ਹਨ।

ਉਹ ਕਰੀਬ ਇੱਕ ਘੰਟਾ 20 ਮਿੰਟ ਤੱਕ ਹਸਪਤਾਲ ਵਿੱਚ ਰਹੇ। ਇਸ ਦੌਰਾਨ ਉਨ੍ਹਾਂ ਡਾਕਟਰਾਂ ਨਾਲ ਗੱਲਬਾਤ ਕੀਤੀ। ਹਸਪਤਾਲ ‘ਚ ਉਨ੍ਹਾਂ ਨਾਲ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਅਤੇ ਸੂਬੇ ਦੇ ਕੁਝ ਹੋਰ ਮੰਤਰੀ ਵੀ ਮੌਜੂਦ ਸਨ।ਫਿਲਹਾਲ ਉਨ੍ਹਾਂ ਦੀ ਸਿਹਤ ਠੀਕ ਹੈ। ਭਾਜਪਾ ਦੇ ਰਾਜ ਸਭਾ ਮੈਂਬਰ ਜੁਗਲਜੀ ਠਾਕੋਰ ਨੇ ਇਹ ਜਾਣਕਾਰੀ ਦਿੱਤੀ ਹੈ।

ਇਸ ਦੌਰਾਨ ਰਾਹੁਲ ਗਾਂਧੀ ਨੇ ਲਿਖਿਆ- ਮਾਂ ਅਤੇ ਬੇਟੇ ਦਾ ਪਿਆਰ ਸਦੀਵੀ ਅਤੇ ਅਨਮੋਲ ਹੈ। ਮੋਦੀ ਜੀ, ਇਸ ਔਖੀ ਘੜੀ ਵਿੱਚ ਮੇਰਾ ਪਿਆਰ ਅਤੇ ਸਮਰਥਨ ਤੁਹਾਡੇ ਨਾਲ ਹੈ। ਮੈਨੂੰ ਉਮੀਦ ਹੈ ਕਿ ਤੁਹਾਡੀ ਮਾਂ ਜਲਦੀ ਠੀਕ ਹੋ ਜਾਵੇਗੀ।

ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਵੀ ਟਵੀਟ ਕੀਤਾ ਅਤੇ ਲਿਖਿਆ- ਮੁਸ਼ਕਿਲ ਸਮੇਂ ਵਿੱਚ ਪੀਐਮ ਮੋਦੀ ਦੇ ਨਾਲ। ਪੀਐਮ ਮੋਦੀ ਦੀ ਮਾਂ ਜਲਦੀ ਠੀਕ ਹੋ ਜਾਵੇ।

error: Content is protected !!