ਈਸਾਈ ਧਰਮ ਅਪਣਾਉਣ ਤੋਂ ਇਨਕਾਰ ਕਰਨ ‘ਤੇ ਸਿੱਖ ਨੌਜਵਾਨਾਂ ਦੇ ਕੱਟੇ ਗਏ ਕੇਸ

ਈਸਾਈ ਧਰਮ ਅਪਣਾਉਣ ਤੋਂ ਇਨਕਾਰ ਕਰਨ ‘ਤੇ ਸਿੱਖ ਨੌਜਵਾਨਾਂ ਦੇ ਕੱਟੇ ਗਏ ਕੇਸ

ਬਿਜਨੌਰ ਦੇ ਚੰਪਤਪੁਰ ਪਿੰਡ ਵਿਚ ਹੋਈ ਵਾਰਦਾਤ

ਨਵੀਂ ਦਿੱਲੀ 30 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- ਬਿਜਨੌਰ ਦੇ ਚੰਪਤਪੁਰ ਪਿੰਡ ‘ਚ ਈਸਾਈ ਧਰਮ ਅਪਣਾਉਣ ਤੋਂ ਇਨਕਾਰ ਕਰਨ ‘ਤੇ ਸਿੱਖ ਨੌਜਵਾਨ ਦੀ ਪੱਗ ਉਤਾਰ ਕੇ ਉਸ ਦੇ ਕੇਸ ਕੱਟ ਦਿੱਤੇ ਗਏ। ਪੁਲਿਸ ਨੇ ਇਸ ਮਾਮਲੇ ‘ਚ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।

ਸਿੱਖ ਨੌਜਵਾਨਾਂ ‘ਤੇ ਹੋ ਰਹੇ ਅੱਤਿਆਚਾਰ ਬਾਰੇ ਪਤਾ ਲੱਗਣ ਤੋਂ ਬਾਅਦ ਸਿੱਖ ਆਗੂ ਇਸ ਦਾ ਵਿਰੋਧ ਕਰ ਰਹੇ ਹਨ । ਮਹਿੰਦਰ ਸਿੰਘ ਜੋ ਕਿ ਸਿੱਖ ਭਾਈਚਾਰੇ ਨਾਲ ਸਬੰਧਤ ਹੈ ਅਤੇ ਥਾਣਾ ਬਦਰਪੁਰ ਖੇਤਰ ਦੇ ਪਿੰਡ ਚੰਪਤਪੁਰ ਦਾ ਵਸਨੀਕ ਹੈ, ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੇ ਪਿੰਡ ਦੇ ਚਾਰ ਵਿਅਕਤੀਆਂ ਬਲਵੀਰ, ਮੰਗਲ ਸਿੰਘ, ਛਿੰਦਰ ਅਤੇ ਅਮਰੀਕ ਨੇ ਉਸ ਦੇ 18 ਸਾਲਾ ਲੜਕੇ ਗੁਰਪ੍ਰੀਤ ਦੇ ਕੇਸ ਜ਼ਬਰਦਸਤੀ ਕੱਟ ਦਿੱਤੇ ਗਏ ਹਨ । ਉਸ ‘ਤੇ ਹਮਲਾ ਕੀਤਾ ਅਤੇ ਈਸਾਈ ਧਰਮ ਬਦਲਣ ਲਈ ਮਜਬੂਰ ਕੀਤਾ ਗਿਆ ਹੈ । ਇਸ ਘਟਨਾ ਦਾ ਪਤਾ ਲਗਦੇ ਹੀ ਸਿੱਖ ਭਾਈ ਚਾਰੇ ਅੰਦਰ ਸਖ਼ਤ ਰੋਸ ਫੈਲ ਗਿਆ ਹੈ ਤੇ ਕੇਂਦਰ ਅਤੇ ਸੂਬਾ ਸਰਕਾਰ ਕੋਲੋਂ ਦੋਸ਼ੀਆਂ ਤੇ ਤੁਰੰਤ ਕਾਰਵਾਈ ਕੀਤੇ ਜਾਣ ਦੀ ਮੰਗ ਕਰ ਕੀਤੀ ਜਾ ਰਹੀ ਹੈ ।

error: Content is protected !!